''ਪੁਸ਼ਪਾ 2'' ਨੇ ''ਜਵਾਨ'' ਸਮੇਤ ਸਾਰੀਆਂ ਹਿੰਦੀ ਫ਼ਿਲਮਾਂ ਦਾ ਤੋੜਿਆ ਰਿਕਾਰਡ

Monday, Dec 16, 2024 - 03:05 PM (IST)

ਮੁੰਬਈ- ਆਈਕੋਨ ਸਟਾਰ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ 2' ਨੂੰ ਰਿਲੀਜ਼ ਹੋਏ ਦੋ ਹਫਤੇ ਹੋ ਗਏ ਹਨ ਅਤੇ ਫਿਲਮ ਦਾ ਕਰੇਜ਼ ਅਜੇ ਵੀ ਬਰਕਰਾਰ ਹੈ। ਫਿਲਮ ਹਰ ਦਿਨ ਸ਼ਾਨਦਾਰ ਕਲੈਕਸ਼ਨ ਕਰ ਰਹੀ ਹੈ ਅਤੇ ਕਈ ਰਿਕਾਰਡ ਤੋੜ ਰਹੀ ਹੈ। ਅੱਲੂ ਅਰਜੁਨ ਦੀ ਪੁਸ਼ਪਾ 2 ਦੱਖਣ ਵਿੱਚ ਹੀ ਨਹੀਂ ਬਲਕਿ ਹਿੰਦੀ ਵਿੱਚ ਵੀ ਚੰਗੀ ਕਮਾਈ ਕਰ ਰਹੀ ਹੈ। ਪੁਸ਼ਪਾ 2 ਨੇ ਸ਼ਾਹਰੁਖ ਖਾਨ ਦੀ ਜਵਾਨ ਅਤੇ ਸ਼ਰਧਾ ਕਪੂਰ ਦੀ ਸਟ੍ਰੀ 2 ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ- 43 ਸਾਲਾਂ 'ਚ ਜੋੜੇ ਨੇ ਕੀਤਾ 12 ਵਾਰ ਵਿਆਹ ਤੇ ਤਲਾਕ,ਜਾਣੋ ਕੀ ਹੈ ਮਾਮਲਾ
ਦੂਜੇ ਹਫਤੇ ਵੀ ਫਿਲਮ ਚੰਗੀ ਕਮਾਈ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਨੇ ਦੂਜੇ ਹਫਤੇ ਵੀ ਕਿਹੜੇ-ਕਿਹੜੇ ਰਿਕਾਰਡ ਤੋੜ ਦਿੱਤੇ ਹਨ। ਪੁਸ਼ਪਾ 2 ਵਿੱਚ ਅੱਲੂ ਅਰਜੁਨ, ਰਸ਼ਮਿਕਾ ਮੰਦਾਨਾ ਅਤੇ ਫਹਾਦ ਫਾਸਿਲ ਦੀ ਅਦਾਕਾਰੀ ਦੇਖਣ ਵਾਲੀ ਹੈ। ਤਿੰਨਾਂ ਦੀ ਐਕਟਿੰਗ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਇਸ ਵਜ੍ਹਾ ਨਾਲ ਫਿਲਮ ਦੀ ਕਮਾਈ ਹਰ ਦਿਨ ਵੱਧ ਰਹੀ ਹੈ।

ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਪੁਸ਼ਪਾ 2 ਨੇ ਤੋੜਿਆ ਜਵਾਨ ਦਾ ਰਿਕਾਰਡ:
ਸੈਕਨਿਲਕ ਦੀ ਰਿਪੋਰਟ ਮੁਤਾਬਕ ਪੁਸ਼ਪਾ 2 ਨੇ ਦੂਜੇ ਹਫਤੇ ਵੀ ਸ਼ਾਨਦਾਰ ਕਮਾਈ ਕੀਤੀ ਹੈ। ਫਿਲਮ ਦੂਜੇ ਹਫਤੇ ਵੀ ਹਿੰਦੀ ‘ਚ ਜ਼ਬਰਦਸਤ ਕਮਾਈ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ। ਪੁਸ਼ਪਾ 2, 125 ਕਰੋੜ ਰੁਪਏ ਨਾਲ ਪਹਿਲੇ ਨੰਬਰ ‘ਤੇ ਹੈ। ਸਟ੍ਰੀ 2 (92.90 ਕਰੋੜ) ਦੂਜੇ ਸਥਾਨ ‘ਤੇ, ਗਦਰ 2 (90.50 ਕਰੋੜ) ਤੀਜੇ ਸਥਾਨ ‘ਤੇ, ਐਨੀਮਲ (87.50 ਕਰੋੜ) ਚੌਥੇ ਸਥਾਨ ‘ਤੇ ਅਤੇ ਜਵਾਨ (82.50 ਕਰੋੜ) ਪੰਜਵੇਂ ਸਥਾਨ ‘ਤੇ ਹੈ। ਪੁਸ਼ਪਾ 2 ਨੇ ਜਵਾਨ ਸਮੇਤ ਸਾਰੀਆਂ ਵੱਡੀਆਂ ਹਿੰਦੀ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ।

ਇਹ ਵੀ ਪੜ੍ਹੋ- ਸਰਦੀਆਂ ‘ਚ ਇਹ ਗਲਤੀ ਨਾ ਕਰਨ 'ਸ਼ੂਗਰ ਦੇ ਮਰੀਜ਼', ਵਧ ਸਕਦੈ ਲੈਵਲ
ਪੁਸ਼ਪਾ 2 ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ 11ਵੇਂ ਦਿਨ ਸ਼ਾਨਦਾਰ ਕਮਾਈ ਕੀਤੀ ਹੈ। ਭਾਰਤ ਵਿੱਚ ਸਾਰੀਆਂ ਭਾਸ਼ਾਵਾਂ ਵਿੱਚ ਫਿਲਮ ਦਾ ਕੁਲੈਕਸ਼ਨ ਹੁਣ 900 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਹੁਣ ਪੁਸ਼ਪਾ 2 ਬਾਹੂਬਲੀ 2 ਦਾ ਰਿਕਾਰਡ ਤੋੜਨ ਵਿੱਚ ਲੱਗੀ ਹੈ। ਬਾਹੂਬਲੀ 2 ਨੇ ਭਾਰਤ ‘ਚ 1030.42 ਕਰੋੜ ਰੁਪਏ ਦੀ ਕਲੈਕਸ਼ਨ ਕੀਤੀ ਸੀ। ਪੁਸ਼ਪਾ 2 ਦੀ ਕਮਾਈ 900 ਕਰੋੜ ਨੂੰ ਪਾਰ ਕਰ ਗਈ ਹੈ। ਹੁਣ ਪੁਸ਼ਪਾ 2 ਬਾਹੂਬਲੀ 2 ਦਾ ਰਿਕਾਰਡ ਤੋੜਨ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Aarti dhillon

Content Editor

Related News