ਆਰ ਮਾਧਵਨ ਨੇ ਪੀ. ਐੱਮ. ਮੋਦੀ ਨੂੰ ਦਿਖਾਈਆਂ ਆਪਣੀ ਫ਼ਿਲਮ ''ਰਾਕੇਟ੍ਰੀ'' ਦੀਆਂ ਕੁਝ ਝਲਕੀਆਂ (ਤਸਵੀਰਾਂ)

Monday, Apr 05, 2021 - 05:17 PM (IST)

ਆਰ ਮਾਧਵਨ ਨੇ ਪੀ. ਐੱਮ. ਮੋਦੀ ਨੂੰ ਦਿਖਾਈਆਂ ਆਪਣੀ ਫ਼ਿਲਮ ''ਰਾਕੇਟ੍ਰੀ'' ਦੀਆਂ ਕੁਝ ਝਲਕੀਆਂ (ਤਸਵੀਰਾਂ)

ਨਵੀਂ ਦਿੱਲੀ (ਬਿਊਰੋ) : ਆਰ ਮਾਧਵਨ ਦੀ ਫ਼ਿਲਮ 'ਰਾਕੇਟ੍ਰੀ-ਦਿ-ਨਾਂਬੀ ਇਫੈਕਟ' ਦੇ ਟਰੇਲਰ ਨੂੰ ਸੋਸ਼ਲ ਮੀਡੀਆ 'ਚ ਬਹੁਤ ਸਰ੍ਹਾਇਆ ਗਿਆ। ਅਮਿਤਾਭ ਬੱਚਨ, ਪ੍ਰਿਅੰਕਾ ਚੋਪੜਾ, ਕੰਗਨਾ ਰਣੌਤ ਸਮੇਤ ਕਈ ਸਿਤਾਰਿਆਂ ਨੇ ਮਾਧਵਨ ਦੇ ਡਾਇਰੈਕਟੋਰਿਅਲ ਡੈਬਿਊ ਦੀ ਰੱਜ ਕੇ ਤਰੀਫ਼ ਕੀਤੀ। ਹੁਣ ਮਾਧਵਨ ਨੇ ਇਹ ਖ਼ੁਲਾਸਾ ਕੀਤਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੀ ਫ਼ਿਲਮ ਦੇ ਕੁਝ ਹਿੱਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਖਾਏ ਸਨ, ਜਿਸ ਨਾਲ ਉਹ ਕਾਫ਼ੀ ਪ੍ਰਭਾਵਿਤ ਹੋਏ।

'ਰਾਕੇਟ੍ਰੀ-ਦਿ-ਨਾਂਬੀ ਇਫੈਕਟ' ਰਾਕੇਟ ਸਾਇੰਟਿਸਟ ਨਾਂਬੀ ਨਰਾਇਣ ਦੀ ਬਾਇਓਪਿਕ ਫ਼ਿਲਮ ਹੈ। ਸੋਮਵਾਰ ਨੂੰ ਮਾਧਵਨ ਨੇ ਪੀ. ਐੱਮ. ਨਰਿੰਦਰ ਮੋਦੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਵੀ ਟਵਿੱਟਰ 'ਤੇ ਪੋਸਟ ਕੀਤੀਆਂ, ਜਿਨ੍ਹਾਂ 'ਚ ਨਾਂਬੀ ਨਰਾਇਣ ਤੇ ਮਾਧਵਨ ਪੀ. ਐੱਮ. ਮੋਦੀ ਨਾਲ ਨਜ਼ਰ ਆ ਰਹੇ ਹਨ। ਮਾਧਵਨ ਨੇ ਇਸ ਤਸਵੀਰ ਦੇ ਨਾਲ ਲਿਖਿਆ- 'ਕੁਝ ਹਫ਼ਤੇ ਪਹਿਲਾਂ, ਨਾਂਬੀ ਨਰਾਇਣ ਤੇ ਮੈਨੂੰ ਪੀ. ਐੱਮ. ਮੋਦੀ ਨਾਲ ਮਿਲਣ ਦਾ ਸਨਮਾਨ ਪ੍ਰਾਪਤ ਹੋਇਆ। ਅਸੀਂ 'ਰਾਕੇਟ੍ਰੀ' ਨੂੰ ਲੈ ਕੇ ਗੱਲਬਾਤ ਕੀਤੀ। ਫ਼ਿਲਮ ਦੇ ਕਲਿਪਸ ਵੇਖ ਕੇ ਪੀ. ਐੱਮ. ਦੀ ਪ੍ਰਤੀਕਿਰਿਆ ਅਤੇ ਨਾਂਬੀ ਲਈ ਉਨ੍ਹਾਂ ਦੀ ਚਿੰਤਾ ਨੇ ਸਾਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਮਾਣ ਮਹਿਸੂਸ ਕਰਵਾਇਆ। ਇਸ ਦੇ ਲਈ ਧੰਨਵਾਦ।'

