‘ਜੇਲਰ’ ਫ਼ਿਲਮ ਲਈ ਰਜਨੀਕਾਂਤ ਨੂੰ ਮਿਲੀ 200 ਕਰੋੜ ਰੁਪਏ ਫੀਸ, ਇਸ ਦਿਨ ਹੋ ਰਹੀ ਓ. ਟੀ. ਟੀ. ’ਤੇ ਰਿਲੀਜ਼

Saturday, Sep 02, 2023 - 11:59 AM (IST)

‘ਜੇਲਰ’ ਫ਼ਿਲਮ ਲਈ ਰਜਨੀਕਾਂਤ ਨੂੰ ਮਿਲੀ 200 ਕਰੋੜ ਰੁਪਏ ਫੀਸ, ਇਸ ਦਿਨ ਹੋ ਰਹੀ ਓ. ਟੀ. ਟੀ. ’ਤੇ ਰਿਲੀਜ਼

ਮੁੰਬਈ (ਬਿਊਰੋ)– ਥਲਾਈਵਾ ਸੁਪਰਸਟਾਰ ਰਜਨੀਕਾਂਤ ਦੀ ਫ਼ਿਲਮ ‘ਜੇਲਰ’ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ। ਹਾਲਾਂਕਿ, ਫ਼ਿਲਮ ਨੇ ਤਾਮਿਲ ਭਾਸ਼ਾ ’ਚ ਸਭ ਤੋਂ ਵੱਧ ਕਮਾਈ ਕੀਤੀ ਹੈ। ਇਸ ਕਾਰਨ ਫ਼ਿਲਮ ਨੇ ਬਾਕਸ ਆਫਿਸ ’ਤੇ 600 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਉਥੇ ਹੀ ਜੇਕਰ ਫੀਸ ਦੀ ਗੱਲ ਕਰੀਏ ਤਾਂ ਰਜਨੀਕਾਂਤ ਨੂੰ 200 ਕਰੋੜ ਰੁਪਏ ਦੀ ਫੀਸ ਦਿੱਤੀ ਗਈ ਹੈ। ਹੁਣ ‘ਜੇਲਰ’, ਜਿਸ ਨੇ ਸਿਨੇਮਾਘਰਾਂ ’ਚ ਹਲਚਲ ਮਚਾ ਦਿੱਤੀ ਹੈ, ਹੁਣ ਓ. ਟੀ. ਟੀ. ਪਲੇਟਫਾਰਮ ’ਤੇ ਧੂਮ ਮਚਾਉਣ ਲਈ ਤਿਆਰ ਹੈ। ਦਰਅਸਲ, ‘ਜੇਲਰ’ ਦੇ ਓ. ਟੀ. ਟੀ. ਅਧਿਕਾਰ 100 ਕਰੋੜ ਰੁਪਏ ’ਚ ਵੇਚੇ ਗਏ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਸ ਪਲੇਟਫਾਰਮ ’ਤੇ ਘਰ ਬੈਠੇ ‘ਜੇਲਰ’ ਦਾ ਆਨੰਦ ਲੈ ਸਕਦੇ ਹੋ।

ਤਿੰਨ ਹਫ਼ਤੇ ਪਹਿਲਾਂ ਰਿਲੀਜ਼ ਹੋਈ ਤਾਮਿਲ ਸੁਪਰਸਟਾਰ ਰਜਨੀਕਾਂਤ ਸਟਾਰਰ ਫ਼ਿਲਮ ‘ਜੇਲਰ’ ਨੇ ਬਾਕਸ ਆਫਿਸ ’ਤੇ ਨਵੇਂ ਰਿਕਾਰਡ ਬਣਾਏ ਹਨ। OTT ਪਲੇਟਫਾਰਮ Amazon Prime ’ਤੇ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਦੂਜੇ ਪਾਸੇ 7 ਸਤੰਬਰ ਨੂੰ ਸਿਨੇਮਾਘਰਾਂ ਤੋਂ ਬਾਅਦ ਓ. ਟੀ. ਟੀ ’ਤੇ ‘ਜੇਲਰ’ ਦਾ ਰਾਜ ਦੇਖਣ ਨੂੰ ਮਿਲਣ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਦੁੱਖਦਾਈ ਖ਼ਬਰ: ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ, ਸਦੀਵੀ ਵਿਛੋੜਾ ਦੇ ਗਿਆ ਇਹ ਗੀਤਕਾਰ

ਇਸ ਤੋਂ ਪਹਿਲਾਂ ਵੀ ਇਹ ਫ਼ਿਲਮ ਹਾਈ ਰੇਜ਼ ਪ੍ਰਿੰਟ ’ਚ ਲੀਕ ਹੋ ਚੁੱਕੀ ਹੈ। ਹੁਣ ਇਸ ਦਾ ਅਸਰ OTT ’ਤੇ ਪੈ ਸਕਦਾ ਹੈ। ਦਰਅਸਲ, ਮਸ਼ਹੂਰ ਟ੍ਰੇਡ ਐਨਾਲਿਸਟ ਮਨੋਬਾਲਾ ਵਿਜੇਬਾਲਨ ਨੇ ਸੋਸ਼ਲ ਮੀਡੀਆ ਰਾਹੀਂ ਖ਼ੁਲਾਸਾ ਕੀਤਾ ਹੈ ਕਿ ਫ਼ਿਲਮ ‘ਜੇਲਰ’ ਦਾ ਐੱਚ. ਡੀ. ਪ੍ਰਿੰਟ ਆਨਲਾਈਨ ਲੀਕ ਹੋ ਗਿਆ ਹੈ।

PunjabKesari

ਰਜਨੀਕਾਂਤ ਦੀ ‘ਜੇਲਰ’ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ ’ਤੇ ਕਮਾਲ ਦਿਖਾ ਰਹੀ ਹੈ। ਇਸ ਦੇ ਨਾਲ ਹੀ ਬਾਲੀਵੁੱਡ ਫ਼ਿਲਮ ‘ਗਦਰ 2’ ਨੂੰ ਮੁਕਾਬਲਾ ਦੇ ਰਹੀ ਹੈ। ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਧਮਾਕੇਦਾਰ ਸ਼ੁਰੂਆਤ ਕਰਨ ਵਾਲੀ ਫ਼ਿਲਮ ‘ਜੇਲਰ’ ਨੇ ਭਾਰਤ ’ਚ 300 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ, ਜਦਕਿ ਦੁਨੀਆ ਭਰ ’ਚ ਇਸ ਨੇ 600 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਫ਼ਿਲਮ ਦੀ ਰਿਲੀਜ਼ ਦੇ 19ਵੇਂ ਦਿਨ ਇਹ ਰਿਕਾਰਡ ਟੁੱਟ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News