ਨੀਰਜ ਚੋਪੜਾਂ ਵਾਂਗ ਰਾਖੀ ਸਾਵੰਤ ਨੇ ਵੀ ਸੁੱਟਿਆ ਜੈਵਲਿਨ ਥ੍ਰੋ, ਸੜਕ ’ਤੇ ਇਕੱਠੀ ਹੋ ਗਈ ਭੀੜ

08/09/2021 3:31:21 PM

ਮੁੰਬਈ (ਬਿਊਰੋ)– ਹਾਲ ਹੀ ’ਚ ਟੋਕੀਓ ਓਲੰਪਿਕਸ ’ਚ ਗੋਲਡ ਜਿੱਤ ਕੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕਰਨ ਵਾਲੇ ਨੀਰਜ ਚੋਪੜਾ ਅੱਜ ਦੇਸ਼ ਦੇ ਹੀਰੋ ਬਣ ਚੁੱਕੇ ਹਨ। ਸੋਸ਼ਲ ਮੀਡੀਆ ’ਤੇ ਤਿੰਨ ਦਿਨਾਂ ਤੋਂ ਸਿਰਫ਼ ਨੀਰਜ ਚੋਪੜਾ ਹੀ ਛਾਏ ਹੋਏ ਹਨ।

ਨੀਰਜ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਨੇਤਾਵਾਂ ਤੋਂ ਲੈ ਕੇ ਕਲਾਕਾਰਾਂ ਤਕ ਸਾਰੇ ਨੀਰਜ ’ਤੇ ਮਾਣ ਮਹਿਸੂਸ ਕਰ ਰਹੇ ਹਨ ਤੇ ਉਸ ਦੀ ਸਰਾਹਨਾ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਰਾਜ ਕੁੰਦਰਾ ਤੋਂ ਬਾਅਦ ਹੁਣ ਪਤਨੀ ਤੇ ਸੱਸ ’ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਲਖਨਊ ’ਚ FIR ਦਰਜ

ਹੁਣ ਇਸ ਸਭ ਦੌਰਾਨ ਇੰਡਸਟਰੀ ਦੀ ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਦੀ ਵੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਨਾ ਸਿਰਫ਼ ਨੀਰਜ ਦੀ ਤਾਰੀਫ਼ ਕਰ ਰਹੀ ਹੈ, ਸਗੋਂ ਉਸ ਵਾਂਗ ਜੈਵਲਿਨ ਥ੍ਰੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੋਸ਼ਲ ਮੀਡੀਆ ’ਤੇ ਰਾਖੀ ਦੀ ਇਹ ਵੀਡੀਓ ਕਾਫੀ ਵਾਇਰਲ ਵੀ ਹੋ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਰਾਖੀ ਇਕ ਰੋਡ ’ਤੇ ਖੜ੍ਹੀ ਹੈ ਤੇ ਉਸ ਨੇ ਹੱਥ ’ਚ ਇਕ ਡੰਡਾ ਫੜਿਆ ਹੈ। ਹੱਥ ’ਚ ਡੰਡਾ ਫੜੀ ਰਾਖੀ ਭੱਜਦੀ ਆਉਂਦੀ ਹੈ ਤੇ ਫੋਟੋਗ੍ਰਾਫਰਾਂ ਦੇ ਪਿੱਛੇ ਸੁੱਟ ਦਿੰਦੀ ਹੈ। ਰਾਖੀ ਨੂੰ ਅਜਿਹਾ ਕਰਦੇ ਦੇਖ ਉਥੇ ਸਾਰੇ ਲੋਕ ਹੱਸਣ ਲੱਗਦੇ ਹਨ ਤੇ ਭੀੜ ਇਕੱਠੀ ਹੋ ਜਾਂਦੀ ਹੈ। ਇਸ ਦੌਰਾਨ ਰਾਖੀ ਨੀਰਜ ਦੀ ਵੀ ਤਾਰੀਫ਼ ਕਰਦੀ ਹੈ।

ਨੋਟ– ਰਾਖੀ ਦੀ ਇਸ ਵੀਡੀਓ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News