ਪਰਮੀਸ਼ ਵਰਮਾ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ''ਤੇ ਪਤਨੀ ਗੀਤ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

Wednesday, Oct 19, 2022 - 02:02 PM (IST)

ਪਰਮੀਸ਼ ਵਰਮਾ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ''ਤੇ ਪਤਨੀ ਗੀਤ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਜਲੰਧਰ (ਬਿਊਰੋ) : ਪੰਜਾਬੀ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਕੁਝ ਘੰਟੇ ਪਹਿਲਾਂ ਹੀ ਪਤਨੀ ਗੀਤ ਗਰੇਵਾਲ ਨਾਲ ਆਪਣੀਆਂ ਕੁਝ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਦੇ ਨਾਲ-ਨਾਲ ਫ਼ਿਲਮੀ ਕਲਾਕਾਰਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। 

PunjabKesari

ਪਹਿਲੀ ਵਰ੍ਹੇਗੰਢ 'ਤੇ ਸਾਂਝੀਆਂ ਕੀਤੀਆਂ ਇਹ ਤਸਵੀਰਾਂ
ਦੱਸ ਦੇਈਏ ਕਿ ਪਰਮੀਸ਼ ਵਰਮਾ ਨੇ ਇਹ ਤਸਵੀਰਾਂ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਦੇ ਖ਼ਾਸ ਮੌਕੇ 'ਤੇ ਸਾਂਝੀਆਂ ਕੀਤੀਆਂ ਹਨ।

PunjabKesari

ਪਰਮੀਸ਼ ਵਰਮਾ ਨੇ ਆਪਣੇ ਸ਼ਾਹੀ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, “ਹੈਪੀ ਐਨੀਵਰਸਰੀ ਬੇਬੀ, ਤੁਸੀਂ ਸ਼ਾਨਦਾਰ ਔਰਤ ਹੋ ਅਤੇ ਮੈਨੂੰ ਬਹੁਤ ਮਾਣ ਹੈ ਕਿ ਮੇਰੀ ਜ਼ਿੰਦਗੀ 'ਚ ਤੁਹਾਡਾ ਇੱਕ ਹੋਰ ਸੰਸਕਰਣ ਹੈ, ਉਸ ਨੂੰ ਘੱਟ ਨਹੀਂ ਸਿਖਾਓ। ਆਈ ਲਵ ਯੂ ♾ @geetgrewalverma।”

PunjabKesari

ਧੀ ਨਾਲ ਕਰ ਰਹੇ ਨੇ ਕੁਆਇਲੀ ਸਮਾਂ ਬਤੀਤ
ਇਨੀਂ ਦਿਨੀਂ ਪਰਮੀਸ਼ ਵਰਮਾ ਆਪਣੀ ਧੀ ਨਾਲ ਖ਼ਾਸ ਸਮਾਂ ਬਤੀਤ ਕਰ ਰਹੇ ਹਨ, ਜਿਸ ਦੀਆਂ ਤਸਵੀਰਾਂ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦੇ ਰਹਿੰਦੇ ਹਨ।

PunjabKesari
ਜੇਕਰ ਤਸਵੀਰਾਂ ਦੀ ਗੱਲ ਕਰਿਏ ਤਾਂ ਇਨ੍ਹਾਂ 'ਚ ਪਰਮੀਸ਼ ਵਰਮਾ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਲੱਗ ਰਹੇ। ਪਰਮੀਸ਼ ਦੀ ਸਿਲਵਰ ਟੋਨ ਵਾਲੀ ਚਿੱਟੀ ਸ਼ੇਰਵਾਨੀ 'ਚ ਸਭ ਕੁਝ ਸ਼ਾਹੀ ਦਿਖਾਈ ਦੇ ਰਿਹਾ ਹੈ। ਕਲਾਕਾਰ ਦੀਆਂ ਸ਼ਾਨਦਾਰ ਤਸਵੀਰਾਂ ਨੇ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

PunjabKesari

ਪਟਿਆਲਾ 'ਚ ਹੋਈ ਸੀ ਗ੍ਰੈਂਡ ਰਿਸੈਪਸ਼ਨ 
ਦੱਸ ਦਈਏ ਕਿ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਪਟਿਆਲਾ 'ਚ ਬਹੁਤ ਸ਼ਾਨਦਾਰ ਤਰੀਕੇ ਨਾਲ ਕੀਤੀ ਗਈ ਸੀ। ਇਸ ਦੀਆਂ ਕਾਫ਼ੀ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਸਨ। ਇਸ ਤੋਂ ਇਲਾਵਾ ਪਰਮੀਸ਼ ਵਰਮਾ ਦੇ ਭਰਾ ਸੁੱਖਨ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਵੀਡੀਓਜ਼ ਵੀ ਪੋਸਟ ਕੀਤੀਆਂ ਸਨ। 

PunjabKesari

ਜਸਟਿਨ ਟਰੂਡੋ ਲਿਬਰਲ ਪਾਰਟੀ ਨਾਲ ਜੁੜੀ ਗੀਤ ਗਰੇਵਾਲ
ਦੱਸ ਦਈਏ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦਾ ਵਿਆਹ ਕੈਨੇਡਾ 'ਚ ਬਹੁਤ ਹੀ ਧੂਮਧਾਮ ਨਾਲ ਹੋਇਆ ਸੀ। ਉਨ੍ਹਾਂ ਦੇ ਵਿਆਹ ਕੁਝ ਖ਼ਾਸ ਦੋਸਤ ਤੇ ਕਰੀਬੀ ਰਿਸ਼ਤੇਦਾਰ ਹੀ ਪਹੁੰਚੇ ਸਨ, ਜਿਨ੍ਹਾਂ 'ਚ ਰੌਸ਼ਨ ਪ੍ਰਿੰਸ, ਪ੍ਰਭ ਗਿੱਲ, ਅਖਿਲ ਅਤੇ ਸ਼ੈਰੀ ਮਾਨ ਸਣੇ ਕਈ ਪੰਜਾਬੀ ਕਲਾਕਾਰ ਨਜ਼ਰ ਆਏ ਸਨ। ਗੀਤ ਗਰੇਵਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਿਬਰਲ ਪਾਰਟੀ ਨਾਲ ਜੁੜੀ ਹੋਈ ਹੈ।
 PunjabKesari

ਵਰਕ ਫਰੰਟ ਦੀ ਗੱਲ ਕਰਿਏ ਤਾਂ ਪਰਮੀਸ਼ ਵਰਮਾ ਜਲਦ ਹੀ ਆਪਣੇ ਪ੍ਰੋਜੈਕਟ 'ਤਬਾਹ' 'ਚ ਨਜ਼ਰ ਆਉਣਗੇ। ਉਸ ਫ਼ਿਲਮ ਲਈ ਪਰਮੀਸ਼ ਵਰਮਾ ਨੇ ਆਪਣੇ ਸਰੀਰ 'ਤੇ ਖ਼ਾਸ ਮਿਹਨਤ ਕੀਤੀ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News