ਅੱਲੂ ਅਰਜੁਨ ਦੀ 'ਪੁਸ਼ਪਾ 2' ਨੇ ਤੋੜੇ ਸਾਰੇ ਰਿਕਾਰਡ,1100 ਕਰੋੜ ਦਾ ਆਂਕੜਾ ਕੀਤਾ ਪਾਰ

Saturday, Dec 14, 2024 - 06:16 PM (IST)

ਅੱਲੂ ਅਰਜੁਨ ਦੀ 'ਪੁਸ਼ਪਾ 2' ਨੇ ਤੋੜੇ ਸਾਰੇ ਰਿਕਾਰਡ,1100 ਕਰੋੜ ਦਾ ਆਂਕੜਾ ਕੀਤਾ ਪਾਰ

ਐਂਟਰਟੇਨਮੈਂਟ ਡੈਸਕ : ਅੱਲੂ ਅਰਜੁਨ ਦੀ 'ਪੁਸ਼ਪਾ 2' ਇਸ ਸਾਲ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫ਼ਿਲਮ ਸੀ। ਜਿਵੇਂ ਕਿ ਉਮੀਦ ਸੀ, ਫ਼ਿਲਮ ਨੇ ਸਿਨੇਮਾਘਰਾਂ 'ਚ ਰਿਲੀਜ਼ ਹੁੰਦੇ ਹੀ ਲਹਿਰਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲੇ ਹੀ ਦਿਨ ਫ਼ਿਲਮ ਨੇ 175 ਕਰੋੜ ਦੀ ਕਮਾਈ ਕੀਤੀ, RRR ਦਾ ਰਿਕਾਰਡ ਤੋੜਿਆ ਅਤੇ ਘਰੇਲੂ ਬਾਕਸ ਆਫਿਸ 'ਤੇ ਰਿਕਾਰਡ-ਤੋੜ ਕਲੈਕਸ਼ਨ ਕੀਤੀ।

ਇਹ ਵੀ ਪੜ੍ਹੋ-  ਰਿਹਾਅ ਮਗਰੋਂ ਅੱਲੂ ਅਰਜੁਨ ਨੇ ਕੀਤੀ ਪ੍ਰੈੱਸ ਕਾਨਫਰੰਸ, ਕੀਤੇ ਵੱਡੇ ਖ਼ੁਲਾਸੇ, ਛਿੜ ਗਏ ਚਰਚੇ

ਉਥੇ ਹੀ ਸਾਰੀਆਂ ਵੱਡੀਆਂ ਫ਼ਿਲਮਾਂ ਨੂੰ ਪਛਾੜ ਕੇ ‘ਪੁਸ਼ਪਾ-2’ ਨੇ ਵਰਲਡਵਾਈਡ ਸਭ ਤੋਂ ਤੇਜ਼ 1000 ਕਰੋੜ ਰੁਪਏ ਦੀ ਕਮਾਈ ਕਰ ਕੇ ਇਕ ਨਵਾਂ ਰਿਕਾਰਡ ਬਣਾਇਆ ਸੀ। ਹੁਣ ਉਨ੍ਹਾਂ ਦੀ ਫ਼ਿਲਮ ਨੇ ਇਕ ਹੋਰ ਰਿਕਾਰਡ ਤੋੜ ਦਿੱਤਾ ਹੈ। ਇਸ ਫ਼ਿਲਮ ਨੇ ਸਿਰਫ਼ 8 ਦਿਨ 'ਚ ਆਪਣਾ ਵਰਲਡਵਾਈਡ ਕੁਲੈਕਸ਼ਨ 1100 ਕਰੋੜ ਰੁਪਏ ਦੇ ਪਾਰ ਕਰ ਲਿਆ ਹੈ। ਅੱਲੂ ਅਰਜੁਨ ਪਹਿਲੇ ਅਭਿਨੇਤਾ ਬਣ ਚੁੱਕੇ ਹਨ, ਜਿਨ੍ਹਾਂ ਦੀ ਫ਼ਿਲਮ ਨੇ ਸਭ ਤੋਂ ਤੇਜ਼ ਬਾਕਸ ਆਫਿਸ ’ਤੇ 1100 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਨ੍ਹਾਂ ਦੀ ਫ਼ਿਲਮ ਨੇ ਸਾਊਥ ਐਕਟਰ ਪ੍ਰਭਾਸ ਦੀ ਫ਼ਿਲਮ ‘ਕਲਕੀ 2989 ਏਡੀ’ ਦੇ ਲਾਈਫਟਾਈਮ ਕੁਲੈਕਸ਼ਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News