ਪੰਜਾਬੀ ਗਾਇਕ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਰ ਕਿਡਨੀ ਟ੍ਰਾਂਸਪਲਾਂਟ ਲਈ ਦੁਬਾਰਾ ਹੋਣਾ ਪਵੇਗਾ ਦਾਖ਼ਲ
Monday, Apr 27, 2026 - 01:06 PM (IST)
ਐਂਟਰਟੇਨਮੈਂਟ ਡੈਸਕ- ਪੰਜਾਬ ਦੀਆਂ ਮਸ਼ਹੂਰ ਸੂਫੀ ਗਾਇਕਾ ਨੂਰਾਂ ਸਿਸਟਰਜ਼ (ਜੋਤੀ ਅਤੇ ਸੁਲਤਾਨਾ ਨੂਰਾਂ) ਦੇ ਪਿਤਾ ਅਤੇ ਉਸਤਾਦ ਗੁਲਸ਼ਨ ਮੀਰ ਨੂੰ ਹਸਪਾਤਲ ਤੋਂ ਛੁੱਟੀ ਮਿਲ ਗਈ ਹੈ। ਗੁਲਸ਼ਨ ਮੀਰ ਦੇ ਪੁੱਤਰ ਸਾਹਿਲ ਮੀਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਆਪਣੇ ਪਿਤਾ ਦੀ ਇਕ ਤਸਵੀਰ ਅਤੇ ਵੀਡੀਓ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: 'ਧੁਰੰਦਰ' ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ 'ਚ ਪਾਕਿਸਤਾਨ ! ਰਿਲੀਜ਼ ਹੋਇਆ ਫਿਲਮ 'ਮੇਰਾ ਲਿਆਰੀ' ਦਾ ਟ੍ਰੇਲਰ
ਇਸ ਵੀਡੀਓ ਵਿੱਚ ਗੁਲਸ਼ਨ ਮੀਰ ਨੇ ਉਨ੍ਹਾਂ ਸਾਰੇ ਲੋਕਾਂ ਅਤੇ ਸਿੰਗਰ ਭਰਾਵਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਿਆ ਅਤੇ ਉਨ੍ਹਾਂ ਦੀ ਹਰ ਪੱਖੋਂ ਮਦਦ ਕੀਤੀ। ਅੱਗੇ ਉਨ੍ਹਾਂ ਦੱਸਿਆ ਕਿ ਉਹ 4 ਤੋਂ 5 ਦਿਨਾਂ ਲਈ ਛੁੱਟੀ ਲੈ ਕੇ ਹਸਪਤਾਲ ਤੋਂ ਘਰ ਆਏ ਹਨ ਅਤੇ ਕਿਡਨੀ ਟ੍ਰਾਂਸਪਲਾਂਟ ਲਈ ਉਹ ਮੁੜ ਹਸਪਤਾਲ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਣ ਦੀ ਵੀ ਬੇਨਤੀ ਕੀਤੀ।
ਇਹ ਵੀ ਪੜ੍ਹੋ: ਲਾੜੀ ਬਣੀ ਮਸ਼ਹੂਰ ਪੰਜਾਬੀ ਅਦਾਕਾਰਾ ! ਹਿਮਾਚਲ 'ਚ ਕਰਵਾਇਆ ਵਿਆਹ, ਦੇਖੋ ਖ਼ੂਬਸੂਰਤ ਤਸਵੀਰਾਂ

ਦੱਸ ਦੇਈਏ ਕਿ ਉਸਤਾਦ ਗੁਲਸ਼ਨ ਮੀਰ ਪਿਛਲੇ ਕੁੱਝ ਦਿਨਾਂ ਤੋਂ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਸਨ। ਡਾਕਟਰਾਂ ਮੁਤਾਬਕ ਉਨ੍ਹਾਂ ਦੀਆਂ ਕਿਡਨੀਆਂ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀਆਂ ਹਨ ਅਤੇ ਜਲਦੀ ਤੋਂ ਜਲਦੀ ਕਿਡਨੀ ਟ੍ਰਾਂਸਪਲਾਂਟ ਕਰਵਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ: ਕਾਜੋਲ ਨੇ ਕਿਉਂ ਤੋੜੀ 30 ਸਾਲ ਪੁਰਾਣੀ 'ਨੋ-ਕਿਸਿੰਗ ਪਾਲਿਸੀ' ! ਅਦਾਕਾਰਾ ਨੇ ਖੁਦ ਦੱਸੀ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
'ਉਹ ਤੁਹਾਡੀ ਪਤਨੀ ਹੈ, ਬਾਰ ਡਾਂਸਰ ਨਹੀਂ...'; ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੀ ਮੰਗੇਤਰ 'ਤੇ ਸੁੱਟੇ ਨੋਟ, ਹੋਏ ਟ੍ਰੋਲ
