"ਅਗਲਾ ਗਾਣਾ ਬਹੁਤ ਜ਼ਿਆਦਾ ਡਾਰਕ ਹੈ"; ਬੀ ਪਰਾਕ ਨੇ ਨਵੇਂ ਗੀਤ ਦਾ ਕੀਤਾ ਐਲਾਨ

Tuesday, May 05, 2026 - 02:43 PM (IST)

"ਅਗਲਾ ਗਾਣਾ ਬਹੁਤ ਜ਼ਿਆਦਾ ਡਾਰਕ ਹੈ"; ਬੀ ਪਰਾਕ ਨੇ ਨਵੇਂ ਗੀਤ ਦਾ ਕੀਤਾ ਐਲਾਨ

ਮੁੰਬਈ- (ਏਜੰਸੀ) - "ਫਿਲਹਾਲ", "ਰਾਂਝਾ", "ਤੇਰੀ ਮਿੱਟੀ" ਅਤੇ "ਮਨ ਭਰਿਆ" ਵਰਗੇ ਹਿੱਟ ਗੀਤਾਂ ਲਈ ਜਾਣੇ ਜਾਂਦੇ, ਗਾਇਕ-ਸੰਗੀਤਕਾਰ ਬੀ ਪ੍ਰਾਕ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਨਵੇਂ ਗੀਤ 'ਤੇ ਕੰਮ ਕਰ ਰਹੇ ਹਨ, ਜੋ ਕਿ "ਬਹੁਤ ਜ਼ਿਆਦਾ ਡਾਰਕ" ਹੋਣ ਵਾਲਾ ਹੈ। ਬੀ ਪ੍ਰਾਕ, ਜਿਸਦਾ ਅਸਲੀ ਨਾਮ ਪ੍ਰਤੀਕ ਬਚਨ ਹੈ, ਨੇ ਇੰਸਟਾਗ੍ਰਾਮ 'ਤੇ ਆਪਣੀਆਂ 2 ਤਸਵੀਰਾਂ ਸਾਂਝੀਆਂ ਕੀਤਾ, ਜਿਨ੍ਹਾਂ ਵਿਚ ਉਹ ਪੂਲ ਦੇ ਕਿਨਾਰੇ ਬੈਠ ਕੇ ਆਪਣੇ ਲੈਪਟਾਪ 'ਤੇ ਕੰਮ ਕਰਦੇ ਦਿਖਾਈ ਦੇ ਰਹੇ ਹਨ। ਇਸ ਪੋਸਟ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ, "ਅਗਲਾ ਗਾਣਾ ਬਹੁਤ ਜ਼ਿਆਦਾ ਡਾਰਕ ਬਣਿਆ ਹੈ, ਤੁਸੀਂ ਜਲਦੀ ਹੀ ਇਸਦਾ ਜਾਦੂ ਦੇਖੋਗੇ।"

ਇਹ ਵੀ ਪੜ੍ਹੋ: ਵਿਆਹ ਹੋ ਗਿਆ ਪੱਕਾ ! 39 ਸਾਲ ਦੀ ਉਮਰ 'ਚ ਦੁਲਹਨ ਬਣੇਗੀ ਮਸ਼ਹੂਰ ਬਾਲੀਵੁੱਡ ਅਦਾਕਾਰਾ

PunjabKesari

ਸੰਗੀਤਕ ਸਫ਼ਰ 'ਤੇ ਇੱਕ ਝਾਤ

ਬੀ ਪਰਾਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਿਊਜ਼ਿਕ ਡਾਇਰੈਕਟਰ "ਪ੍ਰੈਕੀ ਬੀ" ਵਜੋਂ ਕੀਤੀ ਸੀ। 2012 ਵਿੱਚ ਗੀਤਕਾਰ ਜਾਨੀ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ 2013 ਵਿੱਚ ਆਪਣਾ ਪਹਿਲਾ ਗਾਣਾ 'ਸੋਚ' ਰਿਲੀਜ਼ ਕੀਤਾ, ਜਿਸ ਨੂੰ ਹਾਰਡੀ ਸੰਧੂ ਨੇ ਗਾਇਆ ਸੀ। ਪ੍ਰਾਕ ਨੇ ਜੱਸੀ ਗਿੱਲ, ਦਿਲਜੀਤ ਦੋਸਾਂਝ, ਐਮੀ ਵਿਰਕ ਅਤੇ ਗਿੱਪੀ ਗਰੇਵਾਲ ਵਰਗੇ ਦਿੱਗਜਾਂ ਲਈ ਮਿਊਜ਼ਿਕ ਕੰਪੋਜ਼ ਅਤੇ ਪ੍ਰਡਿਊਸ ਕੀਤਾ, ਜਿਸ ਦੇ ਲੀਰਿਕਸ ਜਾਨੀ ਨੇ ਲਿਖੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 'ਤਾਰਾ', 'ਜੋਕਰ', 'ਨਾ ਜੀ ਨਾ', 'ਡੂ ਯੂ ਨੋ', 'ਸੁਪਨਾ', 'ਬੈਕਬੋਨ', 'ਹਾਰਨ ਬਲੋਅ' ਅਤੇ ਕਈ ਹੋਰ ਪਾਪੁਲਰ ਟਰੈਕ ਕੰਪੋਜ਼ ਕੀਤੇ। ਫਿਰ ਬਤੌਰ ਗਾਇਕ 2018 ਵਿੱਚ 'ਮਨ ਭਰਿਆ' ਗੀਤ ਨਾਲ ਉਨ੍ਹਾਂ ਨੇ ਗਾਇਕੀ ਦੀ ਦੁਨੀਆ ਵਿੱਚ ਕਦਮ ਰੱਖਿਆ। 2019 ਵਿੱਚ ਫਿਲਮ 'ਕੇਸਰੀ' ਦੇ ਗੀਤ 'ਤੇਰੀ ਮਿੱਟੀ' ਨਾਲ ਉਨ੍ਹਾਂ ਨੇ ਹਿੰਦੀ ਫਿਲਮ ਇੰਡਸਟਰੀ ਵਿੱਚ ਡੈਬਿਊ ਕੀਤਾ।

ਇਹ ਵੀ ਪੜ੍ਹੋ: 100 ਤੋਂ ਵੱਧ ਫ਼ਿਲਮਾਂ ਕਰ ਚੁੱਕੇ ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ ! ਇੰਡਸਟਰੀ 'ਚ ਪਸਰਿਆ ਮਾਤਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News