''ਗੈਂਗਲੈਂਡ'' ਫ਼ਿਲਮ ਦਾ ਹੋਇਆ ਐਲਾਨ, 25 ਅਪ੍ਰੈਲ 2025 ਨੂੰ ਹੋਵੇਗੀ ਰਿਲੀਜ਼

Thursday, Sep 05, 2024 - 03:55 PM (IST)

ਜਲੰਧਰ (ਬਿਊਰੋ) – ਪੰਜਾਬੀ ਫ਼ਿਲਮ 'ਗੈਂਗਲੈਂਡ : ਦਿ ਸਿਟੀ ਆਫ ਕ੍ਰਾਈਮ' ਦਾ ਪੋਸਟਰ ਸਾਹਮਣੇ ਆ ਚੁੱਕਾ ਹੈ। ਇਸ ਪੋਸਟਰ ਦੇ ਨਾਲ ਹੀ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। 'ਗੈਂਗਲੈਂਡ : ਦਿ ਸਿਟੀ ਆਫ ਕ੍ਰਾਈਮ' 25 ਅਪ੍ਰੈਲ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਸਵੀਓ ਸੰਧੂ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਡਾਇਲਾਗਸ ਗੁਰਪ੍ਰੀਤ ਭੁੱਲਰ ਵਲੋਂ ਲਿਖੇ ਜਾਣਗੇ। ਫ਼ਿਲਮ ਕੇ. ਵੀ. ਢਿੱਲੋਂ, ਅਨਮੋਲ ਸਾਹਨੀ ਤੇ ਪ੍ਰਤੀਕ ਸ਼ਰਮਾ ਵਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ।

PunjabKesari

ਫ਼ਿਲਮ ਦੀ ਟੈਗਲਾਈਨ 'ਤਾਕਤ ਹਾਸਲ ਕਰਨ ਲਈ ਧੋਖਾ ਦੇਣਾ ਪੈਂਦਾ, ਯਾਰੀ ਹਾਸਲ ਕਰਨ ਲਈ ਧੋਖਾ ਖਾਣਾ ਪੈਂਦਾ' ਹੈ, ਜਿਸ ਤੋਂ ਸਾਫ਼ ਹੈ ਕਿ ਫ਼ਿਲਮ ’ਚ ਰਾਜਨੀਤੀ, ਯਾਰੀ-ਦੋਸਤੀ ਤੇ ਦੁਸ਼ਮਣੀ ਦੇਖਣ ਨੂੰ ਮਿਲਣ ਵਾਲੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News