‘ਬਿਗ ਬੌਸ’ ’ਚੋਂ ਬਾਹਰ ਨਿਕਲਦੇ ਹੀ ਪਤੀ ਤੋਂ ਤਲਾਕ ਲਵੇਗੀ ਰਾਖੀ ਸਾਵੰਤ

Thursday, Feb 18, 2021 - 11:32 AM (IST)

‘ਬਿਗ ਬੌਸ’ ’ਚੋਂ ਬਾਹਰ ਨਿਕਲਦੇ ਹੀ ਪਤੀ ਤੋਂ ਤਲਾਕ ਲਵੇਗੀ ਰਾਖੀ ਸਾਵੰਤ

ਨਵੀਂ ਦਿੱਲੀ : ਬਿਗ ਬੌਸ 14 ਦੇ ਫਿਨਾਲੇ ਦੀ ਤਾਰੀਖ਼ ਜਿਵੇਂ-ਜਿਵੇਂ ਨੇੇੜੇ ਆ ਰਹੀ ਹੈ, ਮੁਕਾਬਲੇਬਾਜ਼ ਦੀਆਂ ਧੜਕਨਾਂ ਤੇਜ਼ ਹੋ ਰਹੀਆਂ ਹਨ। ਸ਼ੋਅ ਵਿਚ ਹੁਣ ਬਿਗ ਬੌਸ ਬਚੇ ਹੋਏ ਮੁਕਾਬਲੇਬਾਜ਼ਾਂ ਦੀ ਇੱਛਾ ਪੂਰੀ ਕਰਨ ਵਿਚ ਲੱਗੇ ਹੋਏ ਹਨ ਪਰ ਇਸ ਇੱਛਾ ਪੂਰਤੀ ਦੇ ਬਦਲੇ ਮੁਕਾਬਲੇਬਾਜ਼ਾਂ ਨੂੰ ਆਪਣੀ ਦਿਲ ਨਾਲ ਜੁੜੀ ਇਕ ਚੀਜ਼ ਨੂੰ ਨਸ਼ਟ ਕਰਨਾ ਹੋਵੇਗਾ। ਰਾਖੀ ਨੇ ਆਪਣੇ ਪਤੀ ਵੱਲੋਂ ਭੇਜੇ ਗਏ ਲਵ ਲੈਟਰ ਨੂੰ ਫਾੜਦੇ ਹੋਏ ਉਨ੍ਹਾਂ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ, ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ: ਰਿਹਾਨਾ ਵਲੋਂ ਟੌਪਲੈੱਸ ਤਸਵੀਰ ਸਾਂਝੀ ਕਰਨ ਦੇ ਮਾਮਲੇ 'ਚ ਟਵਿਟਰ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ

ਦਰਅਸਲ ਬਿਗ ਬੌਸ ਨੇ ਮੁਕਾਬਲੇਬਾਜ਼ਾਂ ਨੂੰ ਉਨ੍ਹਾਂ ਦੀ ਇਕ ਦਿਲੀ ਇੱਛਾ ਪੂਰੀ ਕਰਨ ਦਾ ਆਫਰ ਦਿੱਤਾ ਪਰ ਇਸ ਦੇ ਬਦਲੇ ਉਨ੍ਹਾਂ ਨੂੰ ਇਕ ਮੁਸ਼ਕਲ ਟਾਸਕ ਵੀ ਦਿੱਤਾ, ਜਿਸ ਤਹਿਤ ਉਨ੍ਹਾਂ ਨੂੰ ਆਪਣੀਆਂ ਇੱਛਾਵਾਂ ਪੂਰੀ ਕਰਨ ਦੇ ਬਦਲੇ ਆਪਣੇ ਦਿਲ ਨਾਲ ਜੁੜੀ ਕਿਸੇ ਚੀਜ ਨੂੰ ਨਸ਼ਟ ਕਰਨਾ ਹੋਵੇਗਾ। ਇਸ ਟਾਸਕ ਵਿਚ ਰਾਖੀ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਪਤੀ ਵੱਲੋਂ ਭੇਜੀ ਗਈ ਚਿੱਠੀ ਫਾੜ ਕੇ ਕੂੜੇ ਵਿਚ ਸੁਟਣਾ ਹੋਵੇਗਾ। ਇਹ ਸੁਣ ਕੇ ਰਾਖੀ ਕਹਿੰਦੀ ਹੈ ਕਿ ਉਨ੍ਹਾਂ ਦੇ ਇਮੋਸ਼ਨ ਤਾਂ ਇਸ ਚਿੱਠੀ ਨਾਲ ਜਾਹਿਰ ਤੌਰ ’ਤੇ ਜੁੜੇ ਹਨ। ਰਾਖੀ ਨੇ ਕਿਹਾ ਕਿ ‘ਉਹ ਮੈਨੂੰ ਜਾਨ ਕਹਿੰਦੇ ਹਨ, ਮੈਂ ਆਪਣੇ ਪਤੀ ਨੂੰ ਪਿਆਰ ਕਰਦੀ ਹਾਂ। ਮੈਂ ਦਿਲ ਤੋਂ ਵਿਆਹ ਕੀਤਾ ਹੈ ਪਰ ਅਸੀਂ ਵਿਆਹ ਦੇ ਬਾਅਦ 2 ਸਾਲ ਤੋਂ ਮਿਲੇ ਹੀ ਨਹੀਂ ਹਾਂ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਕ ਖ਼ੁਸ਼ੀ ਵੀ ਮਿਲੀ ਹੈ ਉਨ੍ਹਾਂ ਤੋਂ।’

