ਖਤਮ ਹੋ ਰਿਹੈ ਰਾਜੇਸ਼ ਖੰਨਾ ਦਾ ''ਆਸ਼ੀਰਵਾਦ''

02/27/2016 6:25:51 PM

ਮੁੰਬਈ : ਖ਼ਬਰ ਹੈ ਕਿ ਰਾਜੇਸ਼ ਖੰਨਾ ਦੇ ਆਲੀਸ਼ਾਨ ਬੰਗਲੇ ''ਵਰਦਾਨ ਆਸ਼ੀਰਵਾਦ'' ਨੂੰ ਤੋੜਿਆ ਜਾ ਰਿਹਾ ਹੈ। ਖ਼ਬਰਾਂ ਅਨੁਸਾਰ ਮੁੰਬਈ ਦੇ ਕਾਰਟਰ ਰੋਡ ''ਤੇ ਸਥਿਤ ''ਆਸ਼ੀਰਵਾਦ'' ਦੀ ਥਾਂ ਹੁਣ ਇਕ ਬਹੁਮੰਜ਼ਲਾ ਇਮਾਰਤ ਖੜ੍ਹੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 
ਅਸਲ ''ਚ ਰਾਜੇਸ਼ ਖੰਨਾ ਦੇ ਦਿਹਾਂਤ ਤੋਂ ਬਾਅਦ ਅਗਸਤ 2014 ''ਚ ਮੈਂਗਲੋਰ ਦੇ ਬਿਜ਼ਨੈੱਸਮੈਨ ਸ਼ਸ਼ੀ ਕਿਰਨ ਸ਼ੈੱਟੀ ਨੇ ''ਆਸ਼ੀਰਵਾਦ'' ਨੂੰ ਪੂਰੇ 90 ਕਰੋੜ ਰੁਪਏ ''ਚ ਆਪਣੇ ਨਾਂ ਕਰ ਲਿਆ ਸੀ। ਆਲਕਾਰਗੋ ਲਾਜਿਸਟਿਕਸ ਦੇ ਪ੍ਰਧਾਨ ਕਿਰਨ ਸ਼ੈੱਟੀ ਨੇ ਕਿਹਾ, ''''50 ਸਾਲ ਪੁਰਾਣੇ ਇਸ ਬੰਗਲੇ ਨੂੰ ਤੋੜ ਕੇ ਤਿੰਨ-ਚਾਰ ਮੰਜ਼ਲਾ ਇਮਾਰਤ ਬਣਾਈ ਜਾਵੇਗੀ।''''  ਸ਼ਸ਼ੀ ਆਲ ਲਾਜਿਸਟਿਕਸ ਲਿਮ. ਦੇ ਸੀ.ਐੱਮ.ਡੀ. ਅਤੇ ਬਾਨੀ ਹਨ, ਜੋ ਇਥੇ ਨਵੀਂ ਇਮਾਰਤ ਬਣਾਉਣਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਰਾਜੇਸ਼ ਖੰਨਾ ਨੇ ਇਹ ਬੰਗਲਾ ''ਜੁਬਲੀ ਕੁਮਾਰ'' ਭਾਵ ਰਾਜਿੰਦਰ ਕੁਮਾਰ ਤੋਂ ਖਰੀਦਿਆ ਸੀ। ਕਿਹਾ ਜਾਂਦਾ ਹੈ ਕਿ ਰਾਜਿੰਦਰ ਕੁਮਾਰ ਤੋਂ ਪਹਿਲਾਂ ਇਸ ਬੰਗਲੇ ਨੂੰ ''ਭੂਤ ਬੰਗਲਾ'' ਕਿਹਾ ਜਾਂਧਾ ਸੀ ਪਰ ਜਦੋਂ ਰਾਜਿੰਦਰ ਕੁਮਾਰ ਇਥੇ ਆਏ ਤਾਂ ਉਨ੍ਹਾਂ ਦਾ ਕਰੀਅਰ ਚਮਕ ਗਿਆ। ਬਾਅਦ ''ਚ ਰਾਜੇਸ਼ ਖੰਨਾ ਨੇ ਇਸ ਨੂੰ ਖਰੀਦ ਲਿਆ। ਰਾਜੇਸ਼ ਖੰਨਾ ਦੇ ਪਿਤਾ ਨੇ ਬੰਗਲੇ ਦਾ ਨਾਂ ''ਆਸ਼ੀਰਵਾਦ'' ਰੱਖਿਆ।


Related News