ਰਾਖੀ ਸਾਵੰਤ ਦੇ ਪਤੀ ਨਾਲ ਜੁੜੇ ਰਾਜ ਦਾ ਹੋਇਆ ਖ਼ੁਲਾਸਾ, NRI ਨਹੀਂ ਸਗੋਂ ਸਲਮਾਨ ਦੇ ਸ਼ੋਅ ''ਚ ਹੀ ਕਰਦੈ ਕੰਮ

Thursday, Dec 02, 2021 - 09:47 AM (IST)

ਰਾਖੀ ਸਾਵੰਤ ਦੇ ਪਤੀ ਨਾਲ ਜੁੜੇ ਰਾਜ ਦਾ ਹੋਇਆ ਖ਼ੁਲਾਸਾ, NRI ਨਹੀਂ ਸਗੋਂ ਸਲਮਾਨ ਦੇ ਸ਼ੋਅ ''ਚ ਹੀ ਕਰਦੈ ਕੰਮ

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ ਸ਼ੋਅ 'ਬਿੱਗ ਬੌਸ 15' ਦੇ ਦਰਸ਼ਕ ਉਦੋਂ ਦੰਗ ਰਹਿ ਗਏ ਜਦੋਂ ਰਾਖੀ ਸਾਵੰਤ ਆਪਣੇ ਪਤੀ ਰਿਤੇਸ਼ ਨਾਲ ਸ਼ੋਅ 'ਚ ਆਈ। ਸਾਲ 2019 'ਚ ਵਿਆਹ ਕਰਵਾਉਣ ਵਾਲੀ ਰਾਖੀ ਸਾਵੰਤ ਦੇ ਪਤੀ ਨੂੰ ਕਿਸੇ ਨੇ ਨਹੀਂ ਦੇਖਿਆ ਸੀ, ਇੱਥੋਂ ਤਕ ਕਿ ਉਸ ਦੀ ਕੋਈ ਤਸਵੀਰ ਵੀ ਨਹੀਂ ਸੀ। ਫਿਰ ਅਚਾਨਕ ਇਸ ਤਰ੍ਹਾਂ ਉਸ ਦੇ ਸਾਹਮਣੇ ਆਉਣ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਖੁਦ ਸਲਮਾਨ ਖ਼ਾਨ ਨੂੰ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਰਾਖੀ ਸਾਵੰਤ ਦਾ ਸੱਚਾ ਪਤੀ ਹੈ। ਹੁਣ ਰਿਤੇਸ਼ ਬਾਰੇ ਕੁਝ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ।

ਦਰਸ਼ਕਾਂ ਨੂੰ ਕਰ ਦਿੱਤਾ ਹੈਰਾਨ
ਦਰਅਸਲ, ਰਾਖੀ ਸਾਵੰਤ ਇੱਥੇ ਹਮੇਸ਼ਾ ਕਹਿੰਦੀ ਰਹੀ ਹੈ ਕਿ ਰਿਤੇਸ਼ ਇਕ ਐੱਨ. ਆਰ. ਆਈ. ਬਿਜ਼ਨੈੱਸਮੈਨ ਹੈ ਪਰ ਰਿਤੇਸ਼ ਦੇ ਲਹਿਜ਼ੇ ਨੂੰ ਸੁਣ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਿਤੇ ਵੀ ਐੱਨ. ਆਰ. ਆਈ. ਨਹੀਂ ਲੱਗਦਾ। ਇਸ ਤੋਂ ਇਲਾਵਾ ਦਰਸ਼ਕਾਂ ਨੇ ਉਸ ਨੂੰ ਲਾਲੀਪਾਪ ਲਗੇਲੂ 'ਤੇ ਗਾਉਂਦੇ ਅਤੇ ਨੱਚਦੇ ਵੀ ਦੇਖਿਆ, ਜੋ ਥੋੜਾ ਹੈਰਾਨੀਜਨਕ ਸੀ।

