ਮਨਿੰਦਰ ਬੁੱਟਰ ਦੇ ਗੀਤ ''ਸਖੀਆਂ'' ਨੇ ਰਚਿਆ ਇਤਿਹਾਸ, ਲੱਗਾ ਵਧਾਈਆਂ ਦਾ ਤਾਂਤਾ

Thursday, Aug 19, 2021 - 04:43 PM (IST)

ਮਨਿੰਦਰ ਬੁੱਟਰ ਦੇ ਗੀਤ ''ਸਖੀਆਂ'' ਨੇ ਰਚਿਆ ਇਤਿਹਾਸ, ਲੱਗਾ ਵਧਾਈਆਂ ਦਾ ਤਾਂਤਾ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਮਨਿੰਦਰ ਬੁੱਟਰ, ਜਿਨ੍ਹਾਂ ਨੇ 'ਸਖੀਆਂ' ਗੀਤ ਨਾਲ ਪੰਜਾਬੀ ਮਿਊਜ਼ਿਕ 'ਚ ਕਮਬੈਕ ਕੀਤਾ ਸੀ। ਇਹ ਗੀਤ ਉਨ੍ਹਾਂ ਦੀ ਜ਼ਿੰਦਗੀ ਅਜਿਹਾ ਮੋੜ ਲੈ ਕੇ ਆਇਆ, ਜਿਸ ਨੇ ਉਨ੍ਹਾਂ ਨੂੰ ਵੱਖਰੇ ਹੀ ਮੁਕਾਮ 'ਤੇ ਪਹੁੰਚਾ ਦਿੱਤਾ ਅਤੇ ਦੁਨੀਆਂ ਭਰ 'ਚ ਪਛਾਣ ਦਿਵਾਈ ਹੈ। ਇਸ ਗੀਤ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਸੁਪਰ ਹਿੱਟ ਗੀਤ ਦਿੱਤੇ। ਇੱਕ ਵਾਰ ਫਿਰ ਇਸ ਗੀਤ ਨੇ ਮਨਿੰਦਰ ਬੁੱਟਰ ਨੂੰ ਜਸ਼ਨ ਦਾ ਮਨਾਉਂਣ ਦਾ ਮੌਕਾ ਦਿੱਤਾ ਹੈ। ਜੀ ਹਾਂ ਇਸ ਗੀਤ ਨੂੰ 500 ਮਿਲੀਅਨ ਤੋਂ ਵੱਧ ਵਿਊਜ਼ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ।

PunjabKesari

ਇਹ ਜਾਣਕਾਰੀ ਖੁਦ ਮਨਿੰਦਰ ਬੁੱਟਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ, ''Sakhiyaan 500 Million !💫. ਵਾਹਿਗੁਰੂ ਜੀ 🙏।'' ਇਸ ਪੋਸਟ 'ਤੇ ਕਲਾਕਾਰ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਮਨਿੰਦਰ ਬੁੱਟਰ ਨੂੰ ਵਧਾਈਆਂ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Maninder Buttar (ਮੰਨੂ) (@maninderbuttar)

ਜੇ ਗੱਲ ਕਰੀਏ 'ਸਖੀਆਂ' ਗੀਤ ਦੀ ਤਾਂ ਉਸ ਦੇ ਬੋਲ ਬੱਬੂ ਨੇ ਲਿਖੇ ਸਨ ਤੇ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਸੀ। ਗਾਣੇ ਦੇ ਮਿਊਜ਼ਿਕ ਵੀਡੀਓ 'ਚ ਅਦਾਕਾਰੀ ਖੁਦ ਮਨਿੰਦਰ ਬੁੱਟਰ ਤੇ ਅਦਾਕਾਰਾ ਨੇਹਾ ਮਲਿਕ ਕਰਦੇ ਨਜ਼ਰ ਆਏ ਸਨ। ਇੰਨੀਂ ਦਿਨੀਂ ਇਹ ਗੀਤ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ (akshay-kumar) ਦੀ ਅੱਜ ਰਿਲੀਜ਼ ਹੋਈ ਫ਼ਿਲਮ 'ਬੈੱਲਬੌਟਮ' 'ਚ ਵੀ ਸੁਣਨ ਨੂੰ ਮਿਲ ਰਿਹਾ ਹੈ। 'ਸਖੀਆਂ 2.0' ਨੂੰ ਅਕਸ਼ੇ ਕੁਮਾਰ ਤੇ ਵਾਨੀ ਕਪੂਰ ਉੱਪਰ ਫਿਲਮਾਇਆ ਗਿਆ ਹੈ।

 


author

sunita

Content Editor

Related News