ਪੌਡਕਾਸਟਾਂ ''ਚ ਕਲਾਕਾਰਾਂ ਖ਼ਿਲਾਫ਼ ਬੋਲਣ ਵਾਲਿਆਂ ''ਤੇ ਭੜਕੇ ਪ੍ਰਭ ਗਿੱਲ; ਹੋਸਟਾਂ ਨੂੰ ਵੀ ਪਾਈ ਝਾੜ

Monday, Apr 27, 2026 - 02:22 PM (IST)

ਪੌਡਕਾਸਟਾਂ ''ਚ ਕਲਾਕਾਰਾਂ ਖ਼ਿਲਾਫ਼ ਬੋਲਣ ਵਾਲਿਆਂ ''ਤੇ ਭੜਕੇ ਪ੍ਰਭ ਗਿੱਲ; ਹੋਸਟਾਂ ਨੂੰ ਵੀ ਪਾਈ ਝਾੜ

ਐਂਟਰਟੇਨਮੈਂਟ ਡੈਸਕ -  ਆਪਣੇ ਸਾਊ ਸੁਭਾਅ ਤੇ ਸੁਰੀਲੀ ਗਾਇਕੀ ਲਈ ਜਾਣੇ ਜਾਂਦੇ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਪ੍ਰਭ ਗਿੱਲ ਨੇ ਹਾਲ ਹੀ ਵਿੱਚ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਲੋਕਾਂ ਨੂੰ ਲੰਮੇ ਹੱਥੀਂ ਲਿਆ ਹੈ, ਜੋ ਪੌਡਕਾਸਟਾਂ ਵਿੱਚ ਬੈਠ ਕੇ ਨਾਮਵਰ ਕਲਾਕਾਰਾਂ ਬਾਰੇ ਅਪਸ਼ਬਦ ਬੋਲਦੇ ਹਨ ਜਾਂ ਉਨ੍ਹਾਂ ਦੀ ਮਿਹਨਤ ਦਾ ਨਿਰਾਦਰ ਕਰਦੇ ਹਨ।

ਇਹ ਵੀ ਪੜ੍ਹੋ: ਕੱਚੇ ਲੋਕਾਂ ਨੂੰ ਪੱਕੇ ਕਰਨ ਲੱਗਾ ਸਪੇਨ ! Garry Sandhu ਨੇ Indian Embassy ਨੂੰ ਕੀਤੀ ਖਾਸ ਅਪੀਲ

ਗਾਇਕ ਨੇ ਆਪਣੀ ਪੋਸਟ ਵਿੱਚ ਲਿਖਿਆ, ਪੌਡਕਾਸਟਾਂ ਵਿੱਚ ਬੈਠ ਕੇ ਕੋਈ ਵੀ ਕਿਸੇ ਨਾਮਵਰ ਆਰਟਿਸਟ ਲਈ ਕੁਝ ਵੀ ਬੋਲ ਰਿਹਾ ਹੈ। ਮੈਂ ਇਨ੍ਹਾਂ ਨੂੰ ਇਹੀ ਸਲਾਹ ਦਿਆਂਗਾ ਕੇ ਚੱਲਣਾ ਤੁਸੀਂ ਐਦਾਂ ਵੀ ਨਹੀਂ। ਪ੍ਰਮਾਤਮਾ ਸਾਫ ਨੀਅਤ ਰੱਖਣ ਵਾਲਿਆਂ 'ਤੇ ਆਪਣੀ ਖਾਸ ਕਿਰਪਾ ਕਰਦਾ ਹੈ, ਨਾ ਕਿ ਤੁਹਾਡੇ ਵਰਗੇ ਸਾੜਾ ਰੱਖਣ ਵਾਲਿਆਂ 'ਤੇ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਰ ਕਿਡਨੀ ਟ੍ਰਾਂਸਪਲਾਂਟ ਲਈ ਦੁਬਾਰਾ ਹੋਣਾ ਪਵੇਗਾ ਦਾਖ਼ਲ

PunjabKesari

ਇਸ ਦੇ ਨਾਲ ਹੀ ਗਾਇਕ ਨੇ ਵਿਵਾਦ ਪੈਦਾ ਕਰਨ ਵਾਲੇ ਸਵਾਲ ਪੁੱਛਣ ਵਾਲੇ ਅਜਿਹੇ ਪੌਡਕਾਸਟ ਹੋਸਟਾਂ ਨੂੰ ਵੀ ਚੰਗੀ ਝਾੜ ਪਾਈ। ਉਨ੍ਹਾਂ ਕਿਹਾ, ਜੇ ਤੁਸੀਂ ਬਹੁਤ ਗੁਣਵਾਨ ਹੋ ਤਾਂ ਬਿਨਾਂ ਕਿਸੇ ਨੈਗਟਿਵਿਟੀ ਤੋਂ ਸਾਫ ਇੰਟਰਵਿਊ ਵੀ ਕਰਕੇ ਦਿਖਾ ਦਿਓ। ਮਸ਼ਹੂਰ ਹੋਣ ਦੀ ਕੋਸ਼ਿਸ਼ ਵਿੱਚ ਅਜਿਹਾ ਕਰਕੇ ਤੁਸੀਂ ਕਦੇ ਕਾਮਯਾਬ ਨਹੀਂ ਹੋਵੋਗੇ, ਸਗੋਂ ਤੁਹਾਡੀ ਇਹ ਕੋਸ਼ਿਸ਼ ਨਵੇਂ ਸ਼ੁਰੂ ਹੋਏ ਕਲਾਕਾਰ ਦਾ ਨੁਕਸਾਨ ਹੀ ਕਰਦੀ ਹੈ। ਪ੍ਰਭ ਗਿੱਲ ਦੀ ਇਸ ਪੋਸਟ ਤੋਂ ਬਾਅਦ ਸੰਗੀਤ ਜਗਤ ਦੇ ਹੋਰ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ ਹੈ।

ਇਹ ਵੀ ਪੜ੍ਹੋ: 'ਧੁਰੰਦਰ' ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ 'ਚ ਪਾਕਿਸਤਾਨ ! ਰਿਲੀਜ਼ ਹੋਇਆ ਫਿਲਮ 'ਮੇਰਾ ਲਿਆਰੀ' ਦਾ ਟ੍ਰੇਲਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News