ਚੇੱਨਈ 'ਚ ਮੀਂਹ ਦਾ ਕਹਿਰ, ਸੁਪਰਸਟਾਰ ਰਜਨੀਕਾਂਤ ਦੇ ਘਰ 'ਚ ਵੜਿਆ ਪਾਣੀ

Wednesday, Oct 16, 2024 - 10:14 AM (IST)

ਚੇੱਨਈ 'ਚ ਮੀਂਹ ਦਾ ਕਹਿਰ, ਸੁਪਰਸਟਾਰ ਰਜਨੀਕਾਂਤ ਦੇ ਘਰ 'ਚ ਵੜਿਆ ਪਾਣੀ

ਮੁੰਬਈ- ਚੇੱਨਈ 'ਚ ਲਗਾਤਾਰ ਹੋ ਰਹੀ ਮੀਂਹ ਕਾਰਨ ਸਥਿਤੀ ਹੋਰ ਖਰਾਬ ਹੋ ਗਈ ਹੈ। ਇਸ ਦੌਰਾਨ ਸੁਪਰਸਟਾਰ ਰਜਨੀਕਾਂਤ ਦੇ ਆਲੀਸ਼ਾਨ ਘਰ 'ਚ ਪਾਣੀ ਭਰ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੋਅਸ ਗਾਰਡਨ ਸਥਿਤ ਰਜਨੀਕਾਂਤ ਦਾ ਘਰ ਮੀਂਹ ਦੇ ਪਾਣੀ ਨਾਲ ਭਰ ਗਿਆ ਹੈ। ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਫਿਲਹਾਲ ਪ੍ਰਭਾਵਿਤ ਇਲਾਕਿਆਂ ਤੋਂ ਪਾਣੀ ਦੀ ਨਿਕਾਸੀ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਅਦਾ ਸ਼ਰਮਾ ਨੇ ਸੁਸ਼ਾਂਤ ਸਿੰਘ ਦੇ ਘਰ 'ਚ ਰਹਿਣ ਨੂੰ ਲੈ ਕੈ ਤੋੜੀ ਚੁੱਪੀ, ਕਿਹਾ...

ਭਾਰੀ ਮੀਂਹ ਕਾਰਨ ਸ਼ਹਿਰ ਦਾ ਡਰੇਨੇਜ ਸਿਸਟਮ ਟੁੱਟ ਗਿਆ ਹੈ, ਜਿਸ ਕਾਰਨ ਇਹ ਸੰਕਟ ਪੈਦਾ ਹੋ ਗਿਆ ਹੈ। ਹਾਲਾਂਕਿ, ਰਿਪੋਰਟਾਂ ਅਨੁਸਾਰ, ਨਗਰ ਨਿਗਮ ਅਧਿਕਾਰੀਆਂ ਨੇ ਰਜਨੀਕਾਂਤ ਦੀ ਰਿਹਾਇਸ਼ ਦੇ ਆਲੇ ਦੁਆਲੇ ਪਾਣੀ ਦੀ ਨਿਕਾਸੀ ਲਈ ਐਮਰਜੈਂਸੀ ਉਪਾਅ ਸ਼ੁਰੂ ਕਰ ਦਿੱਤੇ ਹਨ। ਨੁਕਸਾਨ ਨੂੰ ਘੱਟ ਕਰਨ ਲਈ ਉਨ੍ਹਾਂ ਦਾ ਸਟਾਫ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।ਹਾਲਾਂਕਿ ਸੁਪਰਸਟਾਰ ਨੇ ਅਜੇ ਤੱਕ ਕੋਈ ਜਨਤਕ ਸੰਬੋਧਨ ਨਹੀਂ ਕੀਤਾ ਹੈ ਪਰ ਰਿਪੋਰਟਾਂ ਦੱਸਦੀਆਂ ਹਨ ਕਿ ਰਜਨੀਕਾਂਤ ਘਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਜਨੀਕਾਂਤ ਦੇ ਘਰ ਪਾਣੀ ਵੜਿਆ ਹੋਵੇ; ਇਸੇ ਤਰ੍ਹਾਂ ਦੀ ਘਟਨਾ 2023 'ਚ ਚੱਕਰਵਾਤੀ ਤੂਫ਼ਾਨ ਕਾਰਨ ਵੀ ਵਾਪਰੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News