ਡਿਗਿਆਨਾ ਫ਼ਿਲਮਜ਼ ਪ੍ਰੋਡਕਸ਼ਨਜ਼ ਨੇ ਹਰੀਸ਼ ਵਰਮਾ ਨਾਲ ‘ਰੱਬ ਦੀ ਮਿਹਰ’ ਫ਼ਿਲਮ ਦਾ ਕੀਤਾ ਐਲਾਨ
Saturday, Sep 04, 2021 - 05:56 PM (IST)
ਚੰਡੀਗੜ੍ਹ (ਬਿਊਰੋ)– ‘ਰੱਬ ਦੀ ਮਿਹਰ’ ਦਿਲ ਨੂੰ ਛੂਹ ਲੈਣ ਵਾਲੀ ਇਕ ਰੋਮਾਂਟਿਕ ਫ਼ਿਲਮ ਹੈ, ਜਿਸ ’ਚ ਹਰੀਸ਼ ਵਰਮਾ ਤੇ ਕਸ਼ਿਸ਼ ਰਾਏ ਮੁੱਖ ਭੂਮਿਕਾ ’ਚ ਹਨ। ਪੰਜਾਬੀ ਸਿਨੇਮਾ ਕੋਵਿਡ ਮਹਾਮਾਰੀ ਦੇ ਚਲਦਿਆਂ ਰੁਕ ਗਿਆ ਸੀ, ਜਿਸ ਦੀ ਡੇਢ ਸਾਲ ਬਾਅਦ ਵਾਪਸੀ ਹੋ ਰਹੀ ਹੈ। ‘ਰੱਬ ਦੀ ਮਿਹਰ’ ਦੀ ਸ਼ੂਟਿੰਗ 1 ਸਤੰਬਰ ਤੋਂ ਜਲੰਧਰ ’ਚ ਸ਼ੁਰੂ ਹੋ ਗਈ ਹੈ। ਕਪਿਲ ਬੱਤਰਾ ਵਲੋਂ ਨਿਰਦੇਸ਼ਿਤ, ਡਿਗਿਆਨਾ ਫ਼ਿਲਮਜ਼ ਪ੍ਰੋਡਕਸ਼ਨਜ਼ ਦੀ ਇਸ ਫ਼ਿਲਮ ’ਚ ਹਰੀਸ਼ ਵਰਮਾ ਤੇ ਕਸ਼ਿਸ਼ ਰਾਏ ਮੁੱਖ ਭੂਮਿਕਾ ’ਚ ਹਨ।
ਫ਼ਿਲਮ ਦਾ ਨਿਰਮਾਣ ਅੰਜੂ ਮੋਂਗਾ, ਕਰਨ ਮੋਂਗਾ, ਗੋਵਿੰਦ ਅਗਰਵਾਲ ਤੇ ਡਿਗਿਆਨਾ ਫ਼ਿਲਮਜ਼ ਪ੍ਰੋਡਕਸ਼ਨਜ਼ ਵਲੋਂ ਕੀਤਾ ਜਾ ਰਿਹਾ ਹੈ।
ਅਦਾਕਾਰ ਹਰੀਸ਼ ਵਰਮਾ ਤੇ ਕਸ਼ਿਸ਼ ਰਾਏ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਇਕ ਪ੍ਰੇਮ ਕਹਾਣੀ ਹੈ, ਜਿਸ ’ਚ ਖ਼ੂਬਸੂਰਤੀ, ਕਾਮੇਡੀ, ਜਨੂੰਨ, ਸਾਜ਼ਿਸ਼, ਸੰਘਰਸ਼ ਦੀ ਝਲਕ ਦੇਖਣ ਨੂੰ ਮਿਲੇਗੀ। ਕੁਲ ਮਿਲਾ ਕੇ ਇਹ ਇਕ ਬਿਹਤਰੀਨ ਫ਼ਿਲਮ ਸਾਬਿਤ ਹੋਵੇਗੀ।
ਕਸ਼ਿਸ਼ ਰਾਏ ਦੀ ਸਕ੍ਰਿਪਟ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਕਪਿਲ ਬੱਤਰਾ ਕਰ ਰਹੇ ਹਨ, ਜਿਸ ’ਚ ਕਪਿਲ ਬੱਤਰਾ ਵਲੋਂ ਨਿਰਦੇਸ਼ਿਤ ‘ਰੱਬ ਦੀ ਮਿਹਰ’ ਫ਼ਿਲਮ ’ਚ ਅਦਾਕਾਰ ਇਕਬਾਲ ਖ਼ਾਨ ਵੀ ਹਨ, ਜੋ ਭਾਰਤੀ ਫ਼ਿਲਮ ਤੇ ਟੀ. ਵੀ. ਜਗਤ ’ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ।
ਫ਼ਿਲਮ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਹਰੀਸ਼ ਵਰਮਾ ਨੇ ਕਿਹਾ, ‘ਮੈਂ ਕਾਮੇਡੀ, ਪਰਿਵਾਰਕ ਡਰਾਮਾ ਤੇ ਪੀਰੀਅਡ ਫ਼ਿਲਮਾਂ ਕੀਤੀਆਂ ਹਨ ਪਰ ਕਿਤੇ ਨਾ ਕਿਤੇ ਮੇਰੇ ਦਿਲ ’ਚ ਇਕ ਪੂਰੀ ਤਰ੍ਹਾਂ ਨਾਲ ਰੋਮਾਂਟਿਕ ਫ਼ਿਲਮ ’ਚ ਅਭਿਨੈ ਕਰਨ ਦੀ ਇੱਛਾ ਸੀ ਤੇ ਮੈਨੂੰ ਖ਼ੁਸ਼ੀ ਹੈ ਕਿ ‘ਰੱਬ ਦੀ ਮਿਹਰ’ ’ਚ ਕੰਮ ਕਰਨ ਦੇ ਨਾਲ ਮੇਰੀ ਇਹ ਇੱਛਾ ਪੂਰੀ ਹੋ ਰਹੀ ਹੈ। ਮੈਂ ਕਹਾਣੀ ਤੋਂ ਇੰਨਾ ਪ੍ਰਭਾਵਿਤ ਹਾਂ ਕਿ ਮੈਨੂੰ ਲੱਗਦਾ ਹੈ ਕਿ ਇਹ ਫ਼ਿਲਮ ਪੰਜਾਬੀ ਸਿਨੇਮਾ ’ਚ ਕਲਾਸਿਕ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆਵੇਗਾ ਤੇ ਇਸ ਨੂੰ ਲੰਮੇ ਸਮੇਂ ਤਕ ਯਾਦ ਰੱਖਿਆ ਜਾਵੇਗਾ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।