ਸਿਰ ''ਤੇ ਦਸਤਾਰ ਸਜਾਉਂਦੇ ਦਿਸੇ ਗਾਇਕ ਕਰਨ ਔਜਲਾ, ਵੇਖ ਲੋਕਾਂ ਦੇ ਚਿਹਰੇ ''ਤੇ ਵੀ ਆਇਆ ਨੂਰ
Tuesday, Jan 03, 2023 - 04:06 PM (IST)
ਜਲੰਧਰ (ਬਿਊਰੋ) : ਗਾਇਕ ਕਰਨ ਔਜਲਾ ਪੰਜਾਬੀ ਸੰਗੀਤ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਇੱਕ ਹਨ। ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਇੰਡਸਟਰੀ 'ਚ ਖ਼ੂਬ ਨਾਂ ਕਮਾਇਆ ਹੈ। ਕਰਨ ਔਜਲਾ ਨੇ ਗਾਇਕੀ ਕਰੀਅਰ ਦੌਰਾਨ ਕਈ ਬੇਸ਼ੁਮਾਰ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ 'ਚ ਪਾਏ ਹਨ।
ਕਰਨ ਔਜਲਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣਾ ਨਵਾਂ ਲੁੱਕ ਫੈਨਜ਼ ਨਾਲ ਸਾਂਝਾ ਕੀਤਾ ਹੈ। ਇਸ ਨਵੇਂ ਲੁੱਕ 'ਚ ਕਰਨ ਔਜਲਾ ਸਿਰ 'ਤੇ ਦਸਤਾਰ ਸਜਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਨਵਾਂ ਲੁੱਕ ਫੈਨਜ਼ ਦਾ ਦਿਲ ਜਿੱਤ ਰਿਹਾ ਹੈ।
ਦੱਸ ਦਈਏ ਕਿ ਕਰਨ ਔਜਲਾ ਨੂੰ ਪਹਿਲੀ ਵਾਰ ਦਸਤਾਰ ਲੁੱਕ 'ਚ ਦੇਖਿਆ ਗਿਆ ਹੈ। ਇਸ ਕਰਕੇ ਉਸ ਨੂੰ ਇਹ ਲੁੱਕ ਕਾਫ਼ੀ ਸੂਟ ਕਰ ਰਿਹਾ ਹੈ। ਇਸ ਦੇ ਨਾਲ ਨਾਲ ਗਾਇਕ ਅਕਸਰ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈਕੇ ਚਰਚਾ 'ਚ ਰਹਿੰਦਾ ਹੈ।
ਜੇਕਰ ਕਰਨ ਔਜਲਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਹਾਲ ਹੀ 'ਚ ਬਾਦਸ਼ਾਹ ਨਾਲ ਗੀਤ ਰਿਲੀਜ਼ ਹੋਇਆ ਹੈ।
ਕਰਨ ਔਜਲਾ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਅਗਲੇ ਮਹੀਨੇ 3 ਫਰਵਰੀ ਨੂੰ ਲੰਬੇ ਸਮੇਂ ਦੀ ਗਰਲ ਫਰੈਂਡ ਪਲਕ ਨਾਲ ਵਿਆਹ ਹੋਣ ਜਾ ਰਿਹਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।