ਰਾਹੁਲ ਵੈਦ ਤੇ ਰਸ਼ਮੀ ਦੇਸਾਈ ਨੇ ਕੀਤਾ ਖੁੱਲ੍ਹ ਕੇ ਰੋਮਾਂਸ, ਵੀਡੀਓ ਆਈ ਸਾਹਮਣੇ

Monday, May 17, 2021 - 04:59 PM (IST)

ਰਾਹੁਲ ਵੈਦ ਤੇ ਰਸ਼ਮੀ ਦੇਸਾਈ ਨੇ ਕੀਤਾ ਖੁੱਲ੍ਹ ਕੇ ਰੋਮਾਂਸ, ਵੀਡੀਓ ਆਈ ਸਾਹਮਣੇ

ਮੁੰਬਈ (ਬਿਊਰੋ)– ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰਸ਼ਮੀ ਦੇਸਾਈ ਤੇ ਮੰਨੇ-ਪ੍ਰਮੰਨੇ ਗਾਇਕ ਰਾਹੁਲ ਵੈਦ ਛੇਤੀ ਹੀ ਇਕ ਨਵੇਂ ਪ੍ਰਾਜੈਕਟ ’ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਦੋਵੇਂ ਇਕੱਠੇ ਇਕ ਗੀਤ ’ਚ ਨਜ਼ਰ ਆਉਣਗੇ, ਜਿਸ ਦੀ ਇਕ ਝਲਕ ਰਾਹੁਲ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

ਇਸ ਤੋਂ ਬਾਅਦ ਪ੍ਰਸ਼ੰਸਕ ਕਿਆਸ ਲਗਾ ਰਹੇ ਹਨ ਕਿ ਛੇਤੀ ਹੀ ਦੋਵਾਂ ਦੀ ਨਵੀਂ ਮਿਊਜ਼ਿਕ ਵੀਡੀਓ ਰਿਲੀਜ਼ ਹੋਣ ਵਾਲੀ ਹੈ। ਦੱਸਣਯੋਗ ਹੈ ਕਿ ਰਸ਼ਮੀ ਤੇ ਰਾਹੁਲ ਦੋਵਾਂ ਦਾ ਬਿੱਗ ਬੌਸ ਨਾਲ ਕਨੈਕਸ਼ਨ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਨੂੰ ਤੌਕਤੇ ਤੂਫਾਨ ’ਚ ਫਸੇ ਲੋਕਾਂ ਦੀ ਹੋਈ ਚਿੰਤਾ, ਕਰਨਾਟਕ ਦੇ ਮੁੱਖ ਮੰਤਰੀ ਨੂੰ ਕੀਤੀ ਮਦਦ ਦੀ ਅਪੀਲ

ਰਾਹੁਲ ਵੈਦ ਨੇ ਗੀਤ ਦਾ ਟੀਜ਼ਰ ਸਾਂਝਾ ਕਰਦਿਆਂ ਲਿਖਿਆ, ‘ਆਪਣੇ ਆਪ ਨੂੰ ਪਿਆਰ ਦੇ ਜਾਦੂ ਦੇ ਹਵਾਲੇ ਕਰ ਦਿਓ।’ ਪੋਸਟ ’ਚ ਉਨ੍ਹਾਂ ਨੇ ਆਪਣੀ ਕੋ-ਸਟਾਰ ਰਸ਼ਮੀ ਦੇਸਾਈ ਨੂੰ ਵੀ ਟੈਗ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Rashami Desai (@imrashamidesai)

ਰਾਹੁਲ ਵੈਦ ਨੇ ਰਸ਼ਮੀ ਦੇਸਾਈ ਨਾਲ ਜੋ ਵੀਡੀਓ ਸਾਂਝੀ ਕੀਤੀ ਹੈ, ਉਸ ’ਚ ਦੋਵੇਂ ਕਾਲੇ ਕੱਪੜਿਆਂ ’ਚ ਨਜ਼ਰ ਆ ਰਹੇ ਹਨ। ਦੋਵਾਂ ਦੀ ਜੋੜੀ ਬਹੁਤ ਵਧੀਆ ਲੱਗ ਰਹੀ ਹੈ। ਬੈਕਗਰਾਊਂਡ ’ਚ ‘ਮਾਹੀਆ ਮੇਰੇ ਮਾਹੀ’ ਗੀਤ ਵੀ ਚੱਲ ਰਿਹਾ ਹੈ। ਪ੍ਰਸ਼ੰਸਕ ਰਾਹੁਲ ਤੇ ਰਸ਼ਮੀ ਦੇ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

ਦੱਸਣਯੋਗ ਹੈ ਕਿ ਰਾਹੁਲ ਇਸ ਸਮੇਂ ਕੇਪਟਾਊਨ ’ਚ ਹਨ ਤੇ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 11’ ਦੀ ਸ਼ੂਟਿੰਗ ਕਰ ਰਹੇ ਹਨ। ਉਹ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ ਤੇ ਉਥੋਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਉਥੇ ਰਸ਼ਮੀ ਦੀ ਗੱਲ ਕਰੀਏ ਤਾਂ ਉਹ ‘ਤੰਦੂਰ’ ਵੈੱਬ ਸੀਰੀਜ਼ ਨਾਲ ਡਿਜੀਟਲ ਪਲੇਟਫਾਰਮ ’ਤੇ ਡੈਬਿਊ ਕਰੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News