'ਬੱਚੇ ਅੱਜ ਵੀ ਕਰ ਰਹੇ ਨੇ ਪਾਪਾ ਦੀ ਉਡੀਕ...'; ਰਾਜਵੀਰ ਜਵੰਦਾ ਦੀ ਪਤਨੀ ਨੇ ਸਾਂਝੀ ਕੀਤੀ ਭਾਵੁਕ ਪੋਸਟ

Friday, Mar 13, 2026 - 01:10 PM (IST)

'ਬੱਚੇ ਅੱਜ ਵੀ ਕਰ ਰਹੇ ਨੇ ਪਾਪਾ ਦੀ ਉਡੀਕ...'; ਰਾਜਵੀਰ ਜਵੰਦਾ ਦੀ ਪਤਨੀ ਨੇ ਸਾਂਝੀ ਕੀਤੀ ਭਾਵੁਕ ਪੋਸਟ

ਐਂਟਰਟੇਨਮੈਂਟ ਡੈਸਕ : ਪੰਜਾਬੀ ਸੰਗੀਤ ਜਗਤ ਦੇ ਚਰਚਿਤ ਗਾਇਕ ਰਾਜਵੀਰ ਜਵੰਦਾ ਨੂੰ ਇਸ ਦੁਨੀਆ ਤੋਂ ਗਏ ਨੂੰ 5 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਇਸ ਮੌਕੇ ਉਨ੍ਹਾਂ ਦੀ ਪਤਨੀ ਅਰਸ਼ਵਿੰਦਰ ਕੌਰ ਜਵੰਦਾ ਨੇ ਸੋਸ਼ਲ ਮੀਡੀਆ ’ਤੇ ਇੱਕ ਬੇਹੱਦ ਭਾਵੁਕ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਪੜ੍ਹ ਕੇ ਹਰ ਕਿਸੇ ਦੀ ਅੱਖ ਨਮ ਹੋ ਰਹੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਦੁਬਈ ਜਾਣ ਵਾਲਿਆਂ ਨੂੰ ਝਟਕਾ, ਹੁਣ ਇਸ ਏਅਰਲਾਈਨ ਨੇ 28 ਮਾਰਚ ਤੱਕ ਰੱਦ ਕੀਤੀਆਂ ਉਡਾਣਾਂ !

PunjabKesari

ਅਰਸ਼ਵਿੰਦਰ ਕੌਰ ਨੇ ਲਿਖਿਆ, ਰਾਜਵੀਰ ਨੂੰ ਇਸ ਦੁਨੀਆ ਤੋਂ ਗਏ ਹੋਏ ਭਾਵੇਂ ਇਕ ਰੁੱਤ ਬੀਤ ਗਈ ਹੈ, ਪਰ ਪਰਿਵਾਰ ਨੂੰ ਅੱਜ ਵੀ ਉਨ੍ਹਾਂ ਦੀ ਉਡੀਕ ਹੈ। ਬੱਚੇ ਅੱਜ ਵੀ ਆਪਣੇ ਪਾਪਾ ਦੀ ਉਡੀਕ ਕਰ ਰਹੇ ਹਨ।" ਉਨ੍ਹਾਂ ਅੱਗੇ ਲਿਖਿਆ, ਮੈਂ ਬਹੁਤ ਹੌਂਸਲਾ ਕਰਕੇ ਅੱਜ ਇਹ ਪੋਸਟ ਪਾ ਰਹੀ ਹਾਂ, ਕਿਉਂਕਿ ਜ਼ਿੰਦਗੀ ਚੱਲਦੀ ਜਾ ਰਹੀ ਹੈ, ਪਰ ਉਹ ਅਜੇ ਵੀ ਉੱਥੇ ਹੀ ਕਿਤੇ ਗਵਾਚ ਗਏ ਹਨ। ਉਨ੍ਹਾਂ ਨੇ ਉਨ੍ਹਾਂ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਔਖੇ ਵੇਲੇ ਪਰਿਵਾਰ ਦਾ ਸਾਥ ਦਿੱਤਾ ਅਤੇ ਅੱਗੇ ਵੀ ਸਾਥ ਬਣਾਈ ਰੱਖਣ ਦੀ ਬੇਨਤੀ ਕੀਤੀ। ਅਰਸ਼ਵਿੰਦਰ ਨੇ ਅਹਿਦ ਲਿਆ ਕਿ ਉਹ ਰਾਜਵੀਰ ਵਾਂਗ ਕੁਝ ਵੱਖਰਾ ਕਰ ਸਕੇਗੀ ਜਾਂ ਨਹੀਂ, ਇਹ ਤਾਂ ਪਤਾ ਨਹੀਂ, ਪਰ ਉਹ ਉਨ੍ਹਾਂ ਦੀ ਦਿੱਤੀ ਹੋਈ 'Positivity' (ਸਕਾਰਾਤਮਕਤਾ) ’ਤੇ ਚੱਲਣ ਦੀ ਕੋਸ਼ਿਸ਼ ਕਰੇਗੀ ਅਤੇ ਉਨ੍ਹਾਂ ਨੂੰ ਆਪਣੇ ਵਿਚਾਰਾਂ ਤੇ ਉਨ੍ਹਾਂ ਦੇ ਗੀਤਾਂ ਰਾਹੀਂ ਹਮੇਸ਼ਾ ਜਿਉਂਦਾ ਰੱਖੇਗੀ।

ਇਹ ਵੀ ਪੜ੍ਹੋ: 4 ਸਾਲਾਂ ਅੰਦਰ ਹੀ ਟੁੱਟਿਆ ਵਿਆਹ, ਕਿਸ ਹਾਲ 'ਚ ਹੈ ਮਸ਼ਹੂਰ ਅਦਾਕਾਰਾ ? ਸਾਂਝੀ ਕੀਤੀ ਪਹਿਲੀ ਪੋਸਟ

ਧਿਆਨਦੇਣ ਯੋਗ ਹੈ ਕਿ ਰਾਜਵੀਰ ਜਵੰਦਾ ਪੰਜਾਬੀ ਇੰਡਸਟਰੀ ਦੇ ਇੱਕ ਮਕਬੂਲ ਕਲਾਕਾਰ ਸਨ ਅਤੇ ਉਨ੍ਹਾਂ ਦੀ ਬੇਵਕਤੀ ਮੌਤ ਨੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਡੂੰਘਾ ਸਦਮਾ ਦਿੱਤਾ ਸੀ। ਉਹ ਇਕ ਸੜਕ ਹਾਦਸੇ 'ਚ ਜ਼ਖਮੀ ਹੋਣ ਮਗਰੋਂ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ।

ਇਹ ਵੀ ਪੜ੍ਹੋ: ਮੁਸਲਿਮ ਨੌਜਵਾਨ ਨਾਲ ਵਿਆਹ ਮਗਰੋਂ ਵਾਇਰਲ ਗਰਲ ਮੋਨਾਲੀਸਾ ਦਾ ਪਹਿਲਾ ਬਿਆਨ ਆਇਆ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News