ਰਾਖੀ ਸਾਵੰਤ ਨੇ ਦਿੱਤੀ ਕਰਨ ਅਤੇ ਨਿਸ਼ਾ ਨੂੰ ਸਲਾਹ,ਕਿਹਾ- ''ਕ੍ਰਿਪਾ ਕਰਕੇ ਇਕ ਹੋ ਜਾਓ''
Saturday, Jun 05, 2021 - 03:27 PM (IST)
ਮੁੰਬਈ: 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਕਰਨ ਮਹਿਰਾ ਅਤੇ ਨਿਸ਼ਾ ਵਿਚਾਲੇ ਹੋਏ ਝਗੜੇ ‘ਚ ਰਾਖੀ ਸਾਵੰਤ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਰਾਖੀ ਨੇ ਦੋਹਾਂ ਨੂੰ ਸਲਾਹ ਦਿੱਤੀ ਹੈ ਕਿ ਦੋਵੇਂ ਮੁੜ ਤੋਂ ਇੱਕਠੇ ਹੋ ਜਾਣ ਅਤੇ ਪੈਚਅੱਪ ਕਰ ਲੈਣ। ਰਾਖੀ ਸਾਵੰਤ ਦਾ ਕਹਿਣਾ ਹੈ ਕਿ ਪਤੀ ਪਤਨੀ ਵਿਚਕਾਰ ਝਗੜੇ ਅਕਸਰ ਹੀ ਹੁੰਦੇ ਰਹਿੰਦੇ ਹਨ ਅਤੇ ਇਹ ਮਾਮੂਲੀ ਗੱਲਾਂ ਹਨ। ਇਸ ਦੇ ਨਾਲ ਹੀ ਅਦਾਕਾਰਾ ਨੇ ਕਰਨ ਮਹਿਰਾ ਨੂੰ ਨਸੀਹਤ ਵੀ ਦਿੱਤੀ ਕਿ ਦੂਜੀ ਲੜਕੀ ਦੇ ਚੱਕਰ ‘ਚ ਨਾ ਪਵੇ।
ਤੇਰੀ ਪਤਨੀ ਬਹੁਤ ਹੀ ਚੰਗੀ ਹੈ ਅਤੇ ਐਨੀ ਵਧੀਆ ਪਤਨੀ ਅਤੇ ਘਰ ਤੁਹਾਨੂੰ ਮਿਲਿਆ ਹੈ। ਇਸ ਲਈ ਤੁਹਾਨੂੰ ਦੋਵਾਂ ਨੂੰ ਇੱਕ ਹੋ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਟੀ.ਵੀ. ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਕਰਨ ਮਹਿਰਾ ਵਿਵਾਦਾਂ ‘ਚ ਘਿਰ ਚੁੱਕੇ ਹਨ। ਉਨ੍ਹਾਂ ਦੀ ਪਤਨੀ ਨਾਲ ਉਨ੍ਹਾਂ ਦਾ ਮਨ-ਮੁਟਾਅ ਚੱਲ ਰਿਹਾ ਸੀ। ਉਸ ਤੋਂ ਬਾਅਦ ਕਰਨ ਮਹਿਰਾ ਨੂੰ ਪਤਨੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਨਿਸ਼ਾ ਨੇ ਕਰਨ ਖਿਲਾਫ਼ ਮੁੰਬਈ ਦੇ ਗੋਰੇਗਾਓਂ 'ਚ ਕੇਸ ਦਰਜ ਕਰਵਾਇਆ ਸੀ।