ਕੀ ਦਿਲਜੀਤ ਦੋਸਾਂਝ ਤੋੜੇਗਾ ਗਿੱਪੀ ਗਰੇਵਾਲ ਦਾ ਇਹ ਵੱਡਾ ਰਿਕਾਰਡ?

Saturday, Aug 17, 2024 - 03:54 PM (IST)

ਕੀ ਦਿਲਜੀਤ ਦੋਸਾਂਝ ਤੋੜੇਗਾ ਗਿੱਪੀ ਗਰੇਵਾਲ ਦਾ ਇਹ ਵੱਡਾ ਰਿਕਾਰਡ?

ਐਂਟਰਟੇਨਮੈਂਟ ਡੈਸਕ : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਪ੍ਰਸ਼ੰਸਕਾਂ ਵਿਚਾਲੇ ਲਗਾਤਾਰ ਵਾਹੋ-ਵਾਹੀ ਖੱਟ ਰਹੇ ਹਨ। ਆਪਣੇ ਲਾਈਵ ਕੰਸਰਟ ਦੇ ਨਾਲ-ਨਾਲ ਦਿਲਜੀਤ ਫ਼ਿਲਮਾਂ ਰਾਹੀਂ ਦੇਸ਼ ਅਤੇ ਵਿਦੇਸ਼ 'ਚ ਤਹਿਲਕਾ ਮਚਾ ਰਹੇ ਹਨ। ਇਸ ਵਿਚਾਲੇ ਉਨ੍ਹਾਂ ਦੀ ਫ਼ਿਲਮ 'ਜੱਟ ਐਂਡ ਜੂਲੀਅਟ 3' ਨੇ ਬਕਾਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। 27 ਜੂਨ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਕਈ ਪੰਜਾਬੀ ਫ਼ਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਦੇ ਛੋਟੇ ਭਰਾ ਸਿੱਧੂ ਲਈ ਫੈਨਜ਼ ਨੇ ਭੇਜੀਆਂ ਖ਼ਾਸ ਰੱਖੜੀਆਂ, ਮਾਂ ਚਰਨ ਕੌਰ ਨੇ ਸਾਂਝੀ ਕੀਤੀ ਝਲਕ

ਦਰਅਸਲ, ਦਿਲਜੀਤ ਦੋਸਾਂਝ ਦੀ ਇਸ ਫ਼ਿਲਮ ਨੇ 20 ਦਿਨਾਂ 'ਚ ਹੀ 100 ਕਰੋੜ ਦਾ ਅਕੰੜਾ ਪਾਰ ਕਰ ਲਿਆ ਹੈ। ਇਹ ਪੰਜਾਬੀ ਸਿਨੇਮਾ ਜਗਤ 'ਚ ਅਜਿਹਾ ਰਿਕਾਰਡ ਬਣਾਉਣ ਵਾਲੀਆਂ ਸੁਪਰਹਿੱਟ ਫ਼ਿਲਮਾਂ 'ਚ ਸ਼ਾਮਲ ਹੋ ਗਈ ਹੈ। ਬਹੁਤ ਜਲਦ ਇਹ ਫ਼ਿਲਮ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ 'ਕੈਰੀ ਆਨ ਜੱਟਾ 3' ਦਾ ਰਿਕਾਰਡ ਤੋੜ ਦੇਵੇਗੀ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਮੁੜ ਪੰਜਾਬ ਦਾ ਮਾਹੌਲ ਵਿਗਾੜਨ ਦੀ ਫਿਰਾਕ 'ਚ!

ਦੱਸ ਦੇਈਏ ਕਿ ਗਿੱਪੀ ਅਤੇ ਸੋਨਮ ਦੀ ਫ਼ਿਲਮ 'ਕੈਰੀ ਆਨ ਜੱਟਾ 3' (103 ਕਰੋੜ) ਦੀ ਕਮਾਈ ਕਰਨ ਵਾਲੀ ਪਹਿਲੀ ਫ਼ਿਲਮ ਬਣੀ ਸੀ। ਫਿਲਹਾਲ ਇਸ ਫ਼ਿਲਮ ਨੂੰ ਦਿਲਜੀਤ ਦੀ ਫ਼ਿਲਮ ਨੇ ਜ਼ਬਰਦਸਤ ਟੱਕਰ ਦਿੱਤੀ ਹੈ। ਫ਼ਿਲਮ ਦੇ ਸਾਰੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਨੇ ਪਹਿਲੇ ਦਿਨ ਦੇਸ਼-ਵਿਦੇਸ਼ 'ਚੋਂ 10.76 ਕਰੋੜ, ਦੂਜੇ ਦਿਨ 11.65 ਕਰੋੜ, ਤੀਜੇ ਦਿਨ 12.50 ਕਰੋੜ, ਚੌਥੇ ਦਿਨ 14.15, ਪੰਜਵੇਂ ਦਿਨ 6.75 ਕਰੋੜ, ਛੇਵੇਂ ਦਿਨ 6.07 ਕਰੋੜ, ਸੱਤਵੇਂ ਦਿਨ 4.20 ਕਰੋੜ, ਅੱਠਵੇਂ 3.53, ਨੌਵੇਂ 3.81 ਕਰੋੜ...ਜਿਸ ਨਾਲ ਫ਼ਿਲਮ ਦਾ 10 ਦਿਨਾਂ ਦਾ ਸਾਰਾ ਕਲੈਕਸ਼ਨ 78.92 ਕਰੋੜ ਹੋਇਆ। ਇਸ ਤੋਂ ਬਾਅਦ ਫ਼ਿਲਮ ਨੇ ਪੂਰੇ 14 ਦਿਨਾਂ 'ਚ ਹੀ 90 ਕਰੋੜ ਦਾ ਅੰਕੜਾ ਪਾਰ ਕਰ ਲਿਆ ਅਤੇ 19ਵੇਂ ਦਿਨ 100 ਕਰੋੜ ਦਾ ਵਿਸ਼ਾਲ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ। ਫ਼ਿਲਮ 'ਚ ਦਿਲਜੀਤ ਨੀਰੂ ਅਤੇ ਜੈਸਮੀਨ ਦੀ ਕੈਮਿਸਟਰੀ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News