ਗਾਇਕ ਕਰਨ ਔਜਲਾ 1 ਗੀਤ ਤੋਂ ਕਮਾਉਂਦੇ ਇੰਨੇ ਲੱਖ ਰੁਪਏ! ਕਰੋੜਾਂ ''ਚ ਹੈ ਸਾਲ ਦੀ ਕਮਾਈ
Thursday, Aug 08, 2024 - 12:50 PM (IST)

ਜਲੰਧਰ (ਬਿਊਰੋ) : ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਦੇ ਘੁਰਾਲਾ ਦੇ ਰਹਿਣ ਵਾਲੇ ਜਸਕਰਨ ਸਿੰਘ ਔਜਲਾ ਯਾਨੀ ਕਿ ਕਰਨ ਔਜਲਾ ਨੂੰ ਕੌਣ ਨਹੀਂ ਜਾਣਦਾ। ਗਾਇਕ ਇਸ ਸਮੇਂ ਸਫ਼ਲਤਾ ਦੇ ਸਿਖਰਾਂ ਦਾ ਆਨੰਦ ਮਾਣ ਰਹੇ ਹਨ। ਗਾਇਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਗੀਤਕਾਰ ਵਜੋਂ ਕੀਤੀ ਸੀ, ਪਰ ਅੱਜ ਔਜਲਾ ਇੱਕ ਗਾਇਕ ਵਜੋਂ ਸਥਾਪਿਤ ਹੋ ਚੁੱਕੇ ਹਨ।
ਕਰਨ ਔਜਲਾ ਦਾ ਕਰੀਅਰ
ਗਾਇਕ 2016 'ਚ ਆਪਣੇ ਕਈ ਗੀਤਾਂ ਜਿਵੇਂ 'ਪ੍ਰਾਪਰਟੀ ਆਫ਼ ਪੰਜਾਬ', 'ਯਾਰੀਆਂ', 'ਫਿੱਕ' ਅਤੇ 'ਲਫਾਫੇ' ਵਰਗੇ ਗੀਤਾਂ ਦੇ ਵਾਇਰਲ ਹੋਣ ਨਾਲ ਸੁਰਖ਼ੀਆਂ 'ਚ ਆਏ। ਸਤੰਬਰ 2021 'ਚ ਕਰਨ ਔਜਲਾ ਭਾਰਤ ਦੇ ਸਭ ਤੋਂ ਵੱਡੇ ਡਿਜੀਟਲ ਕਲਾਕਾਰ ਬਣ ਗਏ। ਹਾਲ ਫਿਲਹਾਲ 'ਚ ਗਾਇਕ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਹੈ ਅਤੇ ਵਿੱਕੀ ਕੌਸ਼ਲ ਦੀ ਫ਼ਿਲਮ 'ਬੈਡ ਨਿਊਜ਼' ਨੂੰ ਗੀਤ 'ਤੌਬਾ-ਤੌਬਾ' ਦਿੱਤਾ ਹੈ। ਗੀਤ ਪਲਾਂ 'ਚ ਹੀ ਹਿੱਟ ਹੋ ਗਿਆ। ਹੁਣ ਗਾਇਕ ਆਪਣੇ ਭਾਰਤੀ ਲਾਈਵ ਕੰਸਰਟ ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੇ ਹਨ, ਜੋ ਕਿ ਦਸੰਬਰ ਮਹੀਨੇ 'ਚ ਹੋਣ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ
ਕਿੰਨੀ ਹੈ ਗਾਇਕ ਦੀ ਜਾਇਦਾਦ
ਕਰਨ ਔਜਲਾ ਦੀ ਕਮਾਈ ਦਾ ਸਰੋਤ ਕੇਵਲ ਗੀਤ ਨਹੀਂ ਹਨ, ਇਸ ਤੋਂ ਇਲਾਵਾ ਬ੍ਰਾਂਡ ਐਂਡੋਰਸਮੈਂਟ, ਸ਼ੋਸ਼ਲ ਮੀਡੀਆ, ਉਸ ਦੀ ਰਿਕਾਰਡ ਕੰਪਨੀ ਆਦਿ ਤੋਂ ਉਹ ਪੈਸਾ ਕਮਾਉਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਕਰਨ ਔਜਲਾ ਦੀ ਕੁੱਲ ਜਾਇਦਾਦ 108 ਕਰੋੜ ਹੈ। ਗਾਇਕ ਹਰ ਮਹੀਨੇ 15 ਲੱਖ ਤੱਕ ਕਮਾਈ ਕਰਦੇ ਹਨ। ਇਸ ਤੋਂ ਇਲਾਵਾ ਗਾਇਕ ਇੱਕ ਗੀਤ ਲਈ 7-8 ਲੱਖ ਰੁਪਏ ਲੈਂਦੇ ਹਨ। ਜੇਕਰ ਸਾਲਾਨਾ ਕਮਾਈ ਦੀ ਗੱਲ ਕਰੀਏ ਤਾਂ ਗਾਇਕ ਇੱਕ ਸਾਲ 'ਚ 8 ਕਰੋੜ ਰੁਪਏ ਕਮਾ ਲੈਂਦੇ ਹਨ।
ਇਹ ਖ਼ਬਰ ਵੀ ਪੜ੍ਹੋ - ਸਾਰਾ ਗੁਰਪਾਲ ਦੀ ਇਸ ਹਰਕਤ ਨੂੰ ਵੇਖ ਲੋਕਾਂ ਸ਼ਰੇਆਮ ਕੱਢੀਆਂ ਗਾਲਾਂ, ਕਿਹਾ- ਇਹਦੀ ਜਾਂਚ ਕਰਵਾਓ...
ਸਭ ਤੋਂ ਵੱਧ ਕਮਾਈ ਕਰਨ ਵਾਲੇ ਗਾਇਕਾਂ 'ਚ ਸ਼ੁਮਾਰ
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ, ਯੋ ਯੋ ਹਨੀ ਸਿੰਘ, ਗੁਰਦਾਸ ਮਾਨ ਅਤੇ ਸ਼ੈਰੀ ਮਾਨ ਵਾਂਗ ਕਰਨ ਔਜਲਾ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਗਾਇਕਾਂ 'ਚ ਸ਼ਾਮਲ ਹਨ। ਗਾਇਕ ਦੀ ਇਸ ਸਮੇਂ ਰਿਹਾਇਸ਼ ਬ੍ਰਿਟਿਸ਼ ਕੋਲੰਬੀਆ ਯਾਨੀਕਿ ਕੈਨੇਡਾ 'ਚ ਸਥਿਤ ਹੈ। ਗਾਇਕ ਨੂੰ ਮਹਿੰਗੀਆਂ ਕਾਰਾਂ ਰੱਖਣ ਵੀ ਕਾਫੀ ਸ਼ੌਂਕ ਹੈ। ਇਸ ਤੋਂ ਇਲਾਵਾ ਗਾਇਕ ਕੋਲ ਇੱਕ ਨਿੱਜੀ ਜਹਾਜ਼ ਵੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।