ਕੀ ਇਹ ਹੈ ਰਿਤੇਸ਼ ਦੀ ਸੱਚਾਈ
ਹੁਣ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਰਿਤੇਸ਼ ਅਸਲ 'ਚ 'ਬਿੱਗ ਬੌਸ' ਦੇ ਸੈੱਟ 'ਤੇ ਇਕ ਕੈਮਰਾਮੈਨ ਹੈ। ਇਸੇ ਗੱਲ ਦਾ ਜ਼ਿਕਰ ਮਸ਼ਹੂਰ ਖ਼ਬਰੀ ਨੇ ਆਪਣੇ ਟਵਿੱਟਰ ਪਲੇਟਫਾਰਮ 'ਤੇ ਵੀ ਕੀਤਾ। ਟਵੀਟ 'ਚ ਲਿਖਿਆ, ''ਹੁਣ ਇਹ ਅਫ਼ਵਾਹ ਕੌਣ ਫੈਲਾ ਰਿਹਾ ਹੈ ਕਿ ਰਾਖੀ ਸਾਵੰਤ ਦੇ ਪਤੀ ਰਿਤੇਸ਼ ਅਸਲ 'ਚ 'ਬਿੱਗ ਬੌਸ' ਟੀਮ ਦੇ ਕੈਮਰਾਮੈਨ ਹਨ।''

ਲੋਕਾਂ ਨੂੰ ਪਹਿਲਾਂ ਹੀ ਸੀ ਸ਼ੱਕ
ਦੱਸ ਦੇਈਏ ਕਿ ਸਲਮਾਨ ਖ਼ਾਨ ਖੁਦ ਵੀ ਇਨ੍ਹਾਂ ਦੋਹਾਂ ਦੇ ਵਿਆਹ 'ਤੇ ਸ਼ੱਕ ਜ਼ਾਹਰ ਕਰ ਚੁੱਕੇ ਹਨ। ਉਸ ਨੇ 'ਵੀਕੈਂਡ ਕਾ ਵਾਰ' ਐਪੀਸੋਡ 'ਚ ਰਾਖੀ ਨੂੰ ਪੁੱਛਿਆ ਸੀ ਕਿ ਉਹ ਸੱਚਮੁੱਚ ਤੁਹਾਡੇ ਪਤੀ ਜਾਂ ਕਿਸੇ ਨੂੰ ਪਤੀ ਦੀ ਭੂਮਿਕਾ ਨਿਭਾਉਣ ਲਈ ਕਿਰਾਏ 'ਤੇ ਲੈ ਕੇ ਆਈ ਹੈ। ਹਾਲਾਂਕਿ ਰਾਖੀ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਸੀ ਜਾਂ ਨਹੀਂ ਸਲਮਾਨ, ਇਹ ਮੇਰੇ ਪਤੀ ਰਿਤੇਸ਼ ਅਤੇ ਤੁਹਾਡੇ ਜੀਜਾ ਹਨ।

PunjabKesari

ਰਿਤੇਸ਼ ਸ਼ੋਅ 'ਚ ਮਚਾ ਰਿਹਾ ਹੈ ਧਮਾਲ
ਸ਼ੋਅ 'ਚ ਦੋਹਾਂ ਨੇ ਆਪਣੇ ਵੱਖ-ਵੱਖ ਪਿਆਰ ਦੀਆਂ ਕਹਾਣੀਆਂ ਸੁਣਾਈਆਂ। ਰਿਤੇਸ਼ ਨੇ ਕਿਹਾ ਕਿ ਰਾਖੀ ਨੇ ਉਨ੍ਹਾਂ ਨੂੰ ਪ੍ਰਪੋਜ਼ ਕੀਤਾ ਸੀ ਜਦਕਿ ਰਾਖੀ ਸਾਵੰਤ ਨੇ ਪਰਿਵਾਰ ਨੂੰ ਦੱਸਿਆ ਸੀ ਕਿ ਰਿਤੇਸ਼ ਨੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਿਤੇਸ਼ ਨਾਲ ਜੁੜਿਆ ਇਹ ਰਾਜ਼ ਕਦੋਂ ਤਕ ਸਾਹਮਣੇ ਆਉਂਦਾ ਹੈ, ਫਿਲਹਾਲ ਉਹ ਵੀਆਈਪੀ ਮੈਂਬਰ ਦੇ ਤੌਰ 'ਤੇ 'ਬਿੱਗ ਬੌਸ' ਦੇ ਘਰ 'ਚ ਧਮਾਲ ਮਚਾ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News