ਆਟੋ ਚਾਲਕ ਤੋਂ ਇੰਝ ਬਣਿਆ ਗਾਇਕ ਕਾਕਾ, ਗਰੀਬੀ ''ਚ ਬੀਤਿਆ ਬਚਪਨ, ਅੱਜ ਕਰੋੜਾਂ ਦਾ ਮਾਲਕ

Saturday, Sep 10, 2022 - 05:04 PM (IST)

ਆਟੋ ਚਾਲਕ ਤੋਂ ਇੰਝ ਬਣਿਆ ਗਾਇਕ ਕਾਕਾ, ਗਰੀਬੀ ''ਚ ਬੀਤਿਆ ਬਚਪਨ, ਅੱਜ ਕਰੋੜਾਂ ਦਾ ਮਾਲਕ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਕਾਕਾ ਉਨ੍ਹਾਂ ਕਲਾਕਾਰਾਂ 'ਚੋਂ ਹੈ, ਜਿਨ੍ਹਾਂ ਨੇ ਆਪਣੇ ਦਮ 'ਤੇ ਸੰਗੀਤ ਜਗਤ 'ਚ ਖ਼ਾਸ ਪਛਾਣ ਬਣਾਈ ਹੈ। ਗਾਇਕ ਕਾਕਾ ਨੇ ਆਪਣੀ ਮਿਹਨਤ ਨਾਲ ਬਹੁਤ ਥੋੜ੍ਹੇ ਸਮੇਂ 'ਚ ਹੀ ਪ੍ਰਸਿੱਧੀ ਹਾਸਲ ਕੀਤੀ ਹੈ। ਉਨ੍ਹਾਂ ਦਾ ਗਾਇਕੀ ਦਾ ਸਫ਼ਰ ਸਾਲ 2019 'ਚ ਸ਼ੁਰੂ ਹੋਇਆ ਸੀ। ਥੋੜ੍ਹੇ ਸਮੇਂ 'ਚ ਹੀ ਕਾਕਾ ਨੂੰ ਨਾਮ ਅਤੇ ਸ਼ੋਹਰਤ ਹਾਸਲ ਹੋ ਗਈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਾਕਾ ਦੀ ਜ਼ਿੰਦਗੀ ਦੀ ਕਹਾਣੀ ਬਾਰੇ। 

PunjabKesari

ਬਚਪਨ ਤੋਂ ਵੇਖੀ ਤੰਗੀ
ਕਾਕਾ ਦਾ ਜਨਮ 17 ਜਨਵਰੀ 1993 ਨੂੰ ਪਟਿਆਲਾ ਦੇ ਪਿੰਡ ਚੰਦੂਮਾਜਰਾ ਵਿਖੇ ਹੋਇਆ ਸੀ। ਬਚਪਨ ਤੋਂ ਹੀ ਕਾਕਾ ਨੇ ਘਰ 'ਚ ਪੈਸਿਆਂ ਦੀ ਤੰਗੀ ਦੇਖੀ ਸੀ। ਉਨ੍ਹਾਂ ਦੇ ਪਿਤਾ ਰਾਜਮਿਸਤਰੀ ਦਾ ਕੰਮ ਕਰਦੇ ਸੀ। ਰਵਿੰਦਰ ਸਿੰਘ ਯਾਨੀਕਿ ਕਾਕਾ ਖ਼ੁਦ ਆਟੋ ਚਲਾਉਂਦੇ ਸੀ। ਇਸ ਤਰ੍ਹਾਂ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। 

