ਆਲੂ ਅਰਜੁਨ ਦੀ ''ਪੁਸ਼ਪਾ'' ਨੇ ਗੁਰੂ ਰੰਧਾਵਾ ਨੂੰ ਬਣਾਇਆ ਆਪਣਾ ਦੀਵਾਨਾ, ਗਾਇਕ ਨੇ ਰੱਜ ਕੇ ਕੀਤੀਆਂ ਤਾਰੀਫ਼ਾਂ

01/19/2022 12:51:23 PM

ਜਲੰਧਰ (ਬਿਊਰੋ) - ਸਾਊਥ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਆਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫ਼ਿਲਮ 'ਪੁਸ਼ਪਾ' (Pushpa: The Rise) ਕੁਝ ਦਿਨ ਪਹਿਲਾਂ ਹੀ ਹਿੰਦੀ ਭਾਸ਼ਾ 'ਚ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ 'ਪੁਸ਼ਪਾ' ਫ਼ਿਲਮ ਨੇ ਸਾਰੀਆਂ ਭਾਸ਼ਾਵਾਂ ਦੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ, ਜੋ ਇਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਇਸੇ ਕਰਕੇ ਸੋਸ਼ਲ ਮੀਡੀਆ 'ਤੇ ਲੋਕ ਇਸ ਫ਼ਿਲਮ ਦੇ ਡਾਇਲਾਗਸ ਅਤੇ ਗੀਤਾਂ 'ਤੇ ਬਹੁਤ ਹੀ ਸ਼ੌਂਕ ਨਾਲ ਇੰਸਟਾ ਰੀਲਸ ਅਤੇ ਵੀਡੀਓਜ਼ ਬਣਾ ਰਹੇ ਹਨ। ਜਦੋਂਕਿ ਫ਼ਿਲਮੀ ਦੁਨੀਆ ਨਾਲ ਸਬੰਧਿਤ ਸਿਤਾਰੇ 'ਪੁਸ਼ਪਾ' ਦੀ ਸਟਾਰਕਾਸਟ ਦੀ ਅਦਾਕਾਰੀ ਨਾਲ ਪਿਆਰ ਕਰਦੇ ਨਜ਼ਰ ਆ ਰਹੇ ਹਨ। ਸਾਰੇ ਬਾਲੀਵੁੱਡ ਕਲਾਕਾਰ ਪਹਿਲਾਂ ਹੀ ਆਲੂ ਅਰਜੁਨ ਦੀ ਤਾਰੀਫ਼ ਕਰ ਚੁੱਕੇ ਹਨ ਅਤੇ ਕ੍ਰਿਕਟਰਾਂ ਨੇ ਵੀ ਅਦਾਕਾਰ ਲਈ ਆਪਣੇ ਕ੍ਰੇਜ਼ ਨੂੰ ਜ਼ਾਹਿਰ ਕੀਤਾ ਹੈ। 

ਦੱਸ ਦਈਏ ਕਿ ਪੰਜਾਬੀ ਗਾਇਕ ਗੁਰੂ ਰੰਧਾਵਾ  ਨੇ ਵੀ ਆਲੂ ਅਰਜੁਨ ਦੀ ਅਦਾਕਾਰੀ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ। 'ਡਾਂਸ ਮੇਰੀ ਰਾਣੀ' ਰਾਹੀਂ ਲੱਖਾਂ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਗੁਰੂ ਰੰਧਾਵਾ ਨੇ ਹਾਲ ਹੀ 'ਚ ਫ਼ਿਲਮ 'ਪੁਸ਼ਪਾ' ਵੇਖੀ। ਇਸ ਦੀ ਲੀਡ ਕਲਾਕਾਰਾਂ ਸਮੇਤ ਪੂਰੀ ਟੀਮ ਦੇ ਪ੍ਰਦਰਸ਼ਨ ਦੀ ਤਾਰੀਫ਼ ਕੀਤੀ। ਗਾਇਕ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, ''#PushpaTheRule ਸਿਨੇਮਾ ਦਾ ਅਜਿਹਾ ਸ਼ਾਨਦਾਰ ਕੰਮ। @alluarjun bhai ਸੁਪਰਸਟਾਰ, ਲੇਜੈਂਡ @iamRashmika ਦਾ ਕਿੰਨਾ ਸ਼ਾਨਦਾਰ ਪ੍ਰਦਰਸ਼ਨ ਹੈ....ਅਜਿਹੀ ਸ਼ਾਨਦਾਰ ਫ਼ਿਲਮ ਬਣਾਉਣ ਲਈ ਪੂਰੀ ਟੀਮ ਨੂੰ ਵਧਾਈ।'' ਇਸ ਤੋਂ ਇਲਾਵਾ ਗੁਰੂ ਰੰਧਾਵਾ ਨੇ ਫ਼ਿਲਮ ਦੇ ਨਿਰਦੇਸ਼ਕ ਸੁਕੁਮਾਰ ਅਤੇ ਇਸ ਦੇ ਸੰਗੀਤ ਨਿਰਦੇਸ਼ਕ ਦੇਵੀ ਸ਼੍ਰੀ ਪ੍ਰਸਾਦ ਦੀ ਸ਼ਲਾਘਾ ਵੀ ਕੀਤੀ। @ThisIsDSP ਦੇ ਸੰਗੀਤ ਦੀ ਸ਼ਲਾਘਾ ਕੀਤੀ, ਜਿਸ ਦਾ ਸੰਗੀਤ ਇੰਟਰਨੈੱਟ 'ਤੇ ਖੂਬ ਵਾਹ-ਵਾਹੀ ਘੱਟ ਰਿਹਾ ਹੈ।

ਆਲੂ ਅਰਜੁਨ ਨੇ ਵੀ ਗਾਇਕ ਗੁਰੂ ਰੰਧਾਵਾ ਦੀ ਪੋਸਟ 'ਤੇ ਆਪਣਾ ਜਵਾਬ ਦਿੱਤਾ। ਉਨ੍ਹਾਂ ਨੇ ਗੁਰੂ ਦੀ ਪੋਸਟ 'ਤੇ ਰਿਟਵੀਟ ਕਰਦਿਆਂ ਲਿਖਿਆ, ''ਬਹੁਤ-ਬਹੁਤ ਧੰਨਵਾਦ ਮੇਰੇ ਭਰਾ, ਤੁਹਾਡੀ ਤਾਰੀਫ਼ ਤੁਹਾਡੀ ਆਵਾਜ਼ ਵਾਂਗ ਹੀ ਦਿਲ ਨੂੰ ਛੂਹ ਲੈਣ ਵਾਲੀ ਹੈ। ਖੁਸ਼ੀ ਹੈ ਕਿ ਤੁਹਾਨੂੰ ਇਹ ਬਹੁਤ ਪਸੰਦ ਆਇਆ। ਸਭ ਦਾ ਪਿਆਰ ਦੇਣ ਲਈ ਧੰਨਵਾਦ...।'' 

PunjabKesari

ਦੱਸਣਯੋਗ ਹੈ ਕਿ ਆਲੂ ਅਰਜੁਨ ਦੀ ਫ਼ਿਲਮ 'ਪੁਸ਼ਪਾ' ਆਂਧਰਾ ਦੀਆਂ ਪਹਾੜੀਆਂ 'ਚ ਲਾਲ ਚੰਦਨ ਦੀ ਤਸਕਰੀ ਅਤੇ ਉਸ ਲਈ ਮਿਲੀਭੁਗਤ ਦੀ ਕਹਾਣੀ ਸੁਣਾਉਂਦੀ ਹੈ, ਜੋ ਸੱਚੀ ਘਟਨਾ 'ਤੇ ਅਧਾਰਤ ਹੈ। ਇਸ ਫ਼ਿਲਮ ਦੇ ਜ਼ਰੀਏ ਦਰਸ਼ਕ ਆਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਨੂੰ ਵੀ ਪਹਿਲੀ ਵਾਰ ਸਕ੍ਰੀਨ ਸਾਂਝਾ ਕਰਦੇ ਨਜ਼ਰ ਆਉਣਗੇ। ਆਲੂ ਅਰਜੁਨ ਦੀ ਆਉਣ ਵਾਲੀ ਫ਼ਿਲਮ 'ਪੈਨ ਇੰਡੀਆ' 13 ਅਗਸਤ ਨੂੰ ਰਿਲੀਜ਼ ਹੋਵੇਗੀ। ਖ਼ਾਸ ਗੱਲ ਇਹ ਹੈ ਕਿ ਫ਼ਿਲਮ ਦਾ ਟੀਜ਼ਰ ਹੁਣ ਤੱਕ 11 ਮਿਲੀਅਨ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।


sunita

Content Editor

Related News