ਇਹ ਵੀ ਪੜ੍ਹੋ: ਆਫ ਦਿ ਰਿਕਾਰਡ: 21 ਨਿੱਜੀ ਕੰਪਨੀਆਂ ਨੂੰ ਗੋਦਾਮ ਬਣਾਉਣ ਲਈ ਮਿਲੇ 93 ਠੇਕੇ, ਅੰਬਾਨੀ ਦਾ ਇਕ ਵੀ ਨਹੀਂ

ਰਾਖੀ ਸਾਵੰਤ ਨੇ ਕਿਹਾ ਕਿ ‘ਮੇਰਾ ਬਾਂਡ ਰੂਬੀਨਾ ਅਤੇ ਅਭਿਨਵ ਵਰਗਾ ਨਹੀਂ ਹੈ। ਮੈਂ ਇਸ ਸ਼ੋਅ ਵਿਚ ਜੋ ਕੁੱਝ ਵੀ ਕਿਹਾ, ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਉਨ੍ਹਾਂ ਨਾਲ ਵਿਆਹ ਨਹੀਂ ਕਰਾਇਆ ਹੁੰਦਾ।’ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸ਼ੋਅ ਤੋਂ ਬਾਹਰ ਜਾਂਦੇ ਹੀ ਵਿਆਹ ਤੋੜ ਦੇਵੇਗੀ। ਰਾਖੀ ਦਾ ਕਹਿਣਾ ਹੈ ਕਿ ‘ਮੈਨੂੰ ਹੱਕ ਨਹੀਂ ਹੈ ਕਿ ਮੈਂ ਇਕ ਔਰਤ ਅਤੇ ਇਕ ਬੱਚੇ ਦੀ ਜ਼ਿੰਦਗੀ ਆਪਣੇ ਲਈ ਖ਼ਰਾਬ ਕਰਾਂ। ਮੈਨੂੰ ਇਸ ਖ਼ੱਤ ਦੀ ਜ਼ਰੂਰਤ ਨਹੀਂ ਹੈ।’

ਰਾਖੀ ਮੁਤਾਬਕ ‘ਉਸ ਨੇ ਮੈਨੂੰ ਕੁੱਝ ਨਹੀਂ ਦਿੱਤਾ ਹੈ, ਜੋ ਇਕ ਪਤਨੀ ਨੂੰ ਮਿਲਣਾ ਚਾਹੀਦਾ ਹੈ। ਇਕ ਪਤਨੀ ਦਾ ਹੱਕ ਗਹਿਣਿਆਂ ’ਤੇ ਹੀ ਖ਼ਤਮ ਨਹੀਂ ਹੋ ਜਾਂਦਾ ਹੈ।’ ਉਥੇ ਹੀ ਰਾਖੀ ਦੀਆਂ ਇਨ੍ਹਾਂ ਹੈਰਾਨ ਕਰਨ ਵਾਲੀਆਂ ਗੱਲਾਂ ਤੋਂ ਹੋਰ ਮੁਕਾਬਲੇਬਾਜ਼ ਹੈਰਾਨ ਸਨ ਤਾਂ ਉਥੇ ਹੀ ਇਸ ਦੌਰਾਨ ਅਲੀ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਰਾਖੀ ਨੇ ਉਨ੍ਹਾਂ ਨੂੰ ਕਈ ਵਾਰ ਦੱਸਿਆ ਹੈ ਕਿ ਇਹ ਹੱਥ ਨਾਲ ਲਿਖਿਆ ਗਿਆ ਖੱਤ ਉਨ੍ਹਾਂ ਦੇ ਪਤੀ ਦਾ ਨਹੀਂ ਹੈ।

ਇਹ ਵੀ ਪੜ੍ਹੋ: ਸਿੰਘੂ, ਟਿਕਰੀ ਤੇ ਗਾਜ਼ੀਪੁਰ ਸਰਹੱਦ ’ਤੇ ਭੀੜ ਘਟੀ, ਕਿਸਾਨ ਨੇਤਾਵਾਂ ਦਾ ਦਾਅਵਾ-ਅੰਦੋਲਨ ਪਹਿਲਾਂ ਨਾਲੋਂ ਜ਼ਿਆਦਾ ਮਜਬੂਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


author

cherry

Content Editor

Related News