ਰਾਜਵੀਰ ਜਵੰਦਾ ਦੀ ਹਾਲਤ ਚਿੰਤਾਜਨਕ; ਫੋਰਟਿਸ ਹਸਪਤਾਲ ਤੋਂ ਆਈ ਵੱਡੀ ਖਬਰ
Friday, Oct 03, 2025 - 10:39 AM (IST)
ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ 'ਤੇ ਫੋਰਟਿਸ ਹਸਪਤਾਲ ਮੋਹਾਲੀ ਵੱਲੋਂ ਬੁਲੇਟਿਨ ਜਾਰੀ ਕੀਤਾ ਗਿਆ ਹੈ। ਰਾਜਵੀਰ ਜਵੰਦਾ ਬਾਰੇ ਹਸਪਤਾਲ ਤੋਂ ਤਾਜ਼ਾ ਅਪਡੇਟ ਆਈ ਹੈ। ਰਾਜਵੀਰ ਜਵੰਦਾ ਦੀ ਸਿਹਤ ਉਤੇ ਫੋਰਟਿਸ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ। ਹਸਪਤਾਲ ਵੱਲੋਂ ਜਾਰੀ ਬੁਲੇਟਿਨ ਮੁਤਾਬਿਕ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਫੋਰਟਿਸ ਹਸਪਤਾਲ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੀ ਸਿਹਤ ਵਿਚ ਕੋਈ ਮਹੱਤਵਪੂਰਨ ਸੁਧਾਰ ਨਹੀਂ ਦੇਖਿਆ ਜਾ ਰਿਹਾ ਹੈ। ਨਿਊਰੋਲੋਜੀਕਲ ਸਥਿਤੀ ਅਜੇ ਵੀ ਨਾਜ਼ੁਕ ਬਣੀ ਹੋਈ ਹੈ।
ਰਾਜਵੀਰ ਜਵੰਦਾ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਹੇਠ ਹਨ। ਰਾਜਵੀਰ ਜਵੰਦਾ ਦੇ ਦਿਲ ਦੀ ਧੜਕਨ ਨੂੰ ਕਾਬੂ ਵਿੱਚ ਰੱਖਣ ਲਈ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਫਿਲਹਾਲ ਰਾਜਵੀਰ ਜਵੰਦਾ ਅਜੇ ਵੀ ਵੈਂਟੀਲੇਟਰ ‘ਤੇ ਹਨ।
Related News
ਵੱਡੀ ਖ਼ਬਰ: Singer ਕਰਨ ਔਜਲਾ ''ਤੇ ਲੱਗੇ ਪਤਨੀ ਨੂੰ ਧੋਖਾ ਦੇਣ ਦੇ ਇਲਜ਼ਾਮ, ਵਿਦੇਸ਼ੀ ਅਦਾਕਾਰਾ ਨਾਲ ਚੱਲ ਰਿਹੈ ਅਫੇਅਰ