PunjabKesari

ਇੰਝ ਬਣੇ ਰਾਤੋ-ਰਾਤ ਸਟਾਰ
ਇਸ ਦੇ ਨਾਲ-ਨਾਲ ਕਾਕਾ ਨੂੰ ਗਾਇਕੀ ਦਾ ਕਾਫ਼ੀ ਸ਼ੌਕ ਸੀ। ਉਨ੍ਹਾਂ ਦਾ ਪਹਿਲਾ ਗੀਤ 'ਸੂਰਮਾ' ਸਾਲ 2019 'ਚ ਰਿਲੀਜ਼ ਹੋਇਆ। ਪਹਿਲੇ ਹੀ ਗੀਤ ਨੇ ਕਾਕਾ ਨੂੰ ਸਟਾਰ ਬਣਾਇਆ। ਇਸ ਗੀਤ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਇਸ ਤੋਂ ਬਾਅਦ ਕਾਕਾ ਦੇ 'ਲਿਬਾਸ', 'ਤੀਜੀ ਸੀਟ', 'ਕੈਨੇਡਾ ਗੇੜੀ', 'ਇਗਨੋਰ' ਤੇ 'ਟੈਂਪਰੇਰੀ ਪਿਆਰ' ਵਰਗੇ ਗੀਤ ਰਿਲੀਜ਼ ਹੋਏ। ਇਨ੍ਹਾਂ ਗਾਣਿਆਂ ਨੇ ਕਾਕਾ ਨੂੰ ਪੰਜਾਬੀ ਇੰਡਸਟਰੀ 'ਚ ਦਿੱਗਜ ਗਾਇਕ ਵਜੋਂ ਸਥਾਪਤ ਕੀਤਾ। 

PunjabKesari

ਕਰੋੜਾਂ ਦਾ ਹੈ ਮਾਲਕ
ਸਾਲ 2022 ਦੀ ਇੱਕ ਰਿਪੋਰਟ ਮੁਤਾਬਕ, ਗਾਇਕ ਕਾਕਾ ਦੀ ਕੁੱਲ ਜਾਇਦਾਦ 2 ਮਿਲੀਅਨ ਡਾਲਰ (ਅਮਰੀਕੀ) ਯਾਨੀਕਿ 15 ਕਰੋੜ ਰੁਪਏ ਹੈ। ਇਹ ਮੁਕਾਮ ਉਨ੍ਹਾਂ ਨੇ ਸਿਰਫ਼ 3 ਸਾਲਾਂ 'ਚ ਹਾਸਲ ਕੀਤਾ ਹੈ। 

PunjabKesari

ਰੰਗ ਸਾਂਵਲੇ ਕਾਰਨ ਮਿਲਿਆ ਧੋਖਾ
ਗਾਇਕ ਕਾਕਾ ਕਹਿੰਦੇ ਹਨ ਕਿ ਉਨ੍ਹਾਂ ਦਾ ਰੰਗ ਸਾਂਵਲਾ ਹੈ। ਇਸ ਕਰਕੇ ਕੁੜੀਆਂ ਨੂੰ ਉਨ੍ਹਾਂ ਤੋਂ ਦਿੱਕਤ ਹੈ। ਇਸ ਦੇ ਨਾਲ ਹੀ ਸਿਰਫ਼ ਰੰਗ ਕਰਕੇ ਹੀ ਕਾਕਾ ਨੂੰ ਪਿਆਰ 'ਚ ਧੋਖਾ ਮਿਲਿਆ। ਇਸ ਤੋਂ ਬਾਅਦ ਤੋਂ ਹੀ ਕਾਕਾ ਕੁੜੀਆਂ 'ਤੇ ਵਿਸ਼ਵਾਸ ਨਹੀਂ ਕਰਦੇ। ਇਸ ਦਾ ਪਤਾ ਕਾਕਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਲੱਗਦਾ ਹੈ। 

PunjabKesari

ਰੋਜ਼ਾਨਾ ਜਾਂਦੈ ਜਿੰਮ
ਗਾਇਕ ਕਾਕਾ ਫ਼ਿਟਨੈੱਸ ਫ਼ਰੀਕ ਹਨ। ਉਹ ਇੱਕ ਦਿਨ ਵੀ ਜਿੰਮ ਜਾਏ ਬਗ਼ੈਰ ਨਹੀਂ ਰਹਿ ਸਕਦਾ। ਇਸ ਦੇ ਨਾਲ-ਨਾਲ ਉਹ ਸ਼ਾਕਾਹਾਰੀ ਖੁਰਾਕ ਖਾਣਾ ਪਸੰਦ ਕਰਦੇ ਹਨ। ਯਾਨੀਕਿ ਕਾਕਾ ਮਾਂਸ ਮੱਛੀ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ ਪਰ ਕਾਕਾ ਸ਼ਰਾਬ ਅਤੇ ਸਿਗਰਟ ਦਾ ਸੇਵਨ ਜ਼ਰੂਰ ਕਰਦੇ ਹਨ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News