ਆਰ ਮਾਧਵਨ ਅਤੇ ਸਰਿਤਾ ਦੇ ਵਿਆਹ ਨੂੰ 23 ਸਾਲ ਪੂਰੇ ਹੋਏ, ਪਤਨੀ ਨਾਲ ਪੁਰਾਣੀ ਤਸਵੀਰ ਸਾਂਝੀ ਕੀਤੀ

Tuesday, Jun 07, 2022 - 05:46 PM (IST)

ਆਰ ਮਾਧਵਨ ਅਤੇ ਸਰਿਤਾ ਦੇ ਵਿਆਹ ਨੂੰ 23 ਸਾਲ ਪੂਰੇ ਹੋਏ, ਪਤਨੀ ਨਾਲ ਪੁਰਾਣੀ ਤਸਵੀਰ ਸਾਂਝੀ ਕੀਤੀ

ਮੁੰਬਈ: ਅਦਾਕਾਰ ਆਰ ਮਾਧਵਨ ਅਤੇ ਉਨ੍ਹਾਂ ਦੀ ਪਤਨੀ ਸਰਿਤਾ ਬਿਰਜੇ ਦੇ ਅੱਜ ਵਿਆਹ ਦੇ 23 ਸਾਲ ਪੂਰੇ ਹੋ ਗਏ ਹਨ। ਇਸ ਜੋੜੇ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਅਦਾਕਾਰ ਨੇ ਪਤਨੀ ਸਰਿਤਾ ਨੂੰ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ’ਤੇ ਖ਼ਾਸ ਤਰੀਕੇ ਨਾਲ ਵਧਾਈ ਦਿੱਤੀ ਹੈ। ਅਦਾਕਾਰਾ ਨੇ ਸਰਿਤਾ ਨਾਲ ਇਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ।

PunjabKesari

ਤਸਵੀਰ ’ਚ ਅਦਾਕਾਰ ਕਾਲੇ ਰੰਗ ਦੀ ਪੈਂਟ ’ਚ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਸਰਿਤਾ ਕ੍ਰੀਮ ਕਲਰ ਦੇ ਸੂਟ ’ਚ ਨਜ਼ਰ ਆ ਰਹੀ ਹੈ। ਸਰਿਤਾ ਨੇ ਮਿਨੀਮਲ ਮੇਕਅੱਪ ਕੀਤਾ ਹੈ ਅਤੇ ਆਪਣੇ ਵਾਲ ਖੁੱਲ੍ਹੇ ਛੱਡੇ ਹਨ। ਦੋਵਾਂ ਦਾ ਆਪਸ ’ਚ ਕਾਫੀ ਚੰਗਾ ਰਿਸ਼ਤਾ ਚੱਲ ਰਿਹਾ ਹੈ। 

ਇਹ ਵੀ ਪੜ੍ਹੋ : ਬਾਲੀਵੁੱਡ ਦੀ ਨਵੀਂ ਹੌਟ ਜੋੜੀ ਬਣੀ ਵਰੁਣ ਅਤੇ ਕਿਆਰਾ, ‘RANGISARI’ ਗੀਤ ’ਚ ਨਜ਼ਰ ਆਏ ਇਕੱਠੇ

PunjabKesari

ਤਸਵੀਰ ਸਾਂਝੀ ਕਰਦੇ ਹੋਏ ਆਰ ਮਾਧਵਨ ਨੇ ਲਿਖਿਆ ਕਿ ‘ਇਹ ਕਿਵੇਂ ਹੈ ਮੈਂ ਹੁਣ ਪਹਿਲਾਂ ਨਾਲੋਂ ਜ਼ਿਆਦਾ ਪਿਆਰ ਕਰਦਾ ਹਾਂ ਅਤੇ ਮੈਂ ਹੁਣ ਸ਼ੁਰੂਆਤ ਕਰ ਰਿਹਾ ਹਾਂ ਹੈਪੀ ਐਨੀਵਰਸਰੀ ’ ਪ੍ਰਸ਼ੰਸਕ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਜੋੜੀ ਨੂੰ ਵਧਾਈ ਦੇ ਰਹੇ ਹਨ।

PunjabKesari

ਇਸ ਦੇ ਨਾਲ ਹੀ ਸਰਿਤਾ ਨੇ ਆਪਣੇ ਇੰਸਟਾਗ੍ਰਾਮ ’ਤੇ ਪਤੀ ਮਾਧਵਨ ਨੂੰ ਐਨੀਵਰਸਰੀ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ਸਰਿਤਾ ਨੇ ਉਦੋਂ ਅਤੇ ਹੁਣ ਦੀਆਂ ਤਸਵੀਰਾਂ ਦਾ ਕੋਲਾਜ ਸਾਂਝਾ ਕੀਤਾ ਹੈ। ਇਕ ਤਸਵੀਰ ਉਸਦੇ ਕਾਲਜ ਦੇ ਦਿਨਾਂ ਦੀ ਹੈ ਅਤੇ ਇਕ ਹੁਣ ਦੀ ਹੈ। ਇਸ ਦੇ ਨਾਲ ਸਰਿਤਾ ਨੇ ਲਿਖਿਆ ਕਿ ‘23 ਸਾਲ ਦੀ ਏਕਤਾ। ਅੱਜ ਮੈਨੂੰ ਅਹਿਸਾਸ ਹੋਇਆ ਕਿ ਸਮਾਂ ਕਿੰਨੀ ਤੇਜ਼ੀ ਨਾਲ ਉੱਡਦਾ ਹੈ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਵਿਆਹ ਦੀ ਵਰ੍ਹੇਗੰਢ ਮੁਬਾਰਕ ਹੋਵੇ ਮੇਰੇ ਪਿਆਰੇ।’ 

PunjabKesari

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਘਰ ਦੁਖ ਸਾਂਝਾ ਕਰਨ ਪਹੁੰਚੀ ਅਦਾਕਾਰਾ ਸੋਨਮ ਬਾਜਵਾ

ਦੱਸ ਦੇਈਏ ਦੋਵਾਂ ਨੇ 8 ਸਾਲ ਤੱਕ ਇਕ ਦੂਸਰੇ ਨੂੰ ਡੇਟ ਕੀਤਾ ਅਤੇ 1999 ’ਚ ਵਿਆਹ ਹੋਇਆ ਸੀ।ਹੁਣ ਇਨ੍ਹਾਂ ਦੇ ਵਿਆਹ ਨੂੰ 23 ਸਾਲ ਪੂਰੇ ਹੋ ਗਏ ਹਨ।

 


author

Anuradha

Content Editor

Related News