ਦੱਸ ਦਈਏ ਕਿ ਇਹ ਇਕ ਡਰਾਮਾ ਫ਼ਿਲਮ ਹੈ, ਜੋ ਸਾਇੰਟਿਸਟ ਤੇ ਈਸਰੋ ਦੇ ਏਅਰੋਸਪੇਸ ਇੰਜੀਨੀਅਰ ਨਾਂਬੀ ਨਰਾਇਣ ਦੀ ਕਹਾਣੀ ਹੈ। ਨਾਂਬੀ 'ਤੇ ਦੂਜੇ ਦੇਸ਼ਾਂ ਲਈ ਜਾਸੂਸੀ ਕਰਨ ਦੇ ਦੋਸ਼ ਲੱਗੇ ਸਨ, ਜਿਸ ਕਾਰਨ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ। ਸਾਲ 1996 'ਚ ਸੀ. ਬੀ. ਆਈ. ਦੁਆਰਾ ਸਾਰੇ ਦੋਸ਼ਾਂ ਤੋਂ ਬਰੀ ਕਰਦੇ ਹੋਏ ਸਾਲ 1998 'ਚ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਨਾਟ ਗਿਲਟੀ ਕਰਾਰ ਦਿੱਤਾ ਗਿਆ ਸੀ ਅਤੇ ਸਾਲ 2019 'ਚ ਪਦਮ ਭੂਸ਼ਣ ਵਰਗੇ ਨਾਗਰਿਕ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।

PunjabKesari
ਮਾਧਵਨ ਨੇ ਫ਼ਿਲਮ ਦਾ ਟਰੇਲਰ ਪਹਿਲੀ ਅਪ੍ਰੈਲ ਨੂੰ ਜਾਰੀ ਕੀਤਾ ਸੀ। 'ਰਾਕੇਟ੍ਰੀ-ਦਿ-ਨਾਂਬੀ ਇਫੈਕਟ' ਪੰਜ ਭਾਸ਼ਵਾਂ ਹਿੰਦੀ, ਪੰਜਾਬੀ, ਤਮਿਲ, ਤੇਲਗੂ ਤੇ ਕੱਨੜ੍ਹ 'ਚ ਰਿਲੀਜ਼ ਕੀਤੀ ਜਾਵੇਗੀ। ਪੰਜ ਭਾਸ਼ਾਵਾਂ ਦੇ ਟਰੇਲਰ ਮਾਧਵਨ ਨੇ ਇਕੱਠੇ ਟਵਿੱਟਰ 'ਤੇ ਸਾਂਝੇ ਕੀਤੇ।

PunjabKesari

ਨਾਂਬੀ ਨਰਾਇਣ ਦੇ ਕਿਰਦਾਰ 'ਚ ਮਾਧਵਨ ਨੇ ਬਹੁਤ ਵਧੀਆ ਕੰਮ ਕੀਤਾ ਹੈ। ਸਮੇਂ ਦੇ ਹਿਸਾਬ ਨਾਲ ਮਾਧਵਨ ਦੇ ਕਿਰਦਾਰ 'ਚ ਬਦਲਾਅ ਨਜ਼ਰ ਆਉਂਦੇ ਹਨ। ਸਿਮਰਨ ਨੇ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਸ਼ਾਹਰੁਖ਼ ਖ਼ਾਨ ਨੇ ਫ਼ਿਲਮ 'ਚ ਕੈਮਿਓ ਕੀਤਾ ਹੈ।


author

sunita

Content Editor

Related News