ਕੰਗਨਾ ਵਲੋਂ ਰਾਹੁਲ ਦੀ ਸਾਂਝੀ ਕੀਤੀ ਤਸਵੀਰ 'ਤੇ ਛਿੜਿਆ ਵਿਵਾਦ, ਲੋਕਾਂ ਕਿਹਾ- 'ਥੱਪੜ ਦੀ 2nd ਡੋਜ਼ ਦਾ ਸਮਾਂ ਆ ਗਿਆ'
Monday, Aug 05, 2024 - 03:53 PM (IST)
ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੰਸਦ ਮੈਂਬਰ ਕੰਗਨਾ ਰਣੌਤ ਅਤੇ ਰਾਹੁਲ ਗਾਂਧੀ ਵਿਚਾਲੇ ਜ਼ੁਬਾਨੀ ਜੰਗ ਜਾਰੀ ਹੈ। ਹਾਲ ਹੀ 'ਚ ਲੋਕ ਸਭਾ 'ਚ ਰਾਹੁਲ ਗਾਂਧੀ ਵੱਲੋਂ ਜਾਤੀ ਜਨਗਣਨਾ ਦੇ ਮੁੱਦੇ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਜਾਰੀ ਹੈ। ਇਸ ਦੌਰਾਨ, ਕੰਗਨਾ ਰਣੌਤ ਨੇ ਰਾਹੁਲ ਗਾਂਧੀ ਦੀ ਇੱਕ ਐਡਿਟ ਤਸਵੀਰ ਸਾਂਝੀ ਕੀਤੀ, ਜਿਸ 'ਚ ਉਨ੍ਹਾਂ ਕਾਂਗਰਸ ਆਗੂ ਨੂੰ ਇਸਲਾਮੀ ਟੋਪੀ, ਹਿੰਦੂ ਧਰਮ ਦਾ ਤਿਲਕ ਅਤੇ ਗਲੇ 'ਚ ਇੱਕ ਈਸਾਈ ਕਰਾਸ ਪਹਿਨੇ ਦਿਖਾਇਆ ਹੈ। Lallantop ਦੀ ਰਿਪੋਰਟ ਮੁਤਾਬਕ, ਕੰਗਨਾ ਰਣੌਤ ਨੇ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ''ਜਾਤੀ ਜੀਵੀ ਜਿਸ ਨੂੰ ਬਿਨਾਂ ਜਾਤ ਪੁੱਛੇ ਜਾਤੀ ਜਨਗਣਨਾ ਕਰਨੀ ਹੈ। ਇਸ ਤੋਂ ਬਾਅਦ ਕੀ ਹੋਇਆ... ਜਿੱਥੇ ਸਮਰਥਕਾਂ ਨੇ ਉਸ ਦਾ ਸਮਰਥਨ ਕੀਤਾ, ਉੱਥੇ ਹੀ ਕਈ ਲੋਕਾਂ ਨੇ ਕੰਗਨਾ ਨੂੰ ਟ੍ਰੋਲ ਵੀ ਕਰਨਾ ਸ਼ੁਰੂ ਕਰ ਦਿੱਤਾ।''
Lallantop ਦੀ ਇਸ ਵੀਡੀਓ 'ਤੇ ਕਈ ਲੋਕਾਂ ਦੇ ਕੁਮੈਂਟ ਦੇਖਣ ਨੂੰ ਮਿਲੇ ਹਨ। ਇਕ ਵਿਅਕਤੀ ਨੇ ਕਿਹਾ ਕਿ ਏਅਰਪੋਰਟ ਵਾਲੀ ਕੁੜੀ ਲਈ ਇੱਜ਼ਤ ਵੱਧ ਗਈ, ਜਿਸ ਤਰ੍ਹਾਂ ਉਸ ਨੇ ਕੰਗਨਾ ਦੇ ਥੱਪੜ ਮਾਰਿਆ ਸੀ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਭਾਜਪਾ ਦੀ ਨਵੀਂ ਸਮ੍ਰਿਤੀ ਇਰਾਨੀ ਹੈ। ਟਿੱਪਣੀ ਕਰਦੇ ਹੋਏ ਇੱਕ ਵਿਅਕਤੀ ਨੇ ਲਿਖਿਆ, ''ਲੱਗਦਾ ਹੈ ਕਿ ਥੱਪੜ ਦੀ ਸੈਕਿੰਡ ਡੋਜ਼ ਦੇਣ ਦਾ ਸਮਾਂ ਆ ਗਿਆ ਹੈ।'' ਇਕ ਹੋਰ ਯੂਜ਼ਰ ਨੇ ਲਿਖਿਆ- ''ਯਾਰ, ਉਸ ਏਅਰਪੋਰਟ ਵਾਲੀ ਕੁੜੀ ਨੂੰ ਬੁਲਾਓ ਜ਼ਰਾ।'' ਇੱਕ ਵਿਅਕਤੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ''ਰਾਹੁਲ ਗਾਂਧੀ ਦਾ ਕੱਦ ਵਧਾਉਣ ਲਈ ਭਾਜਪਾ ਅਤੇ ਉਸਦੇ ਆਗੂ ਪੂਰਾ ਯੋਗਦਾਨ ਪਾ ਰਹੇ ਹਨ।''
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ
ਦਰਅਸਲ, ਜਾਤੀ ਜਨਗਣਨਾ ਦੇ ਮੁੱਦੇ 'ਤੇ ਇਸ ਲਈ ਵੀ ਵਿਵਾਦ ਹੋ ਰਿਹਾ ਹੈ ਕਿਉਂਕਿ ਲੋਕ ਸਭਾ 'ਚ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਸੰਸਦ ਅਤੇ ਸਾਬਕਾ ਮੰਤਰੀ ਅਨੁਰਾਗ ਠਾਕੁਰ ਨੇ ਬਿਨਾਂ ਨਾਮ ਲਏ ਇਹ ਕਿਹਾ ਸੀ ਕਿ, ਜਿਸ ਨੂੰ ਆਪਣੀ ਜਾਤ ਦਾ ਪਤਾ ਨਹੀਂ, ਉਹੀ ਜਾਤੀ ਹੈ ਜਨਗਣਨਾ ਕਰਵਾਉਣ ਦੀ ਗੱਲ ਕਰਦਾ ਹੈ। ਉਦੋਂ ਤੋਂ ਇਸ ਮੁੱਦੇ ਨੂੰ ਲੈ ਕੇ ਦੇਸ਼ ਭਰ 'ਚ ਬਵਾਲ ਹੋ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।