ਗਾਇਕ ਪੰਮੀ ਬਾਈ ਨੇ ਬਿਰਧ ਆਸ਼ਰਮ ''ਚ ਸੈਲੀਬ੍ਰੇਟ ਕੀਤਾ ਬਰਥਡੇ, ਵੀਡੀਓ ਸਾਂਝੀ ਕਰ ਭਾਰਤ ਲਈ ਆਖੀ ਇਹ ਗੱਲ

Thursday, Nov 10, 2022 - 09:36 AM (IST)

ਜਲੰਧਰ (ਬਿਊਰੋ) : ਪੰਜਾਬੀ ਗਾਇਕ ਪੰਮੀ ਬਾਈ ਬੀਤੇ ਦਿਨ ਯਾਨਿ 9 ਨਵੰਬਰ ਨੂੰ ਆਪਣਾ 57ਵਾਂ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਨੇ ਬਿਰਧ ਆਸ਼ਰਮ ਜਾ ਕੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ ਅਤੇ ਨਾਲ ਹੀ ਆਪਣੇ ਜਨਮਦਿਨ ਦਾ ਕੇਕ ਵੀ ਕੱਟਿਆ। ਪੰਮੀ ਬਾਈ ਨੇ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। 

PunjabKesari

ਦੱਸ ਦਈਏ ਕਿ ਪੰਮੀ ਬਾਈ ਬਿਰਧ ਅਸ਼ਰਮ ਸ਼ਾਮ ਦੇ ਸਮੇਂ ਪਹੁੰਚੇ ਸਨ। ਇਸ ਦੌਰਾਨ ਉਹ ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ ਮਿਲ ਕਾਫ਼ੀ ਭਾਵੁਕ ਹੋਏ। ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਬੇਸਹਾਰਾ ਬਜ਼ੁਰਗਾਂ ਦਾ ਆਸ਼ੀਰਵਾਦ ਲੈਣ ਲਈ ਇੱਥੇ ਆਏ ਹਨ। ਲੋਕ ਮਹਿੰਗੇ ਹੋਟਲਾਂ 'ਚ ਆਪਣਾ ਜਨਮਦਿਨ ਮਨਾਉਂਦੇ ਹਨ ਪਰ ਮੈਂ ਇਨ੍ਹਾਂ ਬਜ਼ੁਰਗਾਂ ਨਾਲ ਮਨਾਉਣ ਆਇਆ ਹਾਂ, ਕਿਉਂਕਿ ਮੈਂ ਸਮਾਜ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਭਾਰਤ 'ਚ ਵਿਦੇਸ਼ਾਂ ਦੀ ਤਰਜ਼ 'ਤੇ ਬਿਰਧ ਆਸ਼ਰਮ ਤਾਂ ਬਣ ਗਏ ਪਰ ਸਹੂਲਤਾਂ 'ਚ ਬਹੁਤ ਫਰਕ ਹੈ।

PunjabKesari

ਪੰਮੀ ਬਾਈ ਨੇ ਕਿਹਾ ਕਿ ਵਿਦੇਸ਼ਾਂ 'ਚ ਬਿਰਧ ਆਸ਼ਰਮ ਇਸ ਲਈ ਹਨ, ਕਿਉਂਕਿ ਉਨ੍ਹਾਂ ਦੇ ਦੇਸ਼ ਦਾ ਸਿਸਟਮ ਇਹੀ ਹੈ ਕਿ ਉਨ੍ਹਾਂ ਦੇ ਬੱਚੇ ਆਪਣੇ ਮਾਪਿਆਂ ਤੋਂ ਅਲੱਗ ਰਹਿੰਦੇ ਹਨ। ਇਸ ਲਈ ਬੁਢਾਪਾ ਕੱਟਣ ਵਿਦੇਸ਼ੀ ਬਜ਼ੁਰਗ ਬਿਰਧ ਆਸ਼ਰਮ ਜਾਂਦੇ ਹਨ ਪਰ ਭਾਰਤ ਦੇ ਬੱਚੇ ਆਪਣੇ ਮਾਪਿਆਂ ਨੂੰ ਬੇਸਹਾਰਾ ਵਾਂਗ ਰੁਲਣ ਲਈ ਬਿਰਧ ਆਸ਼ਰਮ ਛੱਡ ਜਾਂਦੇ ਹਨ।

PunjabKesari

ਮੇਰਾ ਮੰਨਣਾ ਹੈ ਕਿ ਸਾਡੇ ਦੇਸ਼ 'ਚ ਕੋਈ ਬਿਰਧ ਆਸ਼ਰਮ ਹੋਣਾ ਹੀ ਨਹੀਂ ਚਾਹੀਦਾ, ਕਿਉਂਕਿ ਜਿਹੜੇ ਮਾਪਿਆਂ ਨੇ ਸਾਨੂੰ ਜਨਮ ਦਿੱਤਾ ਅਤੇ ਪਾਲਿਆ ਉਨ੍ਹਾਂ ਲਈ ਬੱਚੇ ਜਿਨ੍ਹਾਂ ਕਰਨ ਉਹ ਘੱਟ ਹੈ।''

PunjabKesari

ਦੱਸਣਯੋਗ ਹੈ ਕਿ ਪੰਮੀ ਬਾਈ ਦਾ ਜਨਮ 9 ਨਵੰਬਰ 1965 ਨੂੰ ਸੰਗਰੂਰ ਦੇ ਪਿੰਡ ਜੱਖੇਪਾਲ ਵਿਖੇ ਹੋਇਆ। ਉਨ੍ਹਾਂ ਦਾ ਅਸਲੀ ਨਾਂ ਪਰਮਜੀਤ ਸਿੰਘ ਸਿੱਧੂ ਹੈ ਪਰ ਆਪਣੇ ਚਾਹੁਣ ਵਾਲਿਆਂ 'ਚ ਉਹ ਪੰਮੀ ਬਾਈ ਦੇ ਨਾਂ ਨਾਲ ਪ੍ਰਸਿੱਧ ਹਨ।

PunjabKesari

ਵਰਕਫਰੰਟ ਦੀ ਗੱਲ ਕਰੀਏ ਤਾਂ ਪੰਮੀ ਬਾਈ ਨੇ ਕੱਲ੍ਹ ਆਪਣੇ ਜਨਮਦਿਨ ਮੌਕੇ ਆਪਣਾ ਨਵਾਂ ਗੀਤ 'ਰੱਬ ਦੀ ਸਹੁੰ' ਰਿਲੀਜ਼ ਕੀਤਾ। ਇਸ ਗੀਤ ਨਾਲ ਪੰਮੀ ਬਾਈ ਨੇ ਇੰਡਸਟਰੀ 'ਚ ਲੰਬੇ ਸਮੇਂ ਬਾਅਦ ਮੁੜ ਵਾਪਸੀ ਕੀਤੀ ਹੈ। 


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਰਾਹੀਂ ਸ਼ੇਅਰ ਕਰੋ।


sunita

Content Editor

Related News