ਉੱਚੀ ਹੀਲ ਕਰਵਾਉਣ ਲੱਗੀ ਸੀ ਕੌਰ ਬੀ ਨੁਕਸਾਨ, ਡਿੱਗਣੋ ਬਚੀ (ਵੀਡੀਓ)

Saturday, Jan 11, 2025 - 07:07 PM (IST)

ਉੱਚੀ ਹੀਲ ਕਰਵਾਉਣ ਲੱਗੀ ਸੀ ਕੌਰ ਬੀ ਨੁਕਸਾਨ, ਡਿੱਗਣੋ ਬਚੀ (ਵੀਡੀਓ)

ਐਂਟਰਟੇਨਮੈਂਟ ਡੈਸਕ- ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਗਾਇਕਾ ਕੌਰ ਬੀ ਆਪਣੇ ਪ੍ਰਸ਼ੰਸਕਾਂ ਲਈ ਨਵੇਂ-ਨਵੇਂ ਗੀਤਾਂ ਦੀ ਸੌਗਾਤ ਲੈ ਕੇ ਆਉਂਦੀ ਰਹਿੰਦੀ ਹੈ। ਗਾਇਕਾ ਦੇ ਗੀਤਾਂ ਨੂੰ ਪ੍ਰਸ਼ੰਸਕ ਖੂਬ ਪਸੰਦ ਅਤੇ ਪਿਆਰ ਕਰਦੇ ਹਨ। ਕੌਰ ਬੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਨਾਲ ਆਪਣੀਆਂ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਗਾਇਕਾ ਵਲੋਂ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਗਈ ਸੀ। ਜਿਸ ਵਿੱਚ ਗਾਇਕਾ ਨੀਲੇ ਰੰਗ ਦੇ ਸੂਟ ਅਤੇ ਪਰਾਂਦੇ ਵਿੱਚ ਕਾਫੀ ਖੂਬਸੂਰਤ ਲੱਗ ਰਹੀ ਹੈ। ਗਾਇਕਾ ਨੇ ਸੂਟ ਦੇ ਨਾਲ ਉੱਚੀ ਹੀਲ ਕੈਰੀ ਕੀਤੀ ਹੋਈ ਹੈ। ਇਸ ਦੌਰਾਨ ਜਦੋਂ ਗਾਇਕਾ ਪੌੜੀਆਂ ਤੋਂ ਹੇਠਾਂ ਉੱਤਰਦੀ ਹੈ ਤਾਂ ਅਚਾਨਕ ਉਸਦੀ ਹੀਲ ਚੁੰਨੀ ਵਿੱਚ ਫਸ ਜਾਂਦੀ ਹੈ ਪਰ ਕੌਰ ਬੀ ਉਸਨੂੰ ਸੰਭਾਲ ਲੈਂਦੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਹੈ, 'ਇਸ ਵਾਰ ਬਚ ਗਈ।'


ਕੌਰ ਬੀ ਦੇ ਕਰੀਅਰ ਦੀ ਗੱਲ ਕਰੀਏ ਤਾਂ ਗਾਇਕਾ ਨੇ ਸਾਲ 2013 ਵਿੱਚ ਪੰਜਾਬੀ ਫਿਲਮ 'ਡੈਡੀ ਕੂਲ ਮੁੰਡੇ ਫੂਲ' ਨਾਲ ਮਿਊਜ਼ਿਕ ਦੀ ਦੁਨੀਆ ਵਿੱਚ ਪੈ ਰੱਖਿਆ। ਇਸ ਤੋਂ ਬਾਅਦ ਗਾਇਕਾ ਦਾ ਗੀਤ 'ਪੀਜ਼ਾ ਹੱਟ' ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਬਣ ਗਿਆ। ਇਸ ਤੋਂ ਬਾਅਦ 'ਪਰਾਂਦਾ', 'ਕੰਨੀਆਂ', 'ਅੱਲਾ ਹੋ', 'ਮਿਸ ਯੂ' ਆਦਿ ਗੀਤਾਂ ਨਾਲ ਗਾਇਕਾ ਦੀ ਪ੍ਰਸਿੱਧੀ ਬੁਲੰਦੀਆਂ 'ਤੇ ਪਹੁੰਚ ਗਈ। ਹਾਲ ਹੀ ਵਿੱਚ ਗਾਇਕਾ ਦਾ 'ਪਰਾਂਦੇ ਵਾਲੀ' ਗੀਤ ਰਿਲੀਜ਼ ਹੋਇਆ ਹੈ। ਗਾਇਕਾ ਨੂੰ ਇੰਸਟਾਗ੍ਰਾਮ ਉਤੇ ਕਈ ਮਿਲੀਅਨ ਫੋਲੋ ਕਰਦੇ ਹਨ।


author

Aarti dhillon

Content Editor

Related News