ਜੈਸਮੀਨ ਸੈਂਡਲਾਸ ਨੇ ਕਿਹਾ- ਬਦਨਾਮ ਹੋਣ ਤੋਂ ਲੱਗਦੈ ਡਰ, ਕਿੱਧਰੇ ਕੋਈ ਮੇਰਾ ਆਪਣਾ ਰੁੱਸ ਨਾ ਜਾਵੇ

03/18/2023 12:15:40 PM

ਜਲੰਧਰ (ਬਿਊਰੋ) : ਪੰਜਾਬੀ ਸੰਗੀਤ ਜਗਤ 'ਚ ਗੁਲਾਬੀ ਕੁਈਨ ਦੇ ਨਾਂ ਨਾਲ ਮਸ਼ਹੂਰ ਹੋਈ ਗਾਇਕਾ ਜੈਸਮੀਨ ਸੈਂਡਲਾਸ ਇੰਨੀਂ ਦਿਨੀਂ ਖ਼ੂਬ ਸੁਰਖੀਆਂ ਬਟੋਰ ਰਹੀ ਹੈ। ਜੈਸਮੀਨ ਕਈ ਹਿੱਟ ਗੀਤਾਂ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ। ਇਸ ਦੌਰਾਨ ਉਸ ਨੇ ਆਪਣੀ ਜ਼ਿੰਦਗੀ 'ਚ ਕਈ ਉਤਾਰ-ਚੜਾਅ ਦੇਖੇ। 

PunjabKesari

ਹਾਲ ਹੀ 'ਚ ਜੈਸਮੀਨ ਸੈਂਡਲਾਸ ਵੱਲੋਂ ਇੰਸਟਾਗ੍ਰਾਮ ਦੀ ਸਟੋਰੀ 'ਚ ਇੱਕ ਵੀਡੀਓ ਪੋਸਟ ਕੀਤੀ ਗਈ ਹੈ, ਜਿਸ 'ਚ ਉਸ ਨੇ ਆਪਣੇ ਡਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਉਸ ਨੇ ਦੱਸਿਆ ਹੈ ਕਿ ਆਖ਼ਿਰ ਉਸ ਨੂੰ ਕਿਸ ਚੀਜ਼ ਤੋਂ ਜ਼ਿਆਦਾ ਡਰ ਲੱਗਦਾ ਹੈ। ਦਰਅਸਲ, ਜੈਸਮੀਨ ਸੈਂਡਲਾਸ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਸਟੋਰੀ 'ਚ ਸਾਂਝੀ ਕੀਤੀ ਇਸ ਵੀਡੀਓ 'ਚ ਉਨ੍ਹਾਂ ਕੋਲੋਂ ਕੋਈ ਇਹ ਸਵਾਲ ਪੁੱਛ ਰਿਹਾ ਹੈ ਕਿ ਉਸ ਨੂੰ ਕਿਸ ਚੀਜ਼ ਤੋਂ ਡਰ ਲੱਗਦਾ ਹੈ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਜੈਸਮੀਨ ਨੇ ਕਿਹਾ, ਮੈਨੂੰ ਡਰ ਲੱਗਦਾ ਹੈ ਕਿ ਮੇਰਾ ਕੋਈ ਆਪਣਾ ਰੁੱਸ ਨਾ ਜਾਵੇ, ਕਰਨਾ ਬਹੁਤ ਕੁਝ ਹੈ, ਦਿਲ ਵੀ ਕਰਦਾ ਹੈ ਕੀ ਕਰ ਲਵਾ। ਬਦਨਾਮ ਹੋਣ ਤੋਂ ਵੀ ਡਰ ਲੱਗਦਾ ਸੀ ਪਰ ਮੈਂ ਦੇਖ ਲਿਆ ਜਿਹੜੇ ਬਦਨਾਮ ਕਰਦੇ ਨੇ ਉਨ੍ਹਾਂ ਦੀ ਆਪਣੀ ਕੋਈ ਇੱਜ਼ਤ ਨਹੀਂ ਹੁੰਦੀ। ਸੋ ਉਹ ਤਾਂ ਮੇਰਾ ਡਰ ਹੱਟ ਗਿਆ ਹੁਣ ਫਿਰ ਮੈਂ ਪਤਾ ਕੀ ਸੋਚਿਆ ਜਿਹੜੇ ਲੋਕੀ ਕਹਿੰਦੇ ਨੇ ਬਣ ਕੇ ਦਿਖਾ ਹੀ ਦਿਓ। ਵੀਡੀਓ ਦੇ ਆਖੀਰ 'ਚ ਜੈਸਮੀਨ ਸਮਾਈਲ ਕਰਦੀ ਨਜ਼ਰ ਆਈ। 

PunjabKesari

ਵਰਕਫਰੰਟ ਦੀ ਗੱਲ ਕਰੀਏ ਤਾਂ ਜੈਸਮੀਨ ਸੈਂਡਲਾਸ ਕਈ ਮਸ਼ਹੂਰ ਕਲਾਕਾਰਾਂ ਨਾਲ ਗੀਤ ਗਾਉਂਦੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਸ ਦਾ ਹਾਲ ਹੀ 'ਚ ਗੀਤ 'ਇੱਤਰ' ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

PunjabKesari


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News