ਰਜਨੀਕਾਂਤ ਦੀ ਧੀ ਸੌਂਦਰਿਆ ਦੂਜੀ ਵਾਰ ਬਣੀ ਮਾਂ, ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਬੇਬੀ ਬੁਆਏ ਦੀ ਪਹਿਲੀ ਝਲਕ

Monday, Sep 12, 2022 - 02:12 PM (IST)

ਰਜਨੀਕਾਂਤ ਦੀ ਧੀ ਸੌਂਦਰਿਆ ਦੂਜੀ ਵਾਰ ਬਣੀ ਮਾਂ, ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਬੇਬੀ ਬੁਆਏ ਦੀ ਪਹਿਲੀ ਝਲਕ

ਬਾਲੀਵੁੱਡ ਡੈਸਕ- ਸਾਊਥ ਸੁਪਰਸਟਾਰ ਰਜਨੀਕਾਂਤ ਦੇ ਘਰ ਹਾਲ ਹੀ ਖੁਸ਼ੀ ਨੇ ’ਚ ਦਸਤਕ ਦਿੱਤੀ ਹੈ। ਰਜਨੀਕਾਂਤ ਇਕ ਵਾਰ ਫ਼ਿਰ ਨਾਨਾ ਬਣ ਗਏ ਹਨ। ਰਜਨੀਕਾਂਤ ਦੀ ਛੋਟੀ ਬੇਟੀ ਸੌਂਦਰਿਆ ਰਜਨੀਕਾਂਤ ਦੂਜੀ ਵਾਰ ਮਾਂ ਬਣ ਗਈ ਹੈ।ਉਸ ਨੇ ਇੱਕ ਪਿਆਰੇ ਪੁੱਤਰ ਨੂੰ ਜਨਮ ਦਿੱਤਾ ਹੈ। ਸੌਂਦਰਿਆ ਨੇ ਆਪਣੇ ਬੇਬੀ ਦੇ ਆਉਣ ਦੀ ਖ਼ਬਰ ਕੁਝ ਸ਼ਾਨਦਾਰ ਤਸਵੀਰਾਂ ਦੇ ਨਾਲ ਘੋਸ਼ਿਤ ਕੀਤੀ ਅਤੇ ਆਪਣੇ ਇੰਸਟਾ ਹੈਂਡਲ ’ਤੇ ਉਸ ਦਾ ਨਾਮ ਵੀ ਦਿੱਤਾ।

PunjabKesari

ਇਹ ਵੀ ਪੜ੍ਹੋ : ਕਨਿਕਾ ਮਾਨ ਨੇ ਕਰਵਾਇਆ ਗਲੈਮਰਸ ਫ਼ੋਟੋਸ਼ੂਟ, ਬੋਲਡ ਅੰਦਾਜ਼ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਸੌਂਦਰਿਆ ਨੇ ਨਵੇਂ ਜਨਮੇ ਬੱਚੇ ਦੀ ਇਕ ਛੋਟੀ ਜਿਹੀ ਝਲਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਇਸ ਤਸਵੀਰ ’ਚ ਨਵਜੰਮਿਆ ਬੱਚਾ ਆਪਣੇ ਛੋਟੇ ਹੱਥ ਨਾਲ ਮਾਂ ਦੀ ਉਂਗਲੀ ਫ਼ੜ ਕੇ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਉਸਨੇ ਇਕ ਸੁੰਦਰ ਨੋਟ ਲਿਖਿਆ ਅਤੇ ਆਪਣੇ ਪੁੱਤਰ ਦਾ ਨਾਮ ਦੱਸਿਆ।

PunjabKesari

 ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿ ਉਨ੍ਹਾਂ ਨੇ ਪੁੱਤਰ ਦਾ ਨਾਮ ‘ਵੀਰ ਰਜਨੀਕਾਂਤ ਵਨੰਗਮੁਡੀ’ ਰੱਖਿਆ ਹੈ। ਸੌਂਦਰਿਆ ਨੇ ਲਿਖਿਆ ਕਿ ‘ਪਰਮਾਤਮਾ ਦੀ ਕਿਰਪਾ ਅਤੇ ਸਾਡੇ ਮਾਤਾ-ਪਿਤਾ ਦੇ ਆਸ਼ੀਰਵਾਦ ਨਾਲ, ਵਿਸ਼ਗਨ, ਵੇਦ ਅਤੇ ਮੈਂ ਅੱਜ 11.9.22 ਨੂੰ ਵੇਦ ਦੇ ਛੋਟੇ ਭਰਾ ‘ਵੀਰ ਰਜਨੀਕਾਂਤ ਵਨੰਗਮੁਡੀ’ ਦਾ ਸਵਾਗਤ ਕਰਦੇ ਹੋਏ ਬਹੁਤ ਖੁਸ਼ ਹਾਂ, ਧੰਨਵਾਦ, ਸਾਡੇ ਸ਼ਾਨਦਾਰ ਡਾਕਟਰਾਂ ਦਾ ਧੰਨਵਾਦ।’

