ਲਾਈਵ ਸ਼ੋਅ ਦੌਰਾਨ ਜੈਜ਼ੀ ਬੀ ਦੇ ਬੋਲ, ਪੁੱਤਰ ਭਾਵੇਂ 4-5 ਹੀ ਹੋਣ ਪਰ ਮਾਪਿਆਂ ਦੀ ਸੇਵਾ ਤਾਂ ਧੀਆਂ ਹੀ ਕਰਦੀਆਂ ਨੇ
Monday, Feb 20, 2023 - 06:23 PM (IST)

ਜਲੰਧਰ (ਬਿਊਰੋ) : ਪੰਜਾਬੀ ਗਾਇਕ ਜੈਜ਼ੀ ਬੀ ਦੀ ਇੱਕ ਸੋਸ਼ਲ ਮੀਡੀਆ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਸਟੇਜ ਸ਼ੋਅ 'ਤੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸਟੇਜ 'ਤੇ ਇੱਕ ਨੰਨ੍ਹੀ ਬੱਚੀ ਨੂੰ ਜੈਜ਼ੀ ਬੀ ਨੇ ਗੋਦੀ ਚੁੱਕਿਆ ਹੋਇਆ ਹੈ। ਇਸ ਦੌਰਾਨ ਉਹ ਆਪਣੇ ਫੈਨਜ਼ ਨੂੰ ਕਹਿੰਦੇ ਹਨ ਕਿ 'ਪੁੱਤਰ ਭਾਵੇਂ 4-5 ਹੀ ਹੋਣ ਪਰ ਮਾਪਿਆਂ ਦੀ ਸੇਵਾ ਤਾਂ ਧੀਆਂ ਹੀ ਕਰਦੀਆਂ ਹਨ। ਮੁੰਡੇ ਤਾਂ ਬਾਹਰ ਹੀ ਤੁਰੇ ਫਿਰਦੇ ਨੇ, ਧੀਆਂ ਹੀ ਮਾਪਿਆਂ ਨਾਲ ਹੁੰਦੀਆਂ ਹਨ।' ਇਸ ਦੌਰਾਨ ਉਨ੍ਹਾਂ ਨੇ ਸਟੇਜ 'ਤੇ 'ਹੋਇਆ ਕੀ ਜੇ ਧੀ ਜੰਮ ਪਈ' ਗੀਤ ਵੀ ਗਾਇਆ। ਜੈਜ਼ੀ ਬੀ ਦੀ ਇਸ ਵੀਡੀਓ ਨੇ ਸਭ ਦਾ ਦਿਲ ਜਿੱਤ ਲਿਆ ਹੈ।
ਦੱਸ ਦਈਏ ਕਿ ਹਾਲ ਹੀ 'ਚ ਜੈਜ਼ੀ ਬੀ ਨੇ ਇੰਡਸਟਰੀ 'ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਇਸ ਮੌਕੇ ਉਨ੍ਹਾਂ ਨੇ ਇੰਡਸਟਰੀ 'ਚ 30 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਆਪਣੀ ਐਲਬਮ 'ਬੋਰਨ ਰੈੱਡੀ' ਵੀ ਕੱਢੀ ਹੈ, ਜਿਸ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ ਜੈਜ਼ੀ ਬੀ ਪੰਜਾਬੀ ਇੰਡਸਟਰੀ ਦੇ ਸਟਾਰ ਗਾਇਕ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਜੈਜ਼ੀ ਬੀ ਨੇ ਸਾਲ 1993 'ਚ 'ਘੁੱਗੀਆਂ ਦਾ ਜੋੜਾ' ਐਲਬਮ ਨਾਲ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।