ਇਸ Weekend ''ਤੇ ਘੁੰਮਣ ਦਾ Plan ਹੈ ਤਾਂ ਪੜ੍ਹੋ ਇਹ ਖ਼ਬਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ
Tuesday, Dec 24, 2024 - 01:11 PM (IST)
ਚੰਡੀਗੜ੍ਹ (ਅਧੀਰ ਰੋਹਾਲ) : ਸਾਲ ਦੇ ਆਖ਼ਰੀ ਹਫ਼ਤੇ ਦੀ ਸ਼ੁਰੂਆਤ ਤੋਂ ਬਾਅਦ ਜਦੋਂ ਲੋਕ ਸੋਮਵਾਰ ਸਵੇਰੇ ਉੱਠੇ ਤਾਂ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਸੀ। ਅਸਮਾਨ ਸੰਘਣੇ ਬੱਦਲਾਂ ਨਾਲ ਘਿਰਿਆ ਸੀ ਅਤੇ ਫਿਰ ਦਿਨ ਚੜ੍ਹਦੇ ਹੀ ਬੱਦਲਾਂ ਨੇ ਵਰ੍ਹਨਾ ਸ਼ੁਰੂ ਕਰ ਦਿੱਤਾ। ਅਚਾਨਕ ਸਰਗਰਮ ਪੱਛਮੀ ਗੜਬੜੀ ਦੇ ਇਸ ਸਪੈੱਲ ਤੋਂ ਬਾਅਦ ਸ਼ਿਮਲਾ ਅਤੇ ਇਸ ਦੇ ਆਲੇ-ਦੁਆਲੇ ਬਰਫ਼ਬਾਰੀ ਹੋਈ। ਇਸ ਤੋਂ ਬਾਅਦ ਮੈਦਾਨੀ ਇਲਾਕਿਆਂ ’ਚ ਠੰਡ ਵੱਧ ਗਈ। ਸੋਮਵਾਰ ਦੁਪਹਿਰ ਤੱਕ ਸ਼ਹਿਰ ’ਚ 3.1 ਮਿਲੀਮੀਟਰ ਮੀਂਹ ਪੈਣ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 13.7 ਡਿਗਰੀ ਤੋਂ ਉੱਪਰ ਨਹੀਂ ਗਿਆ। ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 9.3 ਡਿਗਰੀ ਸੀ। ਇਸ ਤਰ੍ਹਾਂ ਦਿਨ-ਰਾਤ ਦੇ ਤਾਪਮਾਨ ਦਾ ਅੰਤਰ ਵੀ ਘੱਟਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕਦੇ ਵੀ ਹੋ ਸਕਦੀ ਹੈ ਡੱਲੇਵਾਲ ਦੀ ਮੌਤ! ਡਾਕਟਰ ਨੇ ਕੀਤਾ ਵੱਡਾ ਖ਼ੁਲਾਸਾ (ਵੀਡੀਓ)
29 ਤੋਂ ਬਾਅਦ ਛਾਏਗੀ ਸੰਘਣੀ ਧੁੰਦ
ਪੱਛਮੀ ਗੜਬੜੀ ਦਾ ਸਪੈੱਲ ਨਿਕਲਣ ਤੋਂ ਬਾਅਦ ਕ੍ਰਿਸਮਸ ’ਤੇ ਮੌਸਮ ਸਾਫ਼ ਰਹੇਗਾ। ਕ੍ਰਿਸਮਸ ਤੋਂ ਬਾਅਦ 27 ਦਸੰਬਰ ਤੋਂ ਪੱਛਮੀ ਗੜਬੜੀ ਦਾ ਇਕ ਵੱਡਾ ਸਪੈੱਲ ਸਰਗਰਮ ਹੋਵੇਗਾ। 3 ਦਿਨਾਂ ਦੇ ਇਸ ਸਪੈੱਲ ਕਾਰਨ ਪੂਰੇ ਉੱਤਰ ਭਾਰਤ ਦਾ ਮੌਸਮ ਬਦਲ ਜਾਵੇਗਾ। 