PunjabKesari

ਇਹ ਵੀ ਪੜ੍ਹੋ : ਸੋਨਾਲੀ ਫੋਗਾਟ ਆਪਣੀ ਆਖ਼ਰੀ ਫ਼ਿਲਮ 'ਚ ਇਸ ਕਿਰਦਾਰ ਆਵੇਗੀ ਨਜ਼ਰ, ਧੀ ਯਸ਼ੋਧਰਾ ਦੇਵੇਗੀ ਸ਼ਰਧਾਂਜਲੀ

ਇਸ ਤੋਂ ਇਲਾਵਾ ਸੌਂਦਰਿਆ ਨੇ ਆਪਣੇ ਪਤੀ ਵਿਸ਼ਗਨ ਅਤੇ ਪੁੱਤਰ ਵੇਦ ਨਾਲ ਮੈਟਰਨਿਟੀ ਸ਼ੂਟ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿੱਥੇ ਇਕ ਤਸਵੀਰ ’ਚ ਜੋੜਾ ਆਪਣੇ ਬੇਬੀ ਬੰਪ ਨੂੰ ਪਿਆਰ ਨਾਲ ਸੰਭਾਲਦਾ ਦਿਖਾਈ ਦੇ ਰਿਹਾ ਹੈ।

PunjabKesari

ਦੱਸ ਦੇਈਏ ਕਿ ਜਿੱਥੇ ਸੌਂਦਰਿਆ ਰਜਨੀਕਾਂਤ ਦੂਜੀ ਵਾਰ ਮਾਂ ਬਣੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪਤੀ ਵਿਸ਼ਾਗਨ ਵਨੰਗਮੁਡੀ ਦਾ ਇਹ ਪਹਿਲਾ ਬੱਚਾ ਹੈ। ਦਰਅਸਲ ਇਹ ਸੌਂਦਰਿਆ ਰਜਨੀਕਾਂਤ ਦਾ ਵਿਸ਼ਾਗਨ ਵਨੰਗਾਮੁਡੀ ਨਾਲ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਸੌਂਦਰਿਆ ਰਜਨੀਕਾਂਤ ਦਾ ਪਹਿਲਾ ਵਿਆਹ ਕਾਰੋਬਾਰੀ ਅਸ਼ਵਿਨ ਰਾਮ ਕੁਮਾਰ ਨਾਲ ਹੋਇਆ ਸੀ ਪਰ ਉਸ ਨੇ 7 ਸਾਲ ਪੁਰਾਣਾ ਵਿਆਹ ਖ਼ਤਮ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

PunjabKesari

ਇਹ ਵੀ ਪੜ੍ਹੋ : ਆਲੀਆ ਨੇ ਪਾਪਰਾਜ਼ੀ ਤੋਂ ਮੰਗੀ ਮੁਆਫ਼ੀ, ਕਿਹਾ- ‘ਮਾਫ਼ ਕਰਨਾ ਮੈਂ ਚੱਲ ਨਹੀਂ ਸਕਦੀ’ (ਵੀਡੀਓ)

ਇਸ ਤੋਂ ਬਾਅਦ ਸੌਂਦਰਿਆ ਰਜਨੀਕਾਂਤ ਨੇ ਅਸ਼ਵਿਨ ਰਾਮ ਕੁਮਾਰ ਨਾਲ ਤਲਾਕ ਲੈਣ ਤੋਂ ਬਾਅਦ 11 ਫਰਵਰੀ 2019 ਨੂੰ ਵਿਸ਼ਾਗਨ ਵਨੰਗਮੁਡੀ ਨਾਲ ਵਿਆਹ ਕੀਤਾ ਸੀ। ਤਿੰਨ ਸਾਲ ਤੋਂ ਵੱਧ ਵਿਆਹੁਤਾ ਜੀਵਨ ਤੋਂ ਬਾਅਦ ਜੋੜੇ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ।

PunjabKesari


author

Shivani Bassan

Content Editor

Related News