ਰਾਜ ਕੁਮਾਰ ਰਾਓ ਦੀ ਪਤਨੀ ਪਤਰਲੇਖਾ ਨੇ ਨਹੀਂ ਲਗਾਈ ਸੀ ਵਿਆਹ ''ਚ ਸ਼ਗਨਾਂ ਦੀ ਮਹਿੰਦੀ, ਸਾਹਮਣੇ ਆਈ ਵਜ੍ਹਾ
Wednesday, Nov 17, 2021 - 04:30 PM (IST)
ਮੁੰਬਈ- ਬਾਲੀਵੁੱਡ ਅਦਾਕਾਰ ਰਾਜ ਕੁਮਾਰ ਰਾਓ ਆਪਣੀ ਪ੍ਰੇਮਿਕਾ ਪੱਤਰਲੇਖਾ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਵਿਆਹ ਤੋਂ ਤੁਰੰਤ ਬਾਅਦ ਹੀ ਦੋਵਾਂ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਰਾਜਕੁਮਾਰ ਅਤੇ ਉਨ੍ਹਾਂ ਦੀ ਪਤਨੀ ਪੱਤਰਲੇਖਾ ਬਹੁਤ ਹੀ ਸੁੰਦਰ ਨਜ਼ਰ ਆ ਰਹੇ ਸਨ।
ਰਾਜਕੁਮਾਰ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਲਿਖਿਆ, 'ਆਖਿਰਕਾਰ 11 ਸਾਲ ਦੇ ਪਿਆਰ, ਰੋਮਾਂਸ, ਦੋਸਤੀ ਅਤੇ ਮਸਤੀ ਤੋਂ ਬਾਅਦ ਅੱਜ ਮੈਂ ਆਪਣੀ ਹਰ ਚੀਜ਼ ਨਾਲ ਵਿਆਹ ਕਰ ਲਿਆ...ਮੇਰੀ ਆਤਮਾ, ਮੇਰੀ ਸਭ ਤੋਂ ਵਧੀਆ ਦੋਸਤ, ਮੇਰਾ ਪਰਿਵਾਰ।
ਅੱਜ ਮੇਰੇ ਲਈ ਤੇਰਾ ਪਤੀ ਕਹੇ ਜਾਣ ਤੋਂ ਵੱਡੀ ਖੁਸ਼ੀ ਨਹੀਂ ਹੈ ਪੱਤਰਲੇਖਾ।' ਇਸ ਜੋੜੀ ਦੇ ਵਿਆਹ ਦੀਆਂ ਤਸਵੀਰਾਂ ਹਰ ਪਾਸੇ ਵਾਇਰਲ ਹੋ ਰਹੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਪੱਤਰਲੇਖਾ ਨੇ ਆਪਣੇ ਵਿਆਹ 'ਤੇ ਸ਼ਗਨਾਂ ਦੀ ਮਹਿੰਦੀ ਨਹੀਂ ਲਗਾਈ।
ਇਸ ਦੇ ਪਿੱਛੇ ਇੱਕ ਖ਼ਾਸ ਵਜ੍ਹਾ ਸੀ। ਵੈਸੇ ਵਿਆਹ ਵਿੱਚ ਮਹਿੰਦੀ ਲਗਾਉਣਾ ਆਮ ਗੱਲ ਹੈ। ਕਹਿੰਦੇ ਹਨ ਕਿ ਹਿੰਦੂ ਰੀਤੀ ਰਿਵਾਜ਼ਾਂ ਵਿੱਚ ਮਹਿੰਦੀ ਲਗਾਉਣਾ ਸ਼ਾਮਲ ਨਹੀਂ ਸੀ।
ਮਹਿੰਦੀ ਲਗਾਉਣ ਦੀ ਰਸਮ ਮੁਗਲਾਂ ਦੇ ਆਉਣ ਤੋਂ ਬਾਅਦ ਸ਼ੁਰੂ ਹੋਈ। ਮੰਨਿਆ ਜਾਂਦਾ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਲੋਕ ਵਿਆਹਾਂ ਵਿੱਚ ਆਲਤਾ ਲਗਾਉਂਦੇ ਸਨ। ਜਿਸ ਨੂੰ ਪਾਨ ਦੇ ਪੱਤਿਆਂ ਨੂੰ ਪੀਸ ਕੇ ਬਣਾਇਆ ਜਾਂਦਾ ਸੀ।
ਪੁਰਾਣੇ ਜ਼ਮਾਨੇ ਵਿੱਚ ਲੋਕ ਆਲਤੇ ਨਾਲ ਹੀ ਦੁਲਹਨ ਦੇ ਹੱਥਾਂ ਅਤੇ ਪੈਰਾਂ 'ਤੇ ਡਿਜ਼ਾਇਨ ਬਣਾਉਂਦੇ ਸਨ। ਬੰਗਾਲ ਵਿੱਚ ਅੱਜ ਵੀ ਲਾੜੀਆਂ ਆਲਤਾ ਲਗਾਉਂਦੀਆਂ ਹਨ। ਪੱਤਰਲੇਖਾ ਵੀ ਬੰਗਾਲੀ ਹੈ ਇਸੇ ਕਰਕੇ ਉਹਨਾਂ ਨੇ ਮਹਿੰਦੀ ਦੀ ਬਜਾਏ ਆਲਤਾ ਲਗਾਇਆ ਸੀ।