ਗਾਇਕਾ ਸੁਨੰਦਾ ਸ਼ਰਮਾ ਨੇ ਮੇਲੇ 'ਚ ਡਰਾਏ ਲੋਕ, ਵੀਡੀਓ ਵਾਇਰਲ

Friday, Oct 25, 2024 - 03:56 PM (IST)

ਗਾਇਕਾ ਸੁਨੰਦਾ ਸ਼ਰਮਾ ਨੇ ਮੇਲੇ 'ਚ ਡਰਾਏ ਲੋਕ, ਵੀਡੀਓ ਵਾਇਰਲ

ਜਲੰਧਰ (ਬਿਊਰੋ) : ਹਾਲ ਹੀ 'ਚ ਅਮਰਿੰਦਰ ਗਿੱਲ ਨਾਲ ਸਕ੍ਰੀਨ ਸ਼ੇਅਰ ਕਰ ਚੁੱਕੀ ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਅਤੇ ਗਾਇਕਾ ਸੁਨੰਦਾ ਸ਼ਰਮਾ ਆਪਣੇ ਚੁਲਬੁਲੇ ਸੁਭਾਅ ਲਈ ਜਾਣੀ ਜਾਂਦੀ ਹੈ। ਸੁਨੰਦਾ ਦੇ ਇਸ ਸੁਭਾਅ ਨੂੰ ਪ੍ਰਸ਼ੰਸਕ ਵੀ ਕਾਫੀ ਪਸੰਦ ਕਰਦੇ ਹਨ। ਹਾਲ ਹੀ 'ਚ ਗਾਇਕਾ ਨੇ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਇਸ ਨਟਖਟ ਅਦਾਕਾਰਾ ਦੇ ਫੈਨ ਹੋ ਜਾਣਾ ਹੈ। ਇਸ ਵੀਡੀਓ 'ਚ ਗਾਇਕਾ ਬਾਂਦਰ ਵਾਲਾ ਮਾਸਕ ਲਾ ਕੇ ਮੇਲੇ 'ਚ ਘੁੰਮਦੀ ਨਜ਼ਰ ਆ ਰਹੀ ਹੈ। ਇਸ ਮਾਸਕ ਨੂੰ ਲਾਉਣ ਤੋਂ ਪਹਿਲਾਂ ਅਦਾਕਾਰਾ ਨੇ ਵੀਡੀਓ 'ਚ ਦੱਸਿਆ ਕਿ ਇਹ ਮੇਲੇ 'ਚ ਘੁੰਮਣ ਦਾ ਸਭ ਤੋਂ ਸੌਖਾ ਤਰੀਕਾ ਹੈ।

ਦੱਸ ਦੇਈਏ ਕਿ ਇਸ ਵੀਡੀਓ 'ਚ ਸੁਨੰਦਾ ਸ਼ਰਮਾ ਮਸਤੀ ਕਰਦੀ ਨਜ਼ਰ ਆ ਰਹੀ ਹੈ। ਉਹ ਆਉਂਦੇ ਜਾਂਦੇ ਲੋਕਾਂ ਨਾਲ ਹੱਥ ਵੀ ਮਿਲਾ ਰਹੀ ਹੈ ਅਤੇ ਲੋਕ ਦੇਖ ਕੇ ਹੈਰਾਨੀ ਵਾਲੇ ਰਿਐਕਸ਼ਨ ਵੀ ਦੇ ਰਹੇ ਹਨ ਅਤੇ ਕਈ ਅਦਾਕਾਰਾ ਨੂੰ ਪਛਾਣਨ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਪੂਰੀ ਵੀਡੀਓ 'ਚ ਅਦਾਕਾਰਾ ਉਛਲ-ਕੁੱਦ ਕਰਦੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ

ਜੇਕਰ ਸੁਨੰਦਾ ਸ਼ਰਮਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਸ ਦੀ ਅਮਰਿੰਦਰ ਗਿੱਲ ਨਾਲ ਫ਼ਿਲਮ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਫ਼ਿਲਮ ਦੇ ਗੀਤ ਪੰਜਾਬੀ ਸੰਗੀਤ ਜਗਤ ਦੇ ਪ੍ਰੇਮੀਆਂ ਦੇ ਜ਼ੁਬਾਨ 'ਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News