ਅੱਲੂ ਅਰਜੁਨ ਦੀ 'ਪੁਸ਼ਪਾ 2' ਨੇ 2 ਦਿਨਾਂ 'ਚ ਤੋੜੇ ਕਈ ਰਿਕਾਰਡ, ਕੀਤਾ ਇੰਨੇ ਕਰੋੜ ਦਾ ਕਾਰੋਬਾਰ
Saturday, Dec 07, 2024 - 02:09 PM (IST)
ਨਵੀਂ ਦਿੱਲੀ- 'ਫਾਇਰ ਨਹੀਂ, ਵਾਇਲਡ ਫਾਇਰ ਹੈ ਪੁਸ਼ਪਾ …' ਸੁਪਰਸਟਾਰ ਅੱਲੂ ਅਰਜੁਨ ਦਾ ਇਹ ਡਾਇਲਾਗ 'ਪੁਸ਼ਪਾ 2: ਦਿ ਰੂਲ' ਦੀ ਕਮਾਈ 'ਤੇ ਸਹੀ ਢੁੱਕ ਰਿਹਾ ਹੈ। ਫ਼ਿਲਮ ਨੇ ਰਿਲੀਜ਼ ਹੁੰਦੇ ਹੀ ਬਾਕਸ ਆਫਿਸ ‘ਤੇ ਕਬਜ਼ਾ ਕਰ ਲਿਆ ਹੈ। ਫ਼ਿਲਮ ਦੇਸ਼ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਜ਼ਬਰਦਸਤ ਕਾਰੋਬਾਰ ਕਰ ਰਹੀ ਹੈ। ‘ਪੁਸ਼ਪਾ 2: ਦਿ ਰੂਲ’ ਦੁਨੀਆ ਭਰ ‘ਚ ਛਾ ਗਈ ਹੈ। ਸਿਰਫ 2 ਦਿਨਾਂ ‘ਚ ਫ਼ਿਲਮ ਦੀ ਕਮਾਈ 400 ਕਰੋੜ ਤੋਂ ਪਾਰ ਹੋ ਗਈ ਹੈ। ਕੁਲ ਕੁਲੈਕਸ਼ਨ ਜਾਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ।
ਇਹ ਵੀ ਪੜ੍ਹੋ- ਕਰਨ ਔਜਲਾ ਦੇ ਸ਼ੋਅ ਨੂੰ ਲੈ ਕੇ ਵੱਡੀ ਖ਼ਬਰ, ਅਜਿਹੀ ਗਲਤੀ ਕਰਨ 'ਤੇ ਭੁਗਤਣੀ ਪਵੇਗੀ ਸਜ਼ਾ
‘ਪੁਸ਼ਪਾ 2: ਦਿ ਰੂਲ’ ਸਾਲ 2024 ਦੀਆਂ ਬਹੁਤ ਉਡੀਕੀਆਂ ਫ਼ਿਲਮਾਂ 'ਚੋਂ ਇੱਕ ਹੈ। ਇਸ ‘ਚ ਅੱਲੂ ਅਰਜੁਨ ਦਾ ਐਕਸ਼ਨ ਅੰਦਾਜ਼ ਇਕ ਵਾਰ ਫਿਰ ਮਸ਼ਹੂਰ ਹੋ ਗਿਆ ਹੈ। ਇਹ ਹੈਰਾਨੀਜਨਕ ਹੈ ਕਿ ਫਿਲਮ ਨੇ 2 ਦਿਨਾਂ 'ਚ ਦੁਨੀਆ ਭਰ 'ਚ ਬੰਪਰ ਕਮਾਈ ਕੀਤੀ ਹੈ। ਵਪਾਰ ਵਿਸ਼ਲੇਸ਼ਕ ਮਨੋਬਾਲਾ ਵਿਜੇਬਾਲਨ ਨੇ ‘ਪੁਸ਼ਪਾ 2: ਦਿ ਰੂਲ’ ਦੀ ਕਮਾਈ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਤਾਜ਼ਾ ਪੋਸਟ ਕੀਤੀ ਹੈ। ਉਨ੍ਹਾਂ ਮੁਤਾਬਕ ਆਲੂ ਅਰਜੁਨ ਦੀ ਫ਼ਿਲਮ 2 ਦਿਨਾਂ ‘ਚ 400 ਕਰੋੜ ਦੇ ਕਲੱਬ ਨੂੰ ਪਾਰ ਕਰ ਚੁੱਕੀ ਹੈ।
