ਪਹਿਲਾਂ ਡੇਟਿੰਗ, ਫਿਰ ਵਿਆਹ ਤੇ ਹੁਣ ਤਲਾਕ, ਰੈਪਰ ਰਫਤਾਰ ਪਤਨੀ ਤੋਂ ਹੋ ਰਹੇ ਵੱਖ

Friday, Jun 24, 2022 - 03:43 PM (IST)

ਪਹਿਲਾਂ ਡੇਟਿੰਗ, ਫਿਰ ਵਿਆਹ ਤੇ ਹੁਣ ਤਲਾਕ, ਰੈਪਰ ਰਫਤਾਰ ਪਤਨੀ ਤੋਂ ਹੋ ਰਹੇ ਵੱਖ

ਮੁੰਬਈ (ਬਿਊਰੋ)– ਸੁਸ਼ਮਿਤਾ ਸੇਨ ਦੇ ਭਰਾ-ਭਾਬੀ ਦੇ ਤਲਾਕ ਦੀਆਂ ਖ਼ਬਰਾਂ ਦੇ ਨਾਲ ਇਕ ਹੋਰ ਕੱਪਲ ਵਲੋਂ ਤਲਾਕ ਲੈਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਰਿਪੋਰਟ ਦੀ ਮੰਨੀਏ ਤਾਂ ਰੈਪਰ ਰਫ਼ਤਾਰ ਪਤਨੀ ਕੋਮਲ ਵੋਹਰਾ ਕੋਲੋਂ ਤਲਾਕ ਲੈ ਰਹੇ ਹਨ। ਖ਼ਬਰ ਹੈ ਕਿ ਦੋਵਾਂ ਨੇ ਤਲਾਕ ਲਈ ਅਰਜ਼ੀ ਪਾ ਦਿੱਤੀ ਹੈ।

ਦੱਸ ਦੇਈਏ ਕਿ ਦੋਵਾਂ ਦੇ ਵਿਆਹ ਨੂੰ ਲਗਭਗ 6 ਸਾਲ ਹੋਏ ਹਨ। ਰੈਪਰ ਰਫਤਾਰ ਦਾ ਅਸਲੀ ਨਾਂ ਦਿਲਿਨ ਨਾਇਰ ਹੈ ਤੇ ਉਨ੍ਹਾਂ ਨੇ ਸਾਲ 2016 ’ਚ ਕੋਮਲ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਪਹਿਲਾਂ ਦੋਵਾਂ ਨੇ ਇਕ-ਦੂਜੇ ਨੂੰ ਲਗਭਗ 5 ਸਾਲਾਂ ਤਕ ਡੇਟ ਕੀਤਾ ਸੀ। ਦੋਵਾਂ ਦੀ ਪਹਿਲੀ ਮੁਲਾਕਾਤ ਇਕ ਕਾਮਨ ਫਰੈਂਡ ਰਾਹੀਂ ਹੋਈ ਸੀ। ਦੋਵਾਂ ’ਚ ਪਹਿਲਾਂ ਦੋਸਤੀ ਹੋਈ ਤੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਦੱਸ ਦੇਈਏ ਕਿ ਕੱਪਲ ਲੰਮੇ ਸਮੇਂ ਤੋਂ ਅਲੱਗ ਰਹਿ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : 16 ਘੰਟਿਆਂ ’ਚ 1.30 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ‘ਐੱਸ. ਵਾਈ. ਐੱਲ.’ ਗੀਤ, ਨੰਬਰ 1 ’ਤੇ ਕਰ ਰਿਹਾ ਟਰੈਂਡ

ਸਾਹਮਣੇ ਆ ਰਹੀ ਰਿਪੋਰਟ ਦੀ ਮੰਨੀਏ ਤਾਂ ਦੋਵੇਂ ਲੰਮੇ ਸਮੇਂ ਤੋਂ ਇਕ-ਦੂਜੇ ਤੋਂ ਅਲੱਗ ਰਹਿ ਰਹੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਦੋਵਾਂ ਦਾ ਇਸ ਸਾਲ ਅਕਤੂਬਰ ’ਚ ਤਲਾਕ ਫਾਈਨਲ ਹੋ ਜਾਵੇਗਾ। ਕੱਪਲ ਨੇ 2020 ’ਚ ਤਲਾਕ ਲਈ ਅਰਜ਼ੀ ਦਿੱਤੀ ਸੀ ਪਰ ਕੋਰੋਨਾ ਤਾਲਾਬੰਦੀ ਕਾਰਨ ਇਸ ’ਤੇ ਕੋਈ ਸੁਣਵਾਈ ਨਹੀਂ ਹੋ ਸਕੀ। ਦੱਸ ਦੇਈਏ ਕਿ ਕੱਪਲ ਦੀ ਮੁਲਾਕਾਤ 2011 ’ਚ ਹੋਈ ਸੀ ਤੇ 2016 ’ਚ ਦੋਵੇਂ ਵਿਆਹ ਦੇ ਬੰਧਨ ’ਚ ਬੱਝੇ ਸਨ।

ਦੱਸ ਦੇਈਏ ਕਿ ਕੋਮਲ ਵੋਹਰਾ ਇਕ ਇੰਟੀਰੀਅਰ ਡਿਜ਼ਾਈਨਰ ਹੈ। ਉਹ ਕਰਨ ਤੇ ਕੁਣਾਲ ਵੋਹਰਾ ਦੀ ਭੈਣ ਹੈ, ਜਿਸ ਨੇ ‘ਜ਼ਿੰਦਗੀ ਕੀ ਮਹਿਕ’ ਤੇ ‘ਬ੍ਰਹਮਾਸਤਰ’ ਵਰਗੇ ਸ਼ੋਅਜ਼ ’ਚ ਕੰਮ ਕੀਤਾ ਹੈ। ਰਫਤਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2019 ’ਚ ਰਿਐਲਿਟੀ ਸ਼ੋਅ ‘ਹਸਲ’, ‘ਡਾਂਸ ਇੰਡੀਆ ਡਾਂਸ’ ਤੇ ‘ਰੋਡੀਜ਼’ ਨੂੰ ਜੱਜ ਕਰਨਾ ਸ਼ੁਰੂ ਕੀਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News