ਰਾਜ ਕੁੰਦਰਾ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ, ਦੋ ਐਪਸ ''ਚੋਂ ਮਿਲੀਆਂ 51 ਅਸ਼ਲੀਲ ਫ਼ਿਲਮਾਂ
Sunday, Aug 01, 2021 - 03:35 PM (IST)
ਮੁੰਬਈ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਇਨ੍ਹੀਂ ਦਿਨੀਂ ਜੇਲ੍ਹ 'ਚ ਹਨ। ਰਾਜ ਅਤੇ ਉਨ੍ਹਾਂ ਦੇ ਦੋਸਤ ਰਾਇਨ ਥਾਰਪੇ ਨੂੰ ਪਿਛਲੇ ਮਹੀਨੇ ਮੁੰਬਈ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਾਜ ਕੁੰਦਰਾ ਅਤੇ ਉਨ੍ਹਾਂ ਦੀ ਕੰਪਨੀ ਖ਼ਿਲਾਫ਼ ਲਗਾਤਾਰ ਨਵੇਂ ਸਬੂਤ ਸਾਹਮਣੇ ਆ ਰਹੇ ਹਨ। ਹੁਣ ਖ਼ਬਰ ਹੈ ਕਿ ਮੁੰਬਈ ਪੁਲਸ ਨੇ ਰਾਜ ਕੁੰਦਰਾ ਦੇ ਐਪਸ 'ਚੋਂ 51 ਅਸ਼ਲੀਲ ਫਿਲਮਾਂ ਜ਼ਬਤ ਕੀਤੀਆਂ ਹਨ।
ਖ਼ਬਰਾਂ ਅਨੁਸਾਰ ਇਸ ਮਾਮਲੇ 'ਚ ਸਰਕਾਰੀ ਵਕੀਲ ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਪੁਲਸ ਨੇ 51 ਅਸ਼ਲੀਲ ਫਿਲਮਾਂ ਜ਼ਬਤ ਕੀਤੀਆਂ ਹੈ। ਇਹ ਫਿਲਮਾਂ ਉਸ ਦੇ ਦੋ ਐਪਸ 'ਤੋਂ ਬਰਾਮਦ ਕੀਤੀਆਂ ਗਈਆਂ ਹਨ। ਸਰਕਾਰੀ ਵਕੀਲ ਅਰੁਣਾ ਪਈ ਨੇ ਅਦਾਲਤ ਵਿਚ ਕਿਹਾ ਹੈ ਕਿ ਹਾਟਸ਼ਾਟ ਐਪ ਤੋਂ 51 ਅਸ਼ਲੀਲ ਅਤੇ ਇਤਰਾਜ਼ਯੋਗ ਫਿਲਮਾਂ ਜ਼ਬਤ ਕੀਤੀਆਂ ਹਨ। ਵਕੀਲ ਨੇ ਕਿਹਾ ਹੈ ਕਿ ਇਨ੍ਹਾਂ ਫਿਲਮਾਂ ਦਾ ਸਿੱਧਾ ਕੁਨੈਕਸ਼ਨ ਰਾਜ ਕੁੰਦਰਾ ਨਾਲ ਹੈ।
ਅਰੁਣਾ ਪਈ ਨੇ ਰਾਜ ਕੁੰਦਰਾ ਅਤੇ ਰਾਇਨ ਥਾਰਪੇ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਜੱਜ ਅਜੈ ਗਡਕਰੀ ਦੀ ਬੈਂਚ ਨੂੰ ਦੱਸਿਆ ਹੈ ਕਿ ਰਾਜ ਕੁੰਦਰਾ ਤੇ ਰਾਇਨ ਥਾਰਪੇ 'ਤੇ 'ਅਸ਼ਲੀਲ ਕੰਟੈਂਟ ਸਟ੍ਰੀਮਿੰਗ ਕਰਨ ਦਾ ਗੰਭੀਰ' ਦੋਸ਼ ਹੈ ਤੇ ਪੁਲਸ ਨੇ 'ਫੋਨ ਅਤੇ ਸਟੋਰੇਜ ਡਿਵਾਈਸ ਤੋਂ ਕੰਟੈਂਟ ਵੀ ਜ਼ਬਤ ਕੀਤਾ ਹੈ।' ਅਰੁਣਾ ਪਈ ਨੇ ਇਹ ਵੀ ਕਿਹਾ ਕਿ ਰਾਜ ਕੁੰਦਰਾ ਨੇ ਉਨ੍ਹਾਂ ਦੇ ਹਾਟ-ਸ਼ਾਟ ਐਪ 'ਤੇ ਉਨ੍ਹਾਂ ਦੇ ਜੀਜੇ ਪ੍ਰਦੀਪ ਬਖਸ਼ੀ ਦੇ ਨਾਲ ਇਕ ਈ-ਮੇਲ ਸੰਦੇਸ਼ ਸੀ ਜਿਹੜਾ ਲੰਡਨ 'ਚ ਇਕ ਕੰਪਨੀ ਦਾ ਮਾਲਕ ਹੈ।
ਇਸ ਤੋਂ ਇਲਾਵਾ ਅਰੁਣਾ ਪਈ ਨੇ ਇਹ ਵੀ ਦੱਸਿਆ ਹੈ ਕਿ ਅਸ਼ਲੀਲ ਵੀਡੀਓਜ਼ ਅਤੇ ਕੰਟੈਂਟ ਤੋਂ ਇਲਾਵਾ ਭੁਗਤਾਨ ਰਾਸ਼ੀ ਸਮੇਤ ਹੋਰ ਜਾਣਕਾਰੀ ਵੀ ਪੁਲਸ ਦੇ ਹੱਥ ਲੱਗੀ ਹੈ। ਕਾਬਿਲੇਗ਼ੌਰ ਹੈ ਕਿ ਰਾਜ ਕੁੰਦਰਾ ਅਤੇ ਰਾਇਨ ਥਾਰਪੇ ਨੂੰ ਕ੍ਰਾਈਮ ਬ੍ਰਾਂਚ ਨੇ ਭਾਰਤੀ ਦੰਡਾਵਲੀ ਦੀ ਧਾਰਾ 420 (ਧੋਖਾਧੜੀ), 34 (ਕਾਮਨ ਇੰਟੈਂਸ਼ਨ), 292 ਤੇ 293 (ਅਸ਼ਲੀਲਤਾ ਅਤੇ ਅਭਦਰਤਾ) ਤੋਂ ਇਲਾਵਾ ਇਨਫਰਮੇਸ਼ਨ ਐਕਟ ਦੀਆਂ ਸੰਬੰਧਤ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
19 ਜੁਲਾਈ ਨੂੰ ਦੇਰ ਰਾਤ ਰਾਜ ਕੁੰਦਰਾਂ ਨੂੰ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫਿਲਮਾਂ ਦੇ ਨਿਰਮਾਣ ਅਤੇ ਐਪ ਜ਼ਰੀਏ ਇਨ੍ਹਾਂ ਨੂੰ ਪ੍ਰਸਾਰਿਤ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ।