ਰਾਜਕੁਮਾਰ ਰਾਓ ਤੇ ਪਤਰਲੇਖਾ ਨੇ ਨੱਚਦੇ ਹੋਏ ਲਏ 7 ਫੇਰੇ, ਵੀਡੀਓ ਆਈ ਸਾਹਮਣੇ

11/25/2021 10:18:18 AM

ਮੁੰਬਈ (ਬਿਊਰੋ)– ਨਵੇਂ ਵਿਆਹੇ ਜੋੜੇ ਰਾਜਕੁਮਾਰ ਰਾਓ ਤੇ ਪਤਰਲੇਖਾ ਨੇ ਆਪਣੇ ਵਿਆਹ ਦੀ ਵੀਡੀਓ ਜਾਰੀ ਕੀਤੀ ਹੈ। ਵੀਡੀਓ ’ਚ ਸਪੱਸ਼ਟ ਤੌਰ ’ਤੇ ਦੋਵਾਂ ਦੀਆਂ ਇਕ-ਦੂਜੇ ਪ੍ਰਤੀ ਭਾਵਨਾਵਾਂ ਦਿਖਾਈਆਂ ਗਈਆਂ ਹਨ। ਸਾਹਮਣੇ ਆਈ ਵੀਡੀਓ ਦੀ ਸ਼ੁਰੂਆਤ ਰਾਜਕੁਮਾਰ ਦੇ ਮੰਡਪ ’ਤੇ ਖੜ੍ਹੇ ਹੋਣ ਨਾਲ ਹੁੰਦੀ ਹੈ, ਜੋ ਆਪਣੀ ਪਤਨੀ ਪਤਰਲੇਖਾ ਨੂੰ ਆਪਣੇ ਕੋਲ ਆਉਂਦੇ ਹੋਏ ਦੇਖਦੇ ਨਜ਼ਰ ਆ ਰਹੇ ਹਨ।

ਰਾਜਕੁਮਾਰ ਪਤਰਲੇਖਾ ਨੂੰ ‘ਆਈ ਲਵ ਯੂ’ ਕਹਿੰਦਾ ਹੈ ਤੇ ਜ਼ੋਰਦਾਰ ਸਿਟੀ ਨਾਲ ਉਸ ਦਾ ਸਵਾਗਤ ਕਰਦਾ ਹੈ। ਫਿਰ ਜਦੋਂ ਪਤਰਲੇਖਾ ਰਾਜਕੁਮਾਰ ਕੋਲ ਪਹੁੰਚਦੀ ਹੈ ਤਾਂ ਕਹਿੰਦੀ ਹੈ, ‘ਰਾਜ, 11 ਸਾਲ ਹੋ ਗਏ ਹਨ ਪਰ ਮੈਨੂੰ ਲੱਗਦਾ ਹੈ ਕਿ ਮੈਂ ਤੁਹਾਨੂੰ ਸਾਰੀ ਉਮਰ ਤੋਂ ਜਾਣਦੀ ਹਾਂ, ਨਾ ਕਿ ਸਿਰਫ ਇਸ ਜੀਵਨ ਕਾਲ ਤੋਂ। ਮੈਨੂੰ ਯਕੀਨ ਹੈ ਕਿ ਇਹ ਰਿਸ਼ਤਾ ਕਈ ਜਨਮਾਂ ਦਾ ਹੈ।’ ਵੀਡੀਓ ’ਚ ਰਾਜਕੁਮਾਰ ਨੂੰ ਪਤਰਲੇਖਾ ਨਾਲ ਆਪਣੇ ਰਿਸ਼ਤੇ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਵੀ ਦਿਖਾਇਆ ਗਿਆ ਸੀ।

ਇਸ ਦੌਰਾਨ ਉਨ੍ਹਾਂ ਕਿਹਾ, ‘ਸੱਚ ਕਹਾਂ ਤਾਂ 10-11 ਸਾਲ ਹੋ ਗਏ ਹਨ ਪਰ ਅਜੇ ਵੀ ਲੱਗਦਾ ਹੈ ਕਿ ਅਸੀਂ ਹੁਣੇ-ਹੁਣੇ ਡੇਟਿੰਗ ਸ਼ੁਰੂ ਕੀਤੀ ਹੈ। ਅਸੀਂ ਸਿਰਫ ਇਕ-ਦੂਜੇ ਦੀ ਕੰਪਨੀ ਨੂੰ ਬਹੁਤ ਪਿਆਰ ਕਰਦੇ ਹਾਂ, ਅਸੀਂ ਸੋਚਿਆ ਕਿ ਆਓ ਇਕ ਹੋ ਜਾਈਏ। ਆਓ ਹੁਣੇ ਹੀ ਪਤੀ-ਪਤਨੀ ਬਣ ਜਾਈਏ।’

ਵੀਡੀਓ ’ਚ ਇਹ ਜੋੜਾ ਇਕ-ਦੂਜੇ ਨੂੰ ਹਾਰ ਪਹਿਨਾਉਣ ਤੋਂ ਬਾਅਦ ਇਕ-ਦੂਜੇ ਨੂੰ ਜੱਫੀ ਪਾਉਂਦਾ ਨਜ਼ਰ ਆ ਰਿਹਾ ਹੈ।

15 ਨਵੰਬਰ ਨੂੰ ਦੋਵਾਂ ਦੇ ਵਿਆਹ ’ਚ ਪਰਿਵਾਰ ਤੇ ਬਾਲੀਵੁੱਡ ਦੇ ਚੋਣਵੇਂ ਦੋਸਤ ਜਿਵੇਂ ਕਿ ਫਰਾਹ ਖ਼ਾਨ, ਅਭਿਸ਼ੇਕ ਬੈਨਰਜੀ, ਹੁਮਾ ਕੁਰੈਸ਼ੀ ਤੇ ਕੁਝ ਹੋਰ ਲੋਕ ਸ਼ਾਮਲ ਹੋਏ ਸਨ।

ਵੀਡੀਓ ਦੇ ਅੰਤ ’ਚ ਰਾਜਕੁਮਾਰ ਪਤਰਲੇਖਾ ਦੀ ਮਾਂਗ ’ਚ ਸਿੰਦੂਰ ਲਗਾਉਂਦੇ ਹੋਏ ਵਿਖਾਏ ਗਏ ਹਨ ਪਰ ਇਸ ਦਾ ਮਜ਼ਾਕੀਆ ਹਿੱਸਾ ਉਦੋਂ ਸਾਹਮਣੇ ਆਇਆ ਜਦੋਂ ਰਾਓ ਨੇ ਵੀ ਪਤਰਲੇਖਾ ਨੂੰ ਉਸ ’ਤੇ ਸਿੰਦੂਰ ਪਾਉਣ ਲਈ ਕਿਹਾ। ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀਡੀਓ ਸਾਂਝੀ ਕਰਦਿਆਂ ਰਾਜਕੁਮਾਰ ਨੇ ਇਸ ਨੂੰ ਦਿਲ ਦੇ ਇਮੋਜੀ ਨਾਲ ‘ਹਮ’ ਵਜੋਂ ਸਿਰਲੇਖ ਦਿੱਤਾ।

ਸੋਸ਼ਲ ਮੀਡੀਆ ਯੂਜ਼ਰਸ ਵੀ ਵੀਡੀਓ ਨੂੰ ਪਸੰਦ ਕਰ ਰਹੇ ਹਨ। ਰਾਜਕੁਮਾਰ ਤੇ ਪਤਰਲੇਖਾ ਦੇ ਵਿਆਹ ਦੀ ਵੀਡੀਓ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੇ ਵਿਆਹ ਦੀ ਵੀਡੀਓ ਮੇਕਿੰਗ ਟੀਮ ‘ਦਿ ਵੈਡਿੰਗ’ ਨੇ ਸ਼ੂਟ ਕੀਤੀ ਸੀ। ਜ਼ਿਕਰਯੋਗ ਹੈ ਕਿ ਰਾਜਕੁਮਾਰ ਤੇ ਪਤਰਲੇਖਾ ਨੇ 15 ਨਵੰਬਰ ਨੂੰ ਚੰਡੀਗੜ੍ਹ ’ਚ ਇਕ-ਦੂਜੇ ਨਾਲ ਸੱਤ ਫੇਰੇ ਲਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News