ਗਾਇਕ ਤਰਸੇਮ ਜੱਸੜ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਸਾਂਝੀ ਕੀਤੀ ਪਹਿਲੀ ਝਲਕ
Tuesday, Feb 21, 2023 - 05:17 PM (IST)

ਜਲੰਧਰ (ਬਿਊਰੋ) : ਗਾਇਕ ਤੇ ਅਦਾਕਾਰ ਤਰਸੇਮ ਜੱਸੜ ਜਿੰਨੇ ਵਧੀਆ ਗਾਇਕ ਹਨ, ਉਨ੍ਹਾਂ ਹੀ ਬੇਹਤਰੀਨ ਅਦਾਕਾਰ ਵੀ ਹਨ। ਤਰਸੇਮ ਜੱਸੜ ਨੇ ਆਪਣੇ ਕਰੀਅਰ 'ਚ ਪੰਜਾਬੀ ਸੰਗੀਤ ਇੰਡਸਟਰੀ ਨੂੰ ਕਈ ਹਿੱਟ ਗੀਤ ਤੇ ਫ਼ਿਲਮਾਂ ਦਿੱਤੀਆਂ ਹਨ। 'ਰੱਬ ਦਾ ਰੇਡੀਓ' ਨੂੰ ਤਰਸੇਮ ਜੱਸੜ ਦੇ ਕਰੀਅਰ ਦੀਆਂ ਬੈਸਟ ਫ਼ਿਲਮਾਂ 'ਚੋਂ ਇੱਕ ਮੰਨਿਆ ਜਾਂਦਾ ਹੈ। ਹੁਣ ਤਰਸੇਮ ਜੱਸੜ ਨੇ ਫੈਨਜ਼ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ 'ਰੱਬ ਦਾ ਰੇਡੀਓ 3' ਦਾ ਐਲਾਨ ਕਰ ਦਿੱਤਾ ਹੈ।
ਦੱਸ ਦਈਏ ਕਿ ਤਰਸੇਮ ਜੱਸੜ ਨੇ 'ਰੱਬ ਦਾ ਰੇਡੀਓ 3' ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ 'ਚ ਇੱਕ ਵਾਰ ਫਿਰ ਤੋਂ ਤਰਸੇਮ ਜੱਸੜ ਅਦਾਕਾਰਾ ਸਿੰਮੀ ਚਾਹਲ ਨਾਲ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਨੂੰ ਵੇਹਲੀ ਜਨਤਾ ਰਿਕਾਰਡਜ਼ ਤੇ ਓਮਜੀ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਦੀ ਰਿਲੀਜ਼ਿੰਗ ਡੇਟ ਦੀ ਗੱਲ ਕੀਤੀ ਜਾਏ ਤਾਂ ਫਿਲਹਾਲ ਫੈਨਜ਼ ਨੂੰ ਤਰਸੇਮ ਜੱਸੜ ਦੀ ਫ਼ਿਲਮ ਨੂੰ ਸਿਨੇਮਾ 'ਚ ਦੇਖਣ ਲਈ ਲੰਬਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਇਹ ਫ਼ਿਲਮ 29 ਮਾਰਚ 2024 ਨੂੰ ਰਿਲੀਜ਼ ਹੋ ਰਹੀ ਹੈ।
ਦੱਸਣਯੋਗ ਹੈ ਕਿ ਤਰਸੇਮ ਜੱਸੜ ਹਾਲ ਹੀ 'ਚ ਜੈਜ਼ੀ ਬੀ ਨਾਲ ਬੋਰਨ ਰੈੱਡੀ ਐਲਬਮ ਦੇ ਗੀਤ 'ਚ ਨਜ਼ਰ ਆਏ ਸਨ। ਦੋਵਾਂ ਦੇ ਇਸ ਗੀਤ ਨੂੰ ਫੈਨਜ਼ ਵਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ। ਤਰਸੇਮ ਜੱਸੜ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਸਾਲ ਨੀਰੂ ਬਾਜਵਾ ਨਾਲ ਫ਼ਿਲਮ 'ਮਾਂ ਦਾ ਲਾਡਲਾ ਵਿਗੜ ਗਿਆ' 'ਚ ਨਜ਼ਰ ਆਏ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।