ਦੀਪ ਢਿੱਲੋਂ ਤੇ ਜੈਸਮੀਨ ਜੱਸੀ ਦੂਜੀ ਵਾਰ ਬਣੇ ਮਾਪੇ, ਸਾਂਝੀ ਕੀਤੀ ਪੁੱਤਰ ਦੀ ਪਹਿਲੀ ਝਲਕ

Tuesday, Jan 04, 2022 - 01:21 PM (IST)

ਦੀਪ ਢਿੱਲੋਂ ਤੇ ਜੈਸਮੀਨ ਜੱਸੀ ਦੂਜੀ ਵਾਰ ਬਣੇ ਮਾਪੇ, ਸਾਂਝੀ ਕੀਤੀ ਪੁੱਤਰ ਦੀ ਪਹਿਲੀ ਝਲਕ

ਜਲੰਧਰ (ਵੈੱਬ ਡੈਸਕ) - ਨਵੇਂ ਸਾਲ ਦੀ ਸ਼ੁਰੂਆਤ 'ਚ ਜਿੱਥੇ ਕਈ ਤਰ੍ਹਾਂ ਦੀ ਮੰਦ ਭੰਗੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉਥੇ ਹੀ ਕੁਝ ਚੰਗੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਪਿਛਲੇ ਸਾਲ ਗਾਇਕਾ ਮਿਸ ਪੂਜਾ ਨੇ ਆਪਣੇ ਪੁੱਤਰ ਦੀ ਪਹਿਲੀ ਝਲਕ ਸਾਂਝੀ ਕਰਕੇ ਸਾਰਿਆਂ ਨੂੰ ਸਰਪ੍ਰਾਈਜ਼ ਦਿੱਤਾ ਸੀ, ਉਥੇ ਹੀ ਹੁਣ ਪੰਜਾਬੀ ਸੰਗੀਤ ਜਗਤ ਤੋਂ ਚੰਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, 'ਤੇਰੀ ਬੇਬੇ ਲਿਬੜੀ ਤਿਬੜੀ', 'ਮਾਰ ਸੋਹਣਿਆਂ ਕੈਂਚੀ ਰੇਡਰ ਸੁੱਕਾ ਜਾਵੇ ਨਾ' ਅਤੇ ਹੋਰ ਕਈ ਹਿੱਟ ਗੀਤ ਦੇਣ ਵਾਲੇ ਗਾਇਕ ਦੀਪ ਢਿੱਲੋਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੱਤਾ ਹੈ। ਹਾਲ ਹੀ 'ਚ ਦੀਪ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਪੁੱਤਰ ਦੀ ਪਹਿਲੀ ਝਲਕ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

ਦੱਸ ਦਈਏ ਗਾਇਕ ਜੋੜੀ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਉਨ੍ਹਾਂ ਨੇ ਆਪਣੇ ਪੁੱਤਰ ਦੇ ਜਨਮ ਦਾ ਖੁਲਾਸਾ ਪੂਰੇ 1 ਸਾਲ ਬਾਅਦ ਕੀਤਾ ਹੈ। ਇਸ ਵੀਡੀਓ ਨੂੰ ਦੀਪ ਢਿੱਲੋਂ ਨੇ ਸ਼ੇਅਰ ਕਰਦੇ ਹੋਏ ਲਿਖਿਆ, ''ਸਰਪ੍ਰਾਈਜ਼ ਤੁਹਾਡੇ ਸਾਰਿਆਂ ਲਈ....introducing ਸਾਡਾ ਪੁੱਤਰ ਨਿਵਾਜ਼ ਦੀਪ ਸਿੰਘ ਢਿੱਲੋਂ। ਅੱਜ ਇੱਕ ਸਾਲ ਦਾ ਹੋ ਗਿਆ... ਹਮੇਸ਼ਾ ਸ਼ੁਕਰਾਨਾ ਵਾਹਿਗੁਰੂ ਜੀ, ਧੰਨਵਾਦ ਇਸ ਅਸੀਸ ਲਈ।''

PunjabKesari

ਦੱਸ ਦਈਏ ਕਿ ਦੀਪ ਢਿੱਲੋਂ ਦੇ ਇਹ ਵੀਡੀਓ ਸਾਂਝੀ ਕਰਦਿਆਂ ਹੀ ਵਧਾਈਆਂ ਦਾ ਤਾਂਤਾ ਲੱਗ ਗਿਆ। ਇਸ ਵੀਡੀਓ ਨੂੰ ਦੀਪ ਢਿੱਲੋਂ ਵੱਲੋਂ ਸ਼ੂਟ ਕੀਤਾ ਗਿਆ ਹੈ, ਜਿਸ ਕਰਕੇ ਉਨ੍ਹਾਂ ਦੀ ਆਵਾਜ਼ ਇਸ ਵੀਡੀਓ 'ਚ ਸੁਣਨ ਨੂੰ ਮਿਲ ਰਹੀ ਹੈ। ਜੇ ਗੱਲ ਕਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੁਪਰ ਹਿੱਟ ਦੁਗਾਣਾ ਜੋੜੀ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਤਾਂ ਦੋਵਾਂ ਨੂੰ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। 

PunjabKesari

ਦੱਸਣਯੋਗ ਹੈ ਕਿ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ। ਦੋਵਾਂ ਦੀ ਪਿਆਰੀ ਜਿਹੀ ਇਕ ਧੀ ਵੀ ਹੈ, ਜਿਸ ਦਾ ਨਾਂ ਗੁਣਤਾਸ ਹੈ। 

PunjabKesari


author

sunita

Content Editor

Related News