ਬੱਚੇ ਦੇ ਪਿਤਾ ਬਣਨਾ ਚਾਹੁੰਦੇ ਨੇ ਰਾਹੁਲ ਵੈਦਿਆ ਪਰ ਪਤਨੀ ਦਿਸ਼ਾ ਪਰਮਾਰ ਦਾ ਹੈ ਇਹ ਜਵਾਬ
Tuesday, Feb 15, 2022 - 06:48 PM (IST)
ਮੁੰਬਈ (ਬਿਊਰੋ)– ਮਸ਼ਹੂਰ ਟੀ. ਵੀ. ਕੱਪਲ ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ ਸਾਲ 2021 ’ਚ ਵਿਆਹ ਦੇ ਬੰਧਨ ’ਚ ਬੱਝੇ ਹਨ। ਉਦੋਂ ਤੋਂ ਦੋਵਾਂ ਦੇ ਪ੍ਰਸ਼ੰਸਕ ਇਸ ਉਮੀਦ ’ਚ ਹਨ ਕਿ ਦੋਵੇਂ ਜਲਦ ਹੀ ਫੈਮਿਲੀ ਪਲਾਨਿੰਗ ਕਰਨਗੇ। ਇਸ ਨੂੰ ਅੱਗੇ ਵਧਾਉਣ ਬਾਰੇ ਸੋਚਣਗੇ ਤੇ ਗੁੱਡ ਨਿਊਜ਼ ਦੇਣਗੇ।
ਇਹ ਖ਼ਬਰ ਵੀ ਪੜ੍ਹੋ : ਚੱਲਦੀ ਇੰਟਰਵਿਊ ’ਚ ਰੋਣ ਲੱਗੇ ਜੱਸੀ ਜਸਰਾਜ, ਕੈਮਰੇ ਅੱਗੇ ਆਖ ਦਿੱਤੀ ਇਹ ਗੱਲ (ਵੀਡੀਓ)
ਹੁਣ ਪ੍ਰਸ਼ੰਸਕਾਂ ਦੇ ਇਸ ਸਵਾਲ ਦਾ ਰਾਹੁਲ ਵੈਦਿਆ ਨੇ ਜਵਾਬ ਦਿੱਤਾ ਹੈ। ਰਾਹੁਲ ਖ਼ੁਦ ਚਾਹੁੰਦੇ ਹਨ ਕਿ ਉਹ ਜਲਦ ਹੀ ਪਿਤਾ ਬਣਨ ਪਰ ਸਟੋਰੀ ’ਚ ਇਕ ਟਵਿਸਟ ਹੈ।
ਇੰਟਰਵਿਊ ’ਚ ਰਾਹੁਲ ਵੈਦਿਆ ਨੇ ਮਜ਼ਾਕ ਕਰਦਿਆਂ ਕਿਹਾ ਕਿ ਉਹ ਤਾਂ ਕੱਲ ਹੀ ਬੱਚੇ ਦਾ ਸਵਾਗਤ ਕਰ ਲੈਣ, ਉਹ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਨ ਤੇ ਇਸ ਲਈ ਬਹੁਤ ਮਿਹਨਤ ਵੀ ਕਰ ਰਹੇ ਹਨ ਪਰ ਦਿਸ਼ਾ ਮੰਨਦੀ ਹੀ ਨਹੀਂ ਹੈ। ਬਾਲੀਵੁੱਡ ਬਬਲ ਨਾਲ ਗੱਲਬਾਤ ’ਚ ਰਾਹੁਲ ਵੈਦਿਆ ਨੇ ਆਪਣੇ ਮਨ ਦੀ ਗੱਲ ਤਾਂ ਆਖੀ ਪਰ ਮਜ਼ਾਕ ’ਚ।
ਉਥੇ ਦਿਸ਼ਾ ਪਰਮਾਰ ਦੀ ਪ੍ਰਤੀਕਿਰਿਆ ਇਸ ਤੋਂ ਇਕਦਮ ਅਲੱਗ ਸੀ। ਦਿਸ਼ਾ ਨੇ ਕਿਹਾ, ‘ਸੁਣੋ, ਸਾਡੇ ਵਿਆਹ ਨੂੰ ਅਜੇ ਸਿਰਫ 7-8 ਮਹੀਨੇ ਹੋਏ ਹਨ। ਅਸੀਂ ਇਸ ਬਾਰੇ ਹੋਰ ਥੋੜ੍ਹਾ ਇੰਤਜ਼ਾਰ ਕਰ ਸਕਦੇ ਹਾਂ।’ ਬਾਅਦ ’ਚ ਰਾਹੁਲ ਨੇ ਸੀਰੀਅਸ ਹੋ ਕੇ ਕਿਹਾ, ‘ਇਹ ਪੂਰੀ ਤਰ੍ਹਾਂ ਨਾਲ ਦਿਸ਼ਾ ’ਤੇ ਨਿਰਭਰ ਕਰੇਗਾ ਕਿ ਉਨ੍ਹਾਂ ਨੂੰ ਬੇਬੀ ਕਦੋਂ ਚਾਹੀਦਾ ਹੈ। ਜਦੋਂ ਵੀ ਓਕੇ ਹੋਵੇ ਜਾਂ ਰੈੱਡੀ ਹੋਵੇ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਮਹਿਲਾ ਲਈ ਇਹ ਬਹੁਤ ਵੱਡਾ ਚੈਲੰਜ ਵੀ ਹੁੰਦਾ ਹੈ ਕਿਉਂਕਿ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ। ਮੈਂ ਦਿਸ਼ਾ ਨੂੰ ਪੂਰੀ ਆਜ਼ਾਦੀ ਦੇਣਾ ਚਾਹੁੰਦਾ ਹਾਂ ਕਿ ਉਹ ਵੀ ਬੇਬੀ ਨੂੰ ਲੈ ਕੇ ਫ਼ੈਸਲਾ ਕਰੇ, ਮੇਰੀ ਉਸ ’ਚ ਹਾਮੀ ਰਹੇਗੀ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।