ਰਾਖੀ ਸਾਵੰਤ ਦੇ Ex-Husband ਆਦਿਲ ਖ਼ਾਨ ਨੇ ਕਰਵਾਇਆ ਨਿਕਾਹ, Bigg Boss Contestant ਨੂੰ ਬਣਾਇਆ ਬੇਗਮ

Thursday, Mar 07, 2024 - 03:06 PM (IST)

ਰਾਖੀ ਸਾਵੰਤ ਦੇ Ex-Husband ਆਦਿਲ ਖ਼ਾਨ ਨੇ ਕਰਵਾਇਆ ਨਿਕਾਹ, Bigg Boss Contestant ਨੂੰ ਬਣਾਇਆ ਬੇਗਮ

ਮੁੰਬਈ: ਤੁਹਾਨੂੰ ਸਾਰਿਆਂ ਨੂੰ ਰਾਖੀ ਸਾਵੰਤ ਦਾ Ex-Husband ਆਦਿਲ ਖ਼ਾਨ ਦੁਰਾਨੀ ਤਾਂ ਯਾਦ ਹੀ ਹੋਵੇਗਾ। ਰਾਖੀ ਸਾਵੰਤ ਨੇ ਆਦਿਲ 'ਤੇ ਕਈ ਗੰਭੀਰ ਦੋਸ਼ ਲਗਾਏ ਸਨ, ਜਿਸ ਕਾਰਨ ਉਸ ਨੂੰ ਜੇਲ੍ਹ ਜਾਣਾ ਪਿਆ ਸੀ। ਇਸ ਤੋਂ ਬਾਅਦ ਰਾਖੀ ਸਾਵੰਤ ਅਤੇ ਆਦਿਲ ਖ਼ਾਨ ਨੇ ਮੀਡੀਆ 'ਚ ਇਕ-ਦੂਜੇ ਬਾਰੇ ਬਹੁਤ ਕੁਝ ਕਿਹਾ ਸੀ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਰਾਖੀ ਸਾਵੰਤ ਦੇ ਸਾਬਕਾ ਪਤੀ ਆਦਿਲ ਦਾ ਵਿਆਹ ਹੋ ਗਿਆ ਹੈ। ਉਸ ਨੇ 'ਬਿੱਗ ਬੌਸ 12' ਦੀ Contestant ਨਾਲ ਵਿਆਹ ਕਰਵਾਇਆ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ - ਹੁਣ ਕੰਗਨਾ ਰਣੌਤ ਨੇ ਸ਼ੁੱਭ ਦੇ ਗੀਤ ਦੀ ਪਾਈ ਸਟੋਰੀ, ਕਹੀ ਨਫ਼ਰਤ ਖ਼ਤਮ ਕਰਨ ਦੀ ਗੱਲ

ਇਕ ਵੈੱਬ ਪੋਰਟਲ ਦੀ ਖ਼ਬਰ ਮੁਤਾਬਕ ਆਦਿਲ ਖ਼ਾਨ ਦੇ ਕਰੀਬੀ ਸੂਤਰ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਦਾ ਵਿਆਹ 2 ਮਾਰਚ ਨੂੰ ਜੈਪੁਰ 'ਚ ਹੋਇਆ ਸੀ। ਇਹ ਪੂਰੀ ਤਰ੍ਹਾਂ ਗੁਪਤ ਤਰੀਕੇ ਨਾਲ ਕੀਤਾ ਗਿਆ ਸੀ। ਸੂਤਰ ਨੇ ਦੱਸਿਆ ਕਿ ਆਦਿਲ ਇਸ ਵਿਆਹ ਨੂੰ ਗੁਪਤ ਰੱਖਣਾ ਚਾਹੁੰਦਾ ਹੈ। ਜਦੋਂ ਸੂਤਰ ਤੋਂ ਪੁੱਛਿਆ ਗਿਆ ਕਿ ਆਦਿਲ ਦੀ ਪਤਨੀ ਕੌਣ ਹੈ ਤਾਂ ਉਸ ਨੇ ਇਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਉਸ ਨੇ ਦੱਸਿਆ ਕਿ ਆਦਿਲ ਨੇ ਸਬਾ ਖ਼ਾਨ ਦੀ ਭੈਣ ਸੋਮੀ ਖ਼ਾਨ ਨਾਲ ਵਿਆਹ ਕਰਵਾਇਆ ਹੈ। ਦੋਵਾਂ ਨੇ ਇਸ ਨੂੰ ਗੁਪਤ ਰੱਖਿਆ ਹੈ ਕਿਉਂਕਿ ਆਦਿਲ ਕਾਫੀ ਸਮੇਂ ਤੋਂ ਕਈ ਕਾਰਨਾਂ ਕਰਕੇ ਸੁਰਖੀਆਂ 'ਚ ਹਨ। ਉਹ ਅਤੇ ਸੋਮੀ ਖ਼ਾਨ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਵਿਆਹ ਦੀ ਖ਼ਬਰ ਇੰਨੀ ਜਲਦੀ ਸਾਹਮਣੇ ਆਵੇ।

PunjabKesari

ਜਿੱਥੋਂ ਤੱਕ ਆਦਿਲ ਅਤੇ ਸੋਮੀ ਖਾਨ ਦਾ ਸਵਾਲ ਹੈ, ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਕਿ ਉਹ ਕਿਵੇਂ ਮਿਲੇ ਅਤੇ ਕਦੋਂ ਉਨ੍ਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ। ਹਾਲਾਂਕਿ ਆਦਿਲ ਨੂੰ ਕਈ ਵਾਰ ਸੋਮੀ ਅਤੇ ਸਬਾ ਖਾਨ ਨਾਲ ਪਾਰਟੀ ਕਰਦੇ ਦੇਖਿਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਸੋਮੀ ਖਾਨ ਅਤੇ ਸਬਾ ਖਾਨ ਨੂੰ 'ਬਿੱਗ ਬੌਸ 12' ਵਿੱਚ ਪ੍ਰਤੀਯੋਗੀ ਦੇ ਰੂਪ ਵਿਚ ਦੇਖਿਆ ਗਿਆ ਸੀ। ਦੋਵੇਂ ਭੈਣਾਂ ਜੈਪੁਰ ਦੀਆਂ ਰਹਿਣ ਵਾਲੀਆਂ ਹਨ। ਫਿਲਹਾਲ ਉਹ ਆਪਣੇ ਕਰੀਅਰ ਕਾਰਨ ਮੁੰਬਈ 'ਚ ਸੈਟਲ ਹਨ। ਸੋਮੀ ਖਾਨ ਇਕ ਟੀਵੀ ਅਦਾਕਾਰਾ ਹੈ। ਉਹ 'ਨਿਆਏ: ਦਿ ਜਸਟਿਸ', 'ਕੇਸਰੀਆ ਬਾਲਮ' ਅਤੇ 'ਹਮਾਰਾ ਹਿੰਦੁਸਤਾਨ' ਵਰਗੇ ਸ਼ੋਅ ਕਰ ਚੁੱਕੇ ਹਨ।

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਬਾਰੇ ਜਾਣੋ ਕੀ ਬੋਲੇ ਵਿੱਤ ਮੰਤਰੀ ਹਰਪਾਲ ਚੀਮਾ

ਆਦਿਲ ਖ਼ਾਨ ਨੂੰ ਅਗਸਤ 2023 ਵਿਚ 6 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਰਿਹਾਅ ਹੁੰਦੇ ਹੀ ਉਸ ਨੇ ਰਾਖੀ 'ਤੇ 200 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ ਅਤੇ ਗੰਭੀਰ ਦੋਸ਼ ਵੀ ਲਾਏ। ਤਾਜ਼ਾ ਅਪਡੇਟ ਇਹ ਹੈ ਕਿ ਰਾਖੀ ਸਾਵੰਤ ਨੇ ਆਦਿਲ ਦੀ ਜ਼ਮਾਨਤ ਰੱਦ ਕਰਨ ਲਈ ਅੰਧੇਰੀ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਆਦਿਲ ਖ਼ਾਨ ਨੂੰ ਆਪਣਾ ਜਵਾਬ ਦਾਇਰ ਕਰਨ ਦਾ ਆਖਰੀ ਮੌਕਾ ਦਿੱਤਾ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News