‘ਪੁਸ਼ਪਾ’ ਦੇ ਗੀਤ ‘ਸ਼੍ਰੀਵੱਲੀ’ ਦੇ ਭੋਜਪੁਰੀ ਵਰਜ਼ਨ ਨੇ ਇੰਟਰਨੈੱਟ ’ਤੇ ਲਾਈ ਅੱਗ (ਵੀਡੀਓ)

02/09/2022 5:20:18 PM

ਮੁੰਬਈ (ਬਿਊਰੋ)– ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਸੁਪਰਹਿੱਟ ਫ਼ਿਲਮ ‘ਪੁਸ਼ਪਾ’ ਦਾ ਖ਼ੁਮਾਰ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਫ਼ਿਲਮ ਦੇ ਨਾਲ-ਨਾਲ ਇਸ ਦਾ ਗੀਤ ‘ਸ਼੍ਰੀਵੱਲੀ’ ਲੋਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ। ਲੋਕ ਆਪਣੀਆਂ ਭਾਸ਼ਾਵਾਂ ’ਚ ਇਸ ਗੀਤ ਦਾ ਵਰਜ਼ਨ ਬਣਾ ਰਹੇ ਹਨ।

ਇਸ ਗੀਤ ਦੇ ਭੋਜਪੁਰੀ ਵਰਜ਼ਨ ਨੂੰ ਸੁਣਨ ਤੋਂ ਬਾਅਦ ਤੁਸੀਂ ਮੰਤਰ ਮੁਗਧ ਹੋ ਜਾਓਗੇ। ਇਹੀ ਨਹੀਂ, ਸੋਸ਼ਲ ਮੀਡੀਆ ’ਤੇ ‘ਸ਼੍ਰੀਵੱਲੀ’ ਦਾ ਭੋਜਪੁਰੀ ਵਰਜ਼ਨ ਅੱਗ ਲਗਾ ਰਿਹਾ ਹੈ। ਦੱਸ ਦੇਈਏ ਕਿ ਤੇਲਗੂ ’ਚ ‘ਸ਼੍ਰੀਵੱਲੀ’ ਗਾਤ ਨੂੰ ਜਿਥੇ ਸਿਡ ਸ਼੍ਰੀਰਾਮ ਨੇ ਗਾਇਆ ਹੈ, ਉਥੇ ਇਸ ਦੇ ਹਿੰਦੀ ਵਰਜ਼ਨ ਨੂੰ ਬਾਲੀਵੁੱਡ ਗਾਇਕ ਜਾਵੇਦ ਅਲੀ ਨੇ ਆਪਣੀ ਆਵਾਜ਼ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਨਵੀਂ ਡਰੈੱਸ ਨੂੰ ਲੈ ਕੇ ਬੁਰੀ ਤਰ੍ਹਾਂ ਟਰੋਲ ਹੋਈ ਦੀਪਿਕਾ ਪਾਦੁਕੋਣ, ਪੜ੍ਹੋ ਕੁਮੈਂਟਸ

ਉਥੇ ਇਸ ਦੇ ਭੋਜਪੁਰੀ ਵਰਜ਼ਨ ਵਾਲੇ ਗੀਤ ਨੂੰ ਗਾਉਣ ਵਾਲੇ ਗਾਇਕ ਦਾ ਨਾਂ ਤਾਂ ਸਾਹਮਣੇ ਨਹੀਂ ਆਇਆ ਹੈ ਪਰ ਉਸ ਵਿਅਕਤੀ ਦੀ ਵੀਡੀਓ ਜ਼ਰੂਰ ਸਾਹਮਣੇ ਆਈ ਹੈ, ਜਿਸ ’ਚ ਉਹ ਇਸ ਗੀਤ ’ਤੇ ਪੇਸ਼ਕਾਰੀ ਦਿੰਦੇ ਦਿਖਾਈ ਦੇ ਰਹੇ ਹਨ।

‘ਸ਼੍ਰੀਵੱਲੀ’ ਦੇ ਭੋਜਪੁਰੀ ਵਰਜ਼ਨ ਨੂੰ ਆਈ. ਏ. ਐੱਸ. ਅਧਿਕਾਰੀ ਅਵਨੀਸ਼ ਸ਼ਰਨ ਨੇ ਆਪਣੇ ਟਵਿਟਰ ਹੈਂਡਲ ’ਤੇ ਸਾਂਝਾ ਕੀਤਾ ਹੈ। ਵੀਡੀਓ ਦੀ ਕੈਪਸ਼ਨ ’ਚ ਉਨ੍ਹਾਂ ਲਿਖਿਆ, ‘ਭੋਜਪੁਰੀ ’ਚ ਇੰਨਾ ਮਧੁਰ ਸੰਗੀਤ... ਵਾਹ।’

ਦੱਸ ਦੇਈਏ ਕਿ ਭੋਜਪੁਰੀ ਇੰਡਸਟਰੀ ’ਚ ਸਾਫਟ ਸੌਂਗ ਬੇਹੱਦ ਘੱਟ ਬਣਦੇ ਹਨ। ਇਸ ਲਈ ਇਸ ਗੀਤ ਦੀ ਰੱਜ ਕੇ ਤਾਰੀਫ਼ ਹੋ ਰਹੀ ਹੈ। ਇਸ ਤੋਂ ਇਲਾਵਾ ਗੀਤ ਦੇ ਫਿਲਮਾਂਕਣ ’ਚ ਜਿਸ ਤਰੀਕੇ ਨਾਲ ਪਿੰਡ ਨੂੰ ਦਿਖਾਇਆ ਗਿਆ ਹੈ, ਉਹ ਕਾਫੀ ਸੁੰਦਰ ਲੱਗ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News