27 ਤੋਂ 29 ਦਸੰਬਰ ਦਰਮਿਆਨ ਪਹਾੜਾਂ ’ਤੇ ਚੰਗੀ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ’ਚ ਵੀ ਮੀਂਹ ਦੀ ਸੰਭਾਵਨਾ ਹੈ। ਇਨ੍ਹਾਂ 3 ਦਿਨਾਂ ਦੌਰਾਨ ਚੰਡੀਗੜ੍ਹ ਸਮੇਤ ਮੈਦਾਨੀ ਇਲਾਕਿਆਂ ’ਚ ਗਰਜ ਤੇ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਮੀਂਹ ਦੇ ਸਪੈੱਲ ਆਉਂਦੇ ਰਹਿਣਗੇ। ਇਸ ਲਈ ਜੇਕਰ ਕਿਤੇ ਘੁੰਮਣ ਦਾ ਪ੍ਰੋਗਰਾਮ ਹੈ ਤਾਂ ਮੌਸਮ ਦੇਖ ਕੇ ਹੀ ਆਪਣਾ ਪ੍ਰੋਗਰਾਮ ਬਣਾਓ। 29 ਦਸੰਬਰ ਤੋਂ ਬਾਅਦ ਮੈਦਾਨੀ ਇਲਾਕਿਆਂ ’ਚ ਸੰਘਣੀ ਧੁੰਦ ਛਾਈ ਰਹੇਗੀ। ਰਾਤ ਦੇ ਤਾਪਮਾਨ ’ਚ ਲਗਾਤਾਰ ਗਿਰਾਵਟ ਨਾਲ ਆਉਣ ਵਾਲੇ ਦਿਨਾਂ ’ਚ ਠੰਡ ਵੀ ਤੇਜ਼ੀ ਨਾਲ ਵਧੇਗੀ।
ਇਹ ਵੀ ਪੜ੍ਹੋ : ਪੰਜਾਬ 'ਚ 27 ਦਸੰਬਰ ਨੂੰ ਛੁੱਟੀ ਦਾ ਐਲਾਨ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਅਜੇ ਵੀ AQI 287, ਬਿਮਾਰੀਆਂ ਦੀ ਸੰਭਾਵਨਾ ਵਧੇਗੀ
ਇਸ ਵਾਰ ਦਸੰਬਰ ਅਖ਼ੀਰ ’ਚ ਵੀ ਚੰਡੀਗੜ੍ਹ ’ਚ ਪ੍ਰਦੂਸ਼ਣ ਘੱਟਣ ਦਾ ਨਾਂ ਨਹੀਂ ਲੈ ਰਿਹਾ। ਦੀਵਾਲੀ ਤੋਂ ਬਾਅਦ ਨਵੰਬਰ ’ਚ 2 ਹਫ਼ਤਿਆਂ ਤੱਕ ਪ੍ਰਦੂਸ਼ਣ ਝੱਲਣ ਤੋਂ ਬਾਅਦ ਵੀ ਲੋਕਾਂ ਨੂੰ ਰਾਹਤ ਨਹੀਂ ਮਿਲੀ। ਏਅਰ ਕੁਆਲਿਟੀ ਇੰਡੈਕਸ 287 ਦੇ ਖ਼ਰਾਬ ਪੱਧਰ ’ਤੇ ਚੱਲ ਰਿਹਾ ਹੈ। ਰਾਤ ਨੂੰ ਸੈਕਟਰ-22 ਤੇ 53 ਦੇ ਆਲੇ-ਦੁਆਲੇ ਦੇ ਖੇਤਰ ’ਚ ਪੀ.ਐੱਮ.-2.5 ਤੇ ਪੀ. ਐੱਮ.-10 ਦਾ ਪੱਧਰ ਕਈ ਘੰਟਿਆਂ ਤੱਕ 400 ਤੋਂ ਉੱਪਰ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਠੰਡ ਵੱਧਣ ਨਾਲ ਪ੍ਰਦੂਸ਼ਣ ਦਾ ਪੱਧਰ ਵੱਧਣ ਨਾਲ ਬਿਮਾਰੀਆਂ ਦੀ ਸੰਭਾਵਨਾ ਵੱਧ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8