ਇਹ ਵੀ ਪੜ੍ਹੋ- ਸਰਗੁਣ ਮਹਿਤਾ ਅਤੇ ਰਵੀ ਦੂਬੇ ਦੇ ਨਵੇਂ ਡਰਾਮਾ ਚੈੱਨਲ ਦਾ ਐਲਾਨ
'ਪੁਸ਼ਪਾ 2' ਨੇ 400 ਕਰੋੜ ਨੂੰ ਕੀਤਾ ਪਾਰ
ਮਨੋਬਾਲਾ ਵਿਜੇਬਾਲਨ ਮੁਤਾਬਕ ‘ਪੁਸ਼ਪਾ 2: ਦਿ ਰੂਲ’ ਨੇ ਪਹਿਲੇ ਦਿਨ ਦੁਨੀਆ ਭਰ ‘ਚ 282.91 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਦੂਜੇ ਦਿਨ ਫ਼ਿਲਮ ਨੇ 134.63 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤਰ੍ਹਾਂ ਅੱਲੂ ਅਰਜੁਨ ਦੀ ਫ਼ਿਲਮ ਨੇ 2 ਦਿਨਾਂ ‘ਚ 417.54 ਕਰੋੜ ਰੁਪਏ ਕਮਾ ਲਏ ਹਨ। ਹਾਲਾਂਕਿ ਦੂਜੇ ਦਿਨ ਕਮਾਈ ‘ਚ ਗਿਰਾਵਟ ਆਈ ਹੈ ਪਰ 2 ਦਿਨਾਂ ‘ਚ 400 ਕਰੋੜ ਦੀ ਕਮਾਈ ਕਰਨਾ ਇਕ ਵੱਡਾ ਰਿਕਾਰਡ ਹੈ।
ਭਾਰਤ ‘ਚ 300 ਕਰੋੜ ਦੇ ਕਰੀਬ ਪਹੁੰਚੀ 'ਪੁਸ਼ਪਾ 2'
ਸੈਕਨਿਲਕ ਦੀ ਰਿਪੋਰਟ ਮੁਤਾਬਕ, ਦੂਜੇ ਦਿਨ ਯਾਨੀ ਸ਼ੁੱਕਰਵਾਰ ਨੂੰ ‘ਪੁਸ਼ਪਾ 2: ਦਿ ਰੂਲ’ ਨੇ ਭਾਰਤ ‘ਚ 90 ਕਰੋੜ ਰੁਪਏ ਦੀ ਕਮਾਈ ਕੀਤੀ ਹਿੰਦੀ ਵਰਜ਼ਨ ਨੇ 55 ਕਰੋੜ ਰੁਪਏ, ਤੇਲਗੂ ਨੇ 27.1 ਕਰੋੜ ਰੁਪਏ, ਤਾਮਿਲ ਨੇ 5.5 ਕਰੋੜ ਰੁਪਏ, ਕੰਨੜ ਨੇ 60 ਲੱਖ ਰੁਪਏ ਅਤੇ ਮਲਿਆਲਮ ਭਾਸ਼ਾ ਨੇ 1.9 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਦੇ ਨਾਲ ਹੀ ਫ਼ਿਲਮ ਨੇ ਪਹਿਲੇ ਦਿਨ 175 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ‘ਪੁਸ਼ਪਾ 2: ਦਿ ਰੂਲ’ ਨੇ ਘਰੇਲੂ ਬਾਕਸ ਆਫਿਸ ‘ਤੇ ਹੁਣ ਤੱਕ 265 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।