ਆਰ ਨੇਤ ਅਤੇ ਲਾਭ ਹੀਰਾ ਦੀ ਮੁੜ ਬਣੀ ਜੋੜੀ, ਇਸ ਪ੍ਰੋਜੈਕਟ ''ਚ ਦਿਸਣਗੇ ਇਕੱਠੇ

Wednesday, Aug 21, 2024 - 02:40 PM (IST)

ਆਰ ਨੇਤ ਅਤੇ ਲਾਭ ਹੀਰਾ ਦੀ ਮੁੜ ਬਣੀ ਜੋੜੀ, ਇਸ ਪ੍ਰੋਜੈਕਟ ''ਚ ਦਿਸਣਗੇ ਇਕੱਠੇ

ਜਲੰਧਰ (ਬਿਊਰੋ) : ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਡਿਊਟੀ' ਨਾਲ ਸੰਗ਼ੀਤਕ ਖ਼ੇਤਰ 'ਚ ਧਮਾਲ ਮਚਾ ਚੁੱਕੇ ਗਾਇਕ ਆਰ ਨੇਤ ਅਤੇ ਲਾਭ ਹੀਰਾ ਹੁਣ ਅਪਣਾ ਇੱਕ ਹੋਰ ਨਵਾਂ ਗਾਣਾ 'ਚੌਧਰ' ਲੈ ਕੇ ਸੰਗੀਤ ਪ੍ਰੇਮੀਆਂ ਸਨਮੁੱਖ ਹੋਣ ਜਾ ਰਹੇ ਹਨ। ਇਹ ਟ੍ਰੈਕ ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮਾਂ 'ਤੇ ਜਾਰੀ ਹੋਵੇਗਾ। ਆਰ ਨੇਤ ਮਿਊਜ਼ਿਕ ਅਤੇ ਆਰਚੇਤ ਸ਼ਰਮਾਂ ਵੱਲੋ ਪ੍ਰਸਤੁਤ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਮਿਕਸ ਸਿੰਘ ਵੱਲੋ ਤਿਆਰ ਕੀਤਾ ਗਿਆ ਹੈ, ਜਦਕਿ ਇਸ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲਾਂ ਅਤੇ ਕੰਪੋਜੀਸ਼ਨ ਆਰ ਨੇਤ ਵੱਲੋ ਕੀਤੀ ਗਈ ਹੈ।

ਸੰਗੀਤ ਪੇਸ਼ਕਰਤਾ ਵਿਰਵਿੰਦਰ ਸਿੰਘ ਕਾਕੂ ਵੱਲੋ ਸੰਯੋਜਿਤ ਕੀਤੇ ਗਏ ਅਤੇ ਸਤਕਰਨਵੀਰ ਸਿੰਘ ਖੋਸਾ ਦੀ ਸੁਚੱਜੀ ਰਹਿਨੁਮਾਈ ਹੇਠ ਵਜੂਦ 'ਚ ਲਿਆਂਦੇ ਗਏ ਇਸ ਸੰਗ਼ੀਤਕ ਪ੍ਰੋਜੋਕਟ ਦਾ ਮਿਊਜ਼ਿਕ ਵੀਡੀਓ ਬੇਹੱਦ ਪ੍ਰਭਾਵੀ ਰੂਪ 'ਚ ਸਾਹਮਣੇ ਲਿਆਂਦਾ ਜਾ ਰਿਹਾ ਹੈ। ਇਸ ਦਾ ਨਿਰਦੇਸ਼ਨ ਟ੍ਰਰਿਊ ਮੇਕਰਜ ਵੱਲੋ ਕੀਤਾ ਗਿਆ ਹੈ, ਜੋ ਸੰਗ਼ੀਤ ਦੀ ਦੁਨੀਆ 'ਚ ਵੱਡੇ ਅਤੇ ਸਫ਼ਲ ਨਾਮ ਵਜੋ ਜਾਣੇ ਜਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ

ਇਸ ਸੰਗ਼ੀਤਕ ਵੀਡੀਓ 'ਚ ਆਰ ਨੇਤ ਅਤੇ ਲਾਭ ਹੀਰਾ ਦੀ ਸ਼ਾਨਦਾਰ ਕੈਮਿਸਟਰੀ ਦਰਸ਼ਕਾਂ ਨੂੰ ਇੱਕ ਵਾਰ ਮੁੜ ਦੇਖਣ ਨੂੰ ਮਿਲੇਗੀ। ਸੰਗ਼ੀਤਕ ਗਲਿਆਰਿਆ 'ਚ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣ ਚੁੱਕਿਆ ਇਹ ਗਾਣਾ 26 ਅਗਸਤ ਨੂੰ ਵੱਡੇ ਪੱਧਰ 'ਤੇ ਜਾਰੀ ਕੀਤਾ ਜਾ ਰਿਹਾ ਹੈ, ਜਿਸ ਨੂੰ ਗਾਇਕ ਆਰ ਨੇਤ ਵੱਲੋ ਅਪਣੇ ਘਰੇਲੂ ਸੰਗ਼ੀਤਕ ਲੇਬਲ ਅਧੀਨ ਸੰਗ਼ੀਤਕ ਮਾਰਕੀਟ 'ਚ ਜਾਰੀ ਕੀਤਾ ਜਾਵੇਗਾ। ਸਾਲ 2019 'ਚ ਕਲੋਬਰੇਟ ਕੀਤੇ 'ਰੀਲਾ ਵਾਲਾ ਡੈਕ' ਸਮੇਤ '2 ਕੈਪਸੂਲ' ਜਿਹੇ ਕਈ ਸ਼ਾਨਦਾਰ ਗਾਣੇ ਸਾਹਮਣੇ ਲਿਆ ਚੁੱਕੇ ਆਰ ਨੇਤ ਅਤੇ ਲਾਭ ਹੀਰਾ ਅਪਣੇ ਇਸ ਨਵੇਂ ਗਾਣੇ ਨੂੰ ਲੈ ਕੇ ਵੀ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਇਸ ਟ੍ਰੈਕ ਦਾ ਸਰੋਤਿਆ ਅਤੇ ਦਰਸ਼ਕਾਂ ਵੱਲੋ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News