ਹਾਰਡੀ ਸੰਧੂ ਨੇ ਇੰਝ ਕੀਤਾ ਪਿਤਾ ਨੂੰ ਬਰਥਡੇ ਵਿਸ਼, ਸਾਂਝੀਆਂ ਕੀਤੀਆਂ ਮਾਪਿਆਂ ਨਾਲ ਖ਼ਾਸ ਤਸਵੀਰਾਂ

Monday, May 10, 2021 - 01:08 PM (IST)

ਹਾਰਡੀ ਸੰਧੂ ਨੇ ਇੰਝ ਕੀਤਾ ਪਿਤਾ ਨੂੰ ਬਰਥਡੇ ਵਿਸ਼, ਸਾਂਝੀਆਂ ਕੀਤੀਆਂ ਮਾਪਿਆਂ ਨਾਲ ਖ਼ਾਸ ਤਸਵੀਰਾਂ

ਚੰਡੀਗੜ੍ਹ (ਬਿਊਰੋ) - ਹਰ ਇੱਕ ਨੂੰ ਆਪਣੇ ਗੀਤਾਂ 'ਤੇ ਥਿਰਕਨ ਨੂੰ ਮਜ਼ਬੂਰ ਕਰਨ ਵਾਲੇ ਗਾਇਕ ਹਾਰਡੀ ਸੰਧੂ (Harrdy Sandhu) ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਹਾਰਡੀ ਸੰਧੂ ਨੇ ਆਪਣੇ ਮਾਪਿਆਂ ਨਾਲ ਖੁਸ਼ਨੁਮਾ ਪਲਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

 
 
 
 
 
 
 
 
 
 
 
 
 
 
 
 

A post shared by Harrdy Sandhu (@harrdysandhu)

ਦਰਅਸਲ, ਅੱਜ ਹਾਰਡੀ ਸੰਧੂ ਦੇ ਪਿਤਾ ਦਾ ਜਨਮਦਿਨ ਹੈ, ਜਿਸ ਨੂੰ ਵੇਖਦਿਆਂ ਉਨ੍ਹਾਂ ਨੇ ਆਪਣੇ ਪਿਤਾ ਦੀਆਂ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਆਪਣੇ ਪਿਤਾ ਨੂੰ ਬਰਥਡੇਅ ਵਿਸ਼ ਕਰਦੇ ਹੋਏ ਲਿਖਿਆ ਹੈ- ਡੈਡਸ ਬਰਥਡੇਅ ਅਤੇ ਮਦਰਸ ਡੇਅ ਇੱਕੋ ਦਿਨ 'ਤੇ...ਵਾਹਿਗੁਰੂ ਮਿਹਰ ਬਣਾਈ ਰੱਖੇ।' ਹਾਰਡੀ ਸੰਧੂ ਇਨ੍ਹਾਂ ਤਸਵੀਰਾਂ ਨੂੰ ਪੋਸਟਾਂ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari
ਜੇ ਗੱਲ ਕਰੀਏ ਹਾਰਡੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਆਖਰੀ ਵਾਰ 'ਤਿੱਤਲੀਆਂ' ਗੀਤ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ। ਇਸ ਤੋਂ ਇਲਾਵਾ ਇਸ ਸਾਲ ਇਸ ਗੀਤ ਦੇ ਨਵੇਂ ਵਰਜ਼ਨ 'ਤਿੱਤਲੀਆਂ ਵਰਗਾ' ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਏ ਸਨ। ਹਾਰਡੀ ਸੰਧੂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਖ਼ੂਬ ਮੱਲ੍ਹਾਂ ਮਾਰ ਰਹੇ ਹਨ। ਉਹ ਬਾਲੀਵੁੱਡ ਫ਼ਿਲਮ '83' 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਦੇ ਹੋਏ ਨਜ਼ਰ ਆਉਣਗੇ। 

PunjabKesari


author

sunita

Content Editor

Related News