ਕਰਨ ਮਹਿਰਾ ਅਤੇ ਨਿਸ਼ਾ ਰਾਵਲ ਦੇ ਘਰੇਲੂ ਵਿਵਾਦ ’ਤੇ ਰਾਖੀ ਸਾਵੰਤ ਨੇ ਦਿੱਤੀ ਇਹ ਪ੍ਰਤੀਕਿਰਿਆ

Thursday, Jun 03, 2021 - 02:06 PM (IST)

ਕਰਨ ਮਹਿਰਾ ਅਤੇ ਨਿਸ਼ਾ ਰਾਵਲ ਦੇ ਘਰੇਲੂ ਵਿਵਾਦ ’ਤੇ ਰਾਖੀ ਸਾਵੰਤ ਨੇ ਦਿੱਤੀ ਇਹ ਪ੍ਰਤੀਕਿਰਿਆ

ਮੁੰਬਈ: ਟੀ.ਵੀ. ਸਟਾਰ ਕਰਨ ਮਹਿਰਾ ਅਤੇ ਉਨ੍ਹਾਂ ਦੀ ਪਤਨੀ ਨਿਸ਼ਾ ਰਾਵਲ ਬੀਤੇ ਦਿਨੀਂ ਆਪਣੇ ਘਰੇਲੂ ਝਗੜੇ ਨੂੰ ਲੈ ਕੇ ਚਰਚਾ ’ਚ ਬਣੇ ਹੋਏ ਹਨ। ਨਿਸ਼ਾ ਨੇ ਕਰਨ ’ਤੇ ਘਰੇਲੂ ਹਿੰਸਾ ਦੇ ਦੋਸ਼ ਲਗਾਏ ਹਨ ਜਿਸ ਤੋਂ ਬਾਅਦ ਪੁਲਸ ਨੇ ਅਦਾਕਾਰ ਨੂੰ ਗਿ੍ਰਫ਼ਤਾਰ ਕਰ ਲਿਆ ਸੀ। ਹਾਲਾਂਕਿ ਬਾਅਦ ’ਚ ਕਰਨ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਤੋਂ ਬਾਅਦ ਕਰਨ ਨੇ ਕਈ ਖੁਲਾਸੇ ਕੀਤੇ ਅਤੇ ਕਿਹਾ ਕਿ ਮੈਂ ਫਸਾ ਰਹੀ ਹੈ। ਨਿਸ਼ਾ ਦੇ ਕੁੱਟਮਾਰ ਦੇ ਦੋਸ਼ ’ਤੇ ਕਰਨ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ‘ਬਾਇਓਪੋਲਰ’ ਹੈ ਅਤੇ ਉਸ ਨੇ ਖ਼ੁਦ ਆਪਣਾ ਸਿਰ ਕੰਧ ’ਚ ਮਾਰਿਆ ਸੀ ਜਿਸ ਤੋਂ ਬਾਅਦ ਖ਼ੂਨ ਨਿਕਲਣ ਲੱਗਿਆ। ਜੋੜੇ ਦੀ ਇਸ ਵਿਵਾਦ ’ਤੇ ਸਿਤਾਰੇ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹੁਣ ਅਦਾਕਾਰ ਰਾਖੀ ਸਾਵੰਤ ਨੇ ਇਸ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। 


ਵੀਡੀਓ ’ਚ ਰਾਖੀ ਕਹਿ ਰਹੀ ਹੈ ਕਿ ‘ਨਿਸ਼ਾ ਅਤੇ ਕਰਨ ਦੋਵੇਂ ਮੇਰੇ ਦੋਸਤ ਹਨ। ਮੈਂ ਉਨ੍ਹਾਂ ਦੇ ਨਾਲ ਛੁੱਟੀਆਂ ਮਨਾਉਣ ਯੂ.ਐੱਸ. ਗਈ ਸੀ ਅਤੇ ਉਨ੍ਹਾਂ ਦੀਆਂ ਤਲਾਕ ਦੀਆਂ ਖ਼ਬਰਾਂ ਤੋਂ ਮੈਂ ਹੈਰਾਨ ਹਾਂ। ਕਰਨ ਅਤੇ ਨਿਸ਼ਾ ਇਕ ਦੂਜੇ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਉਨ੍ਹਾਂ ਨੇ ਇਕੱਠੇ ਜਿਉਣ ਅਤੇ ਮਰਨ ਦੀਆਂ ਕਸਮਾਂ ਖਾਧੀਆਂ ਸਨ। ਹੁਣ ਮੇਰਾ ਵਿਆਹ, ਪਿਆਰ ਤੋਂ ਭਰੋਸਾ ਉਠ ਗਿਆ ਹੈ। ਜੋ ਦੋਵੇਂ ਇਕ-ਦੂਜੇ ਨਾਲ ਇੰਨਾ ਪਿਆਰ ਕਰਦੇ ਸਨ। ਓ ਮਾਏ ਗੋਡ’।  
ਰਾਖੀ ਨੇ ਅੱਗੇ ਕਿਹਾ ਕਿ ‘ਬੀਤੀ ਰਾਤ ਮੈਂ ਬੇਹੱਦ ਰੋਈ ਜਦੋਂ ਨਿਸ਼ਾ ਨੂੰ ਦੁਖੀ ਦੇਖਿਆ। ਨਿਸ਼ਾ ਇਕ ਅਜਿਹੀ ਸ਼ਖ਼ਸ ਹੈ ਜੋ ਸੱਚ ਬੋਲਦੀ ਹੈ। ਕਰਨ ਵੀ ਘੱਟ ਬੋਲਣ ਵਾਲਾ ਇਨਸਾਨ ਹੈ। ਇਨ੍ਹਾਂ ਦੀ ਜੋੜੀ ਟੁੱਟ ਸਕਦੀ ਹੈ ਤਾਂ ਦੁਨੀਆ ’ਚ ਕਿਸੇ ਦੀ ਵੀ ਜੋੜੀ ਟੁੱਟ ਸਕਦੀ ਹੈ।
ਦੱਸ ਦੇਈਏ ਕਿ ਰਾਖੀ ਤੋਂ ਇਲਾਵਾ ਚਾਹਤ ਖਤਰਾ ਅਤੇ ਕਰਨ ਦੇ ਕੋ-ਸਟਾਰ ਸੰਜੇ ਗਾਂਧੀ ਨੇ ਵੀ ਦੋਵਾਂ ਦੇ ਇਸ ਵਿਵਾਦ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਕਸ਼ਮੀਰਾ ਸ਼ਾਹ ਨੇ ਵੀ ਨਿਸ਼ਾ ਨੂੰ ਸਪੋਰਟ ਕੀਤੀ ਸੀ। 


author

Aarti dhillon

Content Editor

Related News