ਕੱਚੇ ਲੋਕਾਂ ਨੂੰ ਪੱਕੇ ਕਰਨ ਲੱਗਾ ਸਪੇਨ ! Garry Sandhu ਨੇ Indian Embassy ਨੂੰ ਕੀਤੀ ਖਾਸ ਅਪੀਲ

Monday, Apr 27, 2026 - 02:10 PM (IST)

ਕੱਚੇ ਲੋਕਾਂ ਨੂੰ ਪੱਕੇ ਕਰਨ ਲੱਗਾ ਸਪੇਨ ! Garry Sandhu ਨੇ Indian Embassy ਨੂੰ ਕੀਤੀ ਖਾਸ ਅਪੀਲ

ਐਂਟਰਟੇਨਮੈਂਟ ਡੈਸਕ - ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਨੇ ਸਪੇਨ ਵਿੱਚ ਰਹਿ ਰਹੇ ਗੈਰ-ਕਾਨੂੰਨੀ (ਕੱਚੇ) ਭਾਰਤੀ ਪ੍ਰਵਾਸੀਆਂ ਦੀ ਮਦਦ ਲਈ ਸਪੇਨ ਸਥਿਤ ਭਾਰਤੀ ਅੰਬੈਸੀ ਨੂੰ ਇੱਕ ਭਾਵੁਕ ਅਪੀਲ ਕੀਤੀ ਹੈ। ਗੈਰੀ ਸੰਧੂ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਦੱਸਿਆ ਕਿ ਸਪੇਨ ਸਰਕਾਰ ਨੇ ਉੱਥੇ ਰਹਿ ਰਹੇ ਕੱਚੇ ਲੋਕਾਂ ਨੂੰ ਪੱਕੇ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਅਨੁਸਾਰ, ਇਨ੍ਹਾਂ ਕਾਗਜ਼ਾਂ ਨੂੰ ਮੁਕੰਮਲ ਕਰਨ ਲਈ ਪ੍ਰਵਾਸੀਆਂ ਨੂੰ ਪਾਸਪੋਰਟਾਂ ਦੀ ਸਖ਼ਤ ਜ਼ਰੂਰਤ ਹੈ, ਪਰ ਮੌਜੂਦਾ ਸਮੇਂ ਵਿੱਚ ਭਾਰਤੀ ਅੰਬੈਸੀ ਵਿੱਚ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਵਿੱਚ ਕਾਫ਼ੀ ਦੇਰੀ ਹੋ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਰ ਕਿਡਨੀ ਟ੍ਰਾਂਸਪਲਾਂਟ ਲਈ ਦੁਬਾਰਾ ਹੋਣਾ ਪਵੇਗਾ ਦਾਖ਼ਲ

ਗਾਇਕ ਨੇ ਅੰਬੈਸੀ ਦੇ ਅਧਿਕਾਰੀਆਂ ਨੂੰ ਬੇਨਤੀ ਕਰਦਿਆਂ ਕਿਹਾ, ਬਹੁਤ ਸਾਰੇ ਲੋਕ ਕਈ ਸਾਲਾਂ ਤੋਂ ਆਪਣੇ ਪਰਿਵਾਰਾਂ ਨੂੰ ਮਿਲਣ ਦੀ ਉਡੀਕ ਕਰ ਰਹੇ ਹਨ। ਗਾਇਕ ਨੇ ਮੰਨਿਆ ਕਿ ਅਚਾਨਕ ਵੱਡੀ ਗਿਣਤੀ ਵਿੱਚ ਅਰਜ਼ੀਆਂ ਆਉਣ ਕਾਰਨ ਅੰਬੈਸੀ ਦੇ ਦਫ਼ਤਰ ਵਿੱਚ ਕੰਮ ਦਾ ਬੋਝ ਵਧ ਗਿਆ ਹੈ, ਪਰ ਫਿਰ ਵੀ ਉਨ੍ਹਾਂ ਨੇ ਅਪੀਲ ਕੀਤੀ ਕਿ ਇਸ ਮੁਸ਼ਕਿਲ ਘੜੀ ਵਿੱਚ ਇਨ੍ਹਾਂ ਲੋਕਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ (ਪੰਜਾਬੀਆਂ ਨੂੰ) ਇਸ ਵੇਲੇ ਅੰਬੈਸੀ ਦੇ ਸਹਿਯੋਗ ਦੀ ਸਭ ਤੋਂ ਵੱਧ ਲੋੜ ਹੈ।

ਇਹ ਵੀ ਪੜ੍ਹੋ: 'ਧੁਰੰਦਰ' ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ 'ਚ ਪਾਕਿਸਤਾਨ ! ਰਿਲੀਜ਼ ਹੋਇਆ ਫਿਲਮ 'ਮੇਰਾ ਲਿਆਰੀ' ਦਾ ਟ੍ਰੇਲਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News