ਰਾਜਸਥਾਨ ਸਰਕਾਰ ਨੇ ਰੇਵਤੀ ਅਤੇ ਸਤਿਆਜੀਤ ਦੂਬੇ ਦੀ ਫ਼ਿਲਮ ‘ਏ ਜ਼ਿੰਦਗੀ’ ਨੂੰ ਟੈਕਸ ਮੁਕਤ ਕੀਤਾ ਐਲਾਨ

Friday, Oct 14, 2022 - 05:53 PM (IST)

ਰਾਜਸਥਾਨ ਸਰਕਾਰ ਨੇ ਰੇਵਤੀ ਅਤੇ ਸਤਿਆਜੀਤ ਦੂਬੇ ਦੀ ਫ਼ਿਲਮ ‘ਏ ਜ਼ਿੰਦਗੀ’ ਨੂੰ ਟੈਕਸ ਮੁਕਤ ਕੀਤਾ ਐਲਾਨ

ਨਵੀਂ ਦਿੱਲੀ- ਫ਼ਿਲਮ ‘ਏ ਜ਼ਿੰਦਗੀ’ ਇਸ ਸ਼ੁੱਕਰਵਾਰ ਯਾਨੀ ਅੱਜ ਰਿਲੀਜ਼ ਹੋਈ ਹੈ। ਇਸ ਦੇ ਨਾਲ ਰਾਜਸਥਾਨ ਸਰਕਾਰ ਤੋਂ ਫ਼ਿਲਮ ਲਈ ਇਕ ਵੱਡੀ ਖੁਸ਼ਖ਼ਬਰੀ ਵੀ ਆਈ ਹੈ। ਰਾਜਸਥਾਨ ਸਰਕਾਰ ਨੇ ਬਹੁਤ ਹੀ ਗੰਭੀਰ, ਭਾਵੁਕ ਅਤੇ ਜਾਗਰੂਕ ਵਿਸ਼ੇ ਨੂੰ ਦਰਸਾਉਂਦੀ ਇਸ ਫ਼ਿਲਮ ਦਾ ਸਵਾਗਤ ਕੀਤਾ ਹੈ ਅਤੇ ਇਸ ਨੂੰ ਟੈਕਸ ਮੁਕਤ ਕਰਨ ਦਾ ਐਲਾਨ ਕੀਤਾ ਹੈ।

ਨਵੀਨਤਮ ਨਿਰਦੇਸ਼ਕਾਂ ਅਨਿਰਬਾਨ ਬੋਸ ਅਤੇ ਸ਼ਿਲਾਦਿਤਿਆ ਬੋਰਾ ਦੁਆਰਾ ਨਿਰਮਿਤ, ਜੋ ਕਿ ਪੇਸ਼ੇ ਤੋਂ ਇਕ ਡਾਕਟਰ ਹਨ। ਜਿਨ੍ਹਾਂ ਨੇ ਅੰਗ ਟ੍ਰਾਂਸਪਲਾਂਟ ਨੂੰ ਨੇੜਿਓਂ ਦੇਖਿਆ ਹੈ। ‘ਏ ਜ਼ਿੰਦਗੀ’ ਅੰਗ ਦਾਨ ਦੀ ਮਹੱਤਤਾ ਨੂੰ ਜੀਵਨ ’ਚ ਲਿਆਉਂਦੀ ਹੈ ਅਤੇ ਇਕ ਅਵਿਸ਼ਵਾਸ਼ਯੋਗ ਸੱਚੀ ਘਟਨਾ ’ਤੇ ਆਧਾਰਿਤ ਹੈ।

ਇਹ ਵੀ ਪੜ੍ਹੋ : ਆਨੰਦ ਆਹੂਜਾ ਦੀ ਇਸ ਗੱਲ ਕਾਰਨ ਸੋਨਮ ਨੇ ਛੱਡਿਆ ਕਰਵਾ ਚੌਥ , ਕਿਹਾ- ‘ਮੇਰੇ ਪਤੀ ਕਰਵਾ ਚੌਥ ਦੇ ਪ੍ਰਸ਼ੰਸਕ ਨਹੀਂ ਹਨ’

ਇਸ ਉਤਸ਼ਾਹਜਨਕ ਖ਼ਬਰ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਫ਼ਿਲਮ ਦੇ ਨਿਰਮਾਤਾ ਸ਼ਿਲਾਦਿਤਿਆ ਬੋਰਾ ਨੇ ਕਿਹਾ ਕਿ ‘ਅਸੀਂ ਇਸ ਨੇਕ ਪਹਿਲਕਦਮੀ ਅਤੇ ਉਨ੍ਹਾਂ ਦੇ ਸਮਰਥਨ ਲਈ ਰਾਜਸਥਾਨ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਇਸ ਨੂੰ ਟੈਕਸ-ਮੁਕਤ ਬਣਾਉਣ ਨਾਲ ਹੋਰ ਲੋਕਾਂ ਨੂੰ ਪ੍ਰੇਰਿਤ, ਦਿਲਾਸਾ ਅਤੇ ਡਰ ਨੂੰ ਦੂਰ ਕਰਨ ’ਚ ਮਦਦ ਮਿਲੇਗੀ। ਜੋ ਲੋਕ ਜ਼ਿੰਦਗੀ ਤੋਂ ਨਿਰਾਸ਼ ਹਨ, ਇਹ ਫ਼ਿਲਮ ਉਨ੍ਹਾਂ ਲਈ ਉਮੀਦ ਦੀ ਕਿਰਨ ਤੋਂ ਘੱਟ ਨਹੀਂ ਹੈ।’

‘ਏ ਜ਼ਿੰਦਗੀ’ ਡਾਕਟਰਾਂ, ਨਰਸਾਂ ਅਤੇ ਸਾਰੇ ਮੈਡੀਕਲ ਫ਼ਰੰਟਲਾਈਨਰਾਂ ਦੀ ਭਾਵਨਾ ਨੂੰ ਦਰਸਾਉਂਦੀ ਹੈ, ਇਸ ਫ਼ਿਲਮ ’ਚ ਅਦਾਕਾਰਾ  ਰੇਵਤੀ ਇਕ ਗ੍ਰੀਫ਼ ਕਾਉਂਸਲਰ ਦੀ ਭੂਮਿਕਾ ਨਿਭਾ ਰਹੀ ਹੈ। ਜੋ ਮਰੀਜ਼ ਨੂੰ ਦਰਦ ਨੂੰ ਦੂਰ ਕਰਨ ’ਚ ਮਦਦ ਕਰਦੀ ਹੈ।

ਇਹ ਵੀ ਪੜ੍ਹੋ : ਰਿਤਿਕ ਰੋਸ਼ਨ ਨੇ ਲੰਡਨ ਤੋਂ ਛੁੱਟੀਆਂ ਦੀ ਤਸਵੀਰ ਕੀਤੀ ਸਾਂਝੀ, ਗਰਲਫ੍ਰੈਂਡ ਸਬਾ ਨੂੰ ਦੇਖ ਯੂਜ਼ਰਸ ਨੇ ਉਡਾਇਆ ਮਜ਼ਾਕ

ਇਸ ਫ਼ਿਲਮ ਦੀ ਕਹਾਣੀ ਵਿਨੈ ਅਤੇ ਉਸ ਦੇ ਲੋਕਾਂ ਦੇ ਦਰਦ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਅੰਗ ਦਾਨੀ ਦੀ ਭਾਲ ਕਰ ਰਹੇ ਹਨ। ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਫ਼ਿਲਮ ਪਿਆਰ, ਇਲਾਜ ਅਤੇ ਉਮੀਦ ਵਰਗੇ  ਸੰਵੇਦਨਸ਼ੀਲ ਵਿਸ਼ਿਆਂ ਦਾ ਸੁਮੇਲ ਹੈ। ਇਹ ਫ਼ਿਲਮ ਅੱਜ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। 


author

Shivani Bassan

Content Editor

Related News