ਮਨਮੋਹਨ ਵਾਰਿਸ ਦਾ ਬਰਥਡੇ ''ਤੇ ਫੈਨਜ਼ ਨੂੰ ਖ਼ਾਸ ਤੋਹਫ਼ਾ,  ਰਿਲੀਜ਼ ਕੀਤਾ ਨਵਾਂ ਗੀਤ

Saturday, Aug 03, 2024 - 05:33 PM (IST)

ਮਨਮੋਹਨ ਵਾਰਿਸ ਦਾ ਬਰਥਡੇ ''ਤੇ ਫੈਨਜ਼ ਨੂੰ ਖ਼ਾਸ ਤੋਹਫ਼ਾ,  ਰਿਲੀਜ਼ ਕੀਤਾ ਨਵਾਂ ਗੀਤ

ਐਂਟਰਟੇਨਮੈਂਟ ਡੈਸਕ : ਪੰਜਾਬੀ ਸੰਗੀਤ ਜਗਤ 'ਚ ਨਿਵੇਕਲੀ ਪਛਾਣ ਸਥਾਪਿਤ ਕਰ ਚੁੱਕੇ ਹਨ ਗਾਇਕ ਮਨਮੋਹਨ ਵਾਰਿਸ ਦਾ ਨਵਾਂ ਗਾਣਾ 'ਯਾਰ ਨੀ ਲੱਭਣਾ' ਲੈ ਸਰੋਤਿਆਂ ਦੇ ਸਨਮੁੱਖ ਹੋਏ ਹਨ। ਇਸ ਗੀਤ ਨੂੰ ਉਨ੍ਹਾਂ ਨੇ ਆਪਣੇ ਜਨਮ ਦਿਨ ਮੌਕੇ ਵਰਲਡ-ਵਾਈਡ ਵਾਈਡ ਜਾਰੀ ਕੀਤਾ ਹੈ।  ਸਦਾ ਬਹਾਰ ਰੰਗਾਂ 'ਚ ਰੰਗੇ ਉਕਤ ਗਾਣੇ ਸੰਬੰਧੀ ਵਿਸਥਾਰਿਕ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਬਹੁਤ ਪਿਆਰੇ ਬੋਲਾਂ ਨਾਲ ਸ਼ਿੰਗਾਰੇ ਗਏ ਇਸ ਗਾਣੇ ਦਾ ਸੰਗੀਤ ਉਨ੍ਹਾਂ ਦੇ ਭਰਾ ਸੰਗਤਾਰ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਵੱਲੋਂ ਸੰਗੀਤਬੱਧ ਕੀਤੇ ਗਏ ਉਨ੍ਹਾਂ ਦੇ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ 'ਚ ਸਫ਼ਲ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - 'ਜੱਟ ਐਂਡ ਜੂਲੀਅਟ 3' ਨੇ ਖ਼ਤਮ ਕੀਤੀਆਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਦੂਰੀਆਂ, ਪਾਕਿ 'ਚੋਂ ਕੀਤੀ ਇੰਨੇ ਕਰੋੜ ਦੀ ਕਮਾਈ

ਮਨਮੋਹਨ ਵਾਰਿਸ ਨੇ ਅੱਗੇ ਦੱਸਿਆ ਕਿ ਪੰਜਾਬ ਅਤੇ ਪੰਜਾਬੀਅਤ ਵੰਨਗੀਆਂ ਨਾਲ ਅੋਤ-ਪੋਤ ਗਾਣੇ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਨਾ ਵੀ ਸੰਗਤਾਰ ਵੱਲੋਂ ਹੀ ਕੀਤੀ ਗਈ ਹੈ, ਜਿਸ ਵੱਲੋਂ ਉਮਦਾ ਸੰਗੀਤਕ ਮਾਪਦੰਢਾਂ ਅਧੀਨ ਵਜ਼ੂਦ 'ਚ ਲਿਆਂਦੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ।

ਦੱਸਣਯੋਗ ਹੈ ਕਿ ਦੁਨੀਆ ਭਰ ਦੇ ਸੰਗੀਤਕ ਗਲਿਆਰਿਆਂ 'ਚ ਮਾਣਮੱਤੀ ਭੱਲ ਸਥਾਪਿਤ ਕਰ ਚੁੱਕੇ ਇਸ ਬਿਹਤਰੀਨ ਗਾਇਕ ਨੇ ਦੱਸਿਆ ਕਿ ਉਕਤ ਗਾਣੇ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਬਾਰੇ ਗੱਲ ਕਰਾਂ ਤਾਂ ਇਸ ਨੂੰ ਸੈਡ ਅਤੇ ਭੰਗੜਾ ਦੋਹਾਂ ਹੀ ਰੰਗਾਂ 'ਚ ਮਿਕਸ ਕੀਤਾ ਗਿਆ ਹੈ, ਜੋ ਸੁਣਨ ਅਤੇ ਵੇਖਣ ਵਾਲਿਆਂ ਨੂੰ ਤਰੋ-ਤਾਜ਼ਗੀ ਭਰੀ ਸੰਗੀਤਕ ਸਿਰਜਣਾ ਦਾ ਵੀ ਅਹਿਸਾਸ ਕਰਵਾਏਗਾ। ਕੈਨੇਡਾ ਵਿਖੇ ਅੱਜਕੱਲ੍ਹ ਜਾਰੀ ਵਾਰਿਸ ਭਰਾਵਾਂ ਵੱਲੋਂ ਇੱਕ ਵਾਰ ਮੁੜ ਵਿੱਢੀ ਗਈ ਨਵੀਂ ਸ਼ੋਅ ਲੜੀ 'ਪੰਜਾਬੀ ਵਿਰਸਾ 2024' ਵੀ ਇਨੀਂ ਦਿਨੀਂ ਉਥੇ ਚਾਰੇ ਪਾਸੇ ਧੂੰਮਾਂ ਪਾ ਰਹੀ ਹੈ, ਜਿਸ ਸੰਬੰਧਤ ਹੋ ਰਹੇ ਲਾਈਵ ਕੰਸਰਟ ਨੂੰ ਹਰ ਕੈਨੇਡੀਅਨ ਹਿੱਸੇ